ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡ ਗਰੇਵਾਲ ਨੂੰ ਗ੍ਰਾਂਟ ਜਾਰੀ
ਗੰਦੇ ਪਾਣੀ ਦੀ ਨਿਕਾਸੀ ਲਈ ਪਿੰਡ ਗਰੇਵਾਲ ਨੂੰ ਵਿਧਾਇਕ ਚੱਢਾ ਵੱਲੋਂ 9 ਲੱਖ ਰੁਪਏ ਦੀ ਗ੍ਰਾਂਟ ਜਾਰੀ
Publish Date: Thu, 26 Feb 2026 05:22 PM (IST)
Updated Date: Thu, 26 Feb 2026 05:25 PM (IST)

ਪਵਨ ਕੁਮਾਰ ਪੰਜਾਬੀ ਜਾਗਰਣ ਨੂਰਪੁਰ ਬੇਦੀ : ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਲਗਾਤਾਰ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਇਸੇ ਕੜੀ ਦੇ ਤਹਿਤ ਖੇਤਰ ਦੇ ਪਿੰਡ ਗਰੇਵਾਲ ਨੂੰ ਗੰਦੇ ਪਾਣੀ ਦੀ ਨਿਕਾਸੀ ਲਈ 9 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ। ਅੱਜ ਇਸ ਗ੍ਰਾਂਟ ਦਾ ਅਧਿਕਾਰਤ ਪੱਤਰ ਵਿਧਾਇਕ ਚੱਢਾ ਦੀ ਟੀਮ ਦੇ ਮੈਂਬਰ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ, ਸੰਮਤੀ ਮੈਂਬਰ ਸਤਨਾਮ ਨਾਗਰਾ ਤੇ ਸੰਮਤੀ ਮੈਂਬਰ ਮਨਮੋਹਨ ਚੰਦਨ ਨੇ ਸਾਂਝੇ ਰੂਪ ਚ ਪਿੰਡ ਦੀ ਪੰਚਾਇਤ ਨੂੰ ਪ੍ਰਦਾਨ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਸ ਟੀਮ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਵੱਲੋਂ ਲੋਕਾਂ ਦੇ ਛੋਟੇ ਛੋਟੇ ਕੰਮ ਵੀ ਅਣਗੋਲੇ ਕੀਤੇ ਹੋਏ ਸਨ ਜਿਸ ਦੀ ਸਿੱਟੇ ਵਜੋਂ ਨਾ ਕੇਵਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਲਕਿ ਪਿੰਡਾਂ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲੱਗ ਚੁੱਕਾ ਸੀ। ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਚ ਸਾਡੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਤਮਾਮ ਪਿੰਡਾਂ ਦੀ ਕਾਇਆ ਕਲਪ ਕਰਨ ਰਹੀ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਵਿਧਾਇਕ ਖੁਦ ਆਪ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਵਿਕਾਸ ਦੇ ਕੰਮ ਕਰਵਾ ਰਿਹਾ ਹੈ। ਜਦਕਿ ਪਹਿਲਾਂ ਦੇ ਵਿਧਾਇਕ ਕਦੇ ਵੀ ਲੋਕਾਂ ਤੋਂ ਉਹਨਾਂ ਦੇ ਦੁੱਖ ਸੁੱਖ ਪੁੱਛਣਾਂ ਤਾਂ ਇੱਕ ਪਾਸੇ ਬਲਕਿ ਉਹਨਾਂ ਦੀ ਕਦੀ ਸਾਰ ਵੀ ਨਹੀਂ ਲੈਂਦੇ ਸਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਹਲਕੇ ਤੇ ਕਈ ਪਿੰਡਾਂ ਚ ਛੋਟੇ ਤੇ ਵੱਡੇ ਪ੍ਰੋਜੈਕਟ ਚੱਲ ਰਹੇ ਹਨ ਤੇ ਆਉਣ ਵਾਲੇ ਸਮੇਂ ਚ ਹਲਕਾ ਰੂਪਨਗਰ ਦਾ ਬਲਾਕ ਨੂਰਪੁਰਬੇਦੀ ਸਭ ਤੋਂ ਸੋਹਣਾ ਇਲਾਕਾ ਬਣ ਜਾਵੇਗਾ। ਇਸ ਮੌਕੇ ਪਿੰਡ ਦੀ ਸਮੁੱਚੀ ਪੰਚਾਇਤ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।