ਪੰਜਾਬ ਧਰਤੀ ਹੇਠਲਾ ਪਾਣੀ ਸਾਂਭਣਾ ਸਮੇਂ ਦੀ ਲੋੜ
ਪੰਜਾਬ ਦੀ ਧਰਤੀ ਹੇਠਲਾ ਪਾਣੀ ਨਾ ਸਾਂਭਿਆ ਤਾਂ ਹੋ ਜਾਊ ਪੰਜਾਬੀਆਂ ਲਈ ਔਖਾ
Publish Date: Thu, 26 Feb 2026 05:17 PM (IST)
Updated Date: Thu, 26 Feb 2026 05:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਪੂਰੇ ਸੰਸਾਰ ਵਿੱਚ ਮਸਹੂਰ ਹੈ । ਪੰਜਾਬ ਦੀ ਧਰਤੀ ਵਿੱਚ ਅੱਜ ਪਾਣੀ ਦੇ ਪੱਧਰ ਦੀ ਦਿਨੋ ਦਿਨ ਆ ਰਹੀ ਗਿਰਾਵਟ ਦੇ ਕਾਰਨ ਮਾਰੂਥਲ ਬਣਨ ਦੀ ਕਗਾਰ ਤੇ ਪਹੁੰਚ ਚੁੱਕੀ ਹੈ ਕੇਂਦਰੀ ਭੂਮੀ ਜਲ ਬੋਰਡ ਦੀ ਸਾਲ 2019 ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਧਰਤੀ ਹੇਠਲੇ ਤਿੰਨ ਪੱਤਣਾਂ ਚ 17 ਸਾਲ ਦਾ ਹੀ ਪਾਣੀ ਬਚਿਆ ਹੈ ਮਾਹਰਾਂ ਦੀ ਰਿਪੋਰਟ ਅਨੁਸਾਰ ਧਰਤੀ ਦੇ ਕੁੱਲ ਜਲ ਸਰੋਤਾਂ ਵਿੱਚੋਂ ਸਾਡੇ ਕੋਲ ਮਸਾ ਚਾਰ ਫੀਸਦੀ ਹਨ 2030 ਤੱਕ ਜਿਹੜੇ 33 ਮੁਲਕ ਗੰਭੀਰ ਜਲ ਸੰਕਟ ਦੇ ਸ਼ਿਕਾਰ ਹੋ ਜਾਣਗੇ । ਭਾਰਤ ਉਹਨਾਂ ਵਿੱਚੋਂ ਇੱਕ ਹੈ ਭਾਰਤ ਦੇ ਜਿਨਾਂ 13 ਸੂਬਿਆਂ ਚ ਗੰਭੀਰ ਜਲ ਸੰਕਟ ਪੈਦਾ ਹੋ ਰਿਹਾ ਹੈ ਪੰਜਾਬ ਉਹਨਾਂ ਵਿੱਚੋਂ ਇੱਕ ਹੈ ਮੁਲਕ ਦੇ ਜਿਹੜੇ 258 ਜਿਲਿਆਂ ਚ ਗੰਭੀਰ ਜਲ ਸੰਕਟ ਹੋਣ ਜਾ ਰਿਹਾ ਹੈ ਪੰਜਾਬ ਦੇ 17 ਜਿਲੇ ਉਹਨਾਂ ਵਿੱਚ ਸਾਮਿਲ ਹਨ। ਪੰਜਾਬ ਅੰਦਰ ਧਰਤ ਦੀ ਹੇਠਲੇ ਪਾਣੀ ਦਾ ਸੰਕਟ ਦਿਨੋ ਡੂੰਘਾ ਹੁੰਦਾ ਜਾ ਰਿਹਾ ਹੈ। ਜੇਕਰ ਪੰਜਾਬੀਆਂ ਨੇ ਪਾਣੀ ਦੀ ਸੰਯਮ ਨਾਲ ਵਰਤੋ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਸੰਕਟ ਹੋਰ ਵੀ ਵੱਧ ਜਾਵੇਗਾ। ਪਾਣੀ ਦੇ ਡਿਗਦੇ ਪੱਧਰ ਸਬੰਧੀ ਪੰਜਾਬੀ ਜਾਗਰਣ ਵੱਲੋਂ ਵਾਤਾਵਰਨ ਪ੍ਰੇਮੀਆਂ ਨਾਲ ਗੱਲਬਾਤ ਕੀਤੀ ਗਈ। ਜੋ ਕਿ ਅਸੀਂ ਪਾਠਕਾਂ ਦੀ ਜਾਣਕਾਰੀ ਲਈ ਪੇਸ ਕਰ ਰਹੇ ਹਾਂ। ਉਦਯੋਗਾਂ ਵੱਲੋਂ ਕੀਤਾ ਜਾ ਰਿਹਾ ਪਾਣੀ ਨੂੰ ਦੂਸ਼ਿਤ ਗੁਰਦੇਵ ਹਸਪਤਾਲ ਦੇ ਐਮਡੀ ਡਾਕਟਰ ਗੁਰਦੇਵ ਨੇ ਦੱਸਿਆ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਉਦਯੋਗ ਪਾਣੀ ਦੀ ਵਰਤੋਂ ਕਰਦੇ ਹਨ ਅਨੇਕਾਂ ਡਰੇਨਾਂ ਵਿੱਚ ਵੱਡੀ ਪੱਧਰ ਤੇ ਕਈ ਉਦਯੋਗਾਂ ਦਾ ਅਣਸੋਧਿਆ ਪਾਣੀ ਵੀ ਛੱਡਿਆ ਜਾਂਦਾ ਹੈ ਇਸ ਵਿੱਚ ਭਾਰੀਆਂ ਧਾਤਾਂ ਅਤੇ ਖਤਰਨਾਕ ਜਹਿਰ ਵੀ ਛੱਡਿਆ ਜਾਂਦਾ ਹੈ ਜਿਸ ਕਾਰਨ ਡਰੇਨਾਂ ਅਤੇ ਦਰਿਆਵਾਂ ਕੰਢੇ ਵੱਸਦੇ ਲੋਕਾਂ ’ਚ ਖਤਰਨਾਕ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਹਨ ਡਾਇਰੀਆਂ ਦਾ ਮਾਲ ਮੂਤਰ ਵੀ ਸਿੱਧਾ ਇਹਨਾਂ ਡਰੇਨਾਂ ਚ ਸੁੱਟਿਆ ਜਾ ਰਿਹਾ ਹੈ ਜੋ ਅੱਗੇ ਦਰਿਆਵਾਂ ਚ ਜਾ ਕੇ ਲਗਾਤਾਰ ਪਾਣੀ ਦੇ ਸਰੋਤਾ ਨੂੰ ਦੂਸ਼ਿਤ ਕਰ ਰਿਹਾ ਹੈ ਪੰਜਾਬੀਆਂ ਨੂੰ ਪਾਣੀ ਦੀ ਸੰਭਾਲ ਕਰਨਾ ਜਰੂਰੀ ਰਾਣਾ ਹਸਪਤਾਲ ਦੇ ਐਮ.ਡੀ ਡਾਕਟਰ ਰਕੇਸ ਰਾਣਾ ਨੇ ਦੱਸਿਆ ਕਿ ਸਾਰੇ ਹੀ ਧਰਮਾਂ ਵਿੱਚ ਵੀ ਪਾਣੀ ਦਾ ਦਰਜਾ ਜਾਂ ਸਥਾਨ ਬਹੁਤ ਉੱਚਾ ਹੈ ਸਿੱਖ ਧਰਮ ਦੇ ਵਿੱਚ ਪਾਣੀ ਪਿਤਾ ਦੇ ਸਮਾਨ ਹੈ ਹਿੰਦੂ ਧਰਮ ਵਿੱਚ ਪਾਣੀ ਦੇਵਤਾ ਹੈ ਮੁਸਲਿਮ ਧਰਮ ਵਿੱਚ ਪਾਣੀ ਦਾ ਸਥਾਨ ਬਹੁਤ ਆਲਾ ਹੈ ਇਸ ਲਈ ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ ਨਹੀਂ ਕਰਨਗੀਆਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋੜ ਮੁਤਾਬਕ ਹੀ ਪਾਣੀ ਦੀ ਵਰਤੋਂ ਕੀਤੀ ਜਾਵੇ ਆ ਜਾਈ ਪਾਣੀ ਨੂੰ ਬੈਣ ਨਾ ਦਿੱਤਾ ਜਾਵੇ ਉਹਨਾਂ ਕਿਹਾ ਅੱਜ ਪਾਣੀ ਨੂੰ ਬਚਾ ਕੇ ਅਸੀਂ ਆਪਣਾ ਆਉਣ ਵਾਲਾ ਭਵਿੱਖ ਕੁਝ ਹੱਦ ਤੱਕ ਸਵਾਰ ਸਕਦੇ ਹਾਂ। ਝੋਨੇ ਹੇਠਲਾ ਰਕਬਾ ਘਟਾਉਣ ਦੀ ਜਰੂਰਤ ਆਸਥਾ ਹਸਪਤਾਲ ਦੇ ਐਮ.ਡੀ ਡਾਕਟਰ ਮਨਜੀਤ ਸੈਣੀ ਨੇ ਦੱਸਿਆ ਕਿ ਖੇਤੀ ਸਿੰਚਾਈ ਲਈ ਹੀ ਲੁੜੀਦੇ ਪਾਣੀ ਹਿਤ ਵਗਦੇ ਜਾ ਖੜੇ ਜਲ ਸਰੋਤ ਤੇਜੀ ਨਾਲ ਘਟਦੇ ਜਾ ਰਹੇ ਹਨ ਇਸ ਲਈ ਸਰਕਾਰ ਨੂੰ ਮੱਕੀ ਸਮੇਤ ਹੋਰ ਫਸਲਾਂ ਤੇ ਐਮ.ਐਸ.ਪੀ ਦੇ ਕੇ ਖੇਤੀ ਵਿਭਿੰਨਤਾ ਅਤੇ ਝੋਨੇ ਹੇਠਲਾ ਰਕਵਾ ਦਿਨ ਪ੍ਰਤੀ ਦਿਨ ਘੱਟ ਕਰਕੇ ਮੱਕੀ ਹੇਠ ਰਕਬਾ ਵਧਾਉਣ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ਇਸ ਲਈ ਤੁਪਕਾ ਸਿੰਚਾਈ ਅਤੇ ਝੋਨੇ ਦੀ ਸਿੱਧੀ ਬਜਾਈ ਨਾਲ ਜਲ ਸੰਕਟ ਦਾ ਕੁਝ ਹੱਲ ਹੋ ਸਕਦਾ ਹੈ ਇਸ ਗੰਭੀਰ ਮਸਲੇ ਸਬੰਧੀ ਲੋਕਾਂ ਨੂੰ ਗਰਾਊਂਡ ਪੱਧਰ ਤੇ ਜਾਗਰੂਕ ਕਰਨ ਦੀ ਸਮੇਂ ਦੀ ਸਖਤ ਜਰੂਰਤ ਹੈ । ਪਾਣੀ ਦੀ ਰੀਚਾਰਜਿੰਗ ਵਧਾਉਣ ਦੀ ਜਰੂਰਤ ਰਾਮਾ ਹਸਪਤਾਲ ਦੇ ਐਮ.ਡੀ ਡਾਕਟਰ ਸੁਰਿੰਦਰ ਭਾਰਦਵਾਜ ਨੇ ਦੱਸਿਆ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੋਣ ਆਵ ਹੋਣ ਵੱਲ ਵੱਧ ਰਹੀ ਹੈ ਉਹਨਾਂ ਪਾਣੀ ਨੂੰ ਸੰਜਮ ਨਾਲ ਵਰਤਣ ਦੀ ਅਪੀਲ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਪਾਣੀ ਦੇ ਪੱਧਰ ਉੱਚਾ ਚੁੱਕਣ ਲਈ ਪਾਣੀ ਦੀ ਰੀਚਾਰਜਿੰਗ ਵਧਾਉਣ ਦੀ ਸਮੇਂ ਦੀ ਸਖਤ ਜਰੂਰਤ ਹੈ 30 ਫੀਸਦੀ ਜਮੀਨ ਦੋਸ ਪਾਣੀ ਵਰਤੀਏ ਤਦ 70 ਫੀਸਦੀ ਰੀਚਾਰਜ ਦੀ ਲੋੜ ਹੈ। ਪਰ ਜੇ ਵਰਤੋਂ 70 ਫੀਸਦੀ ਹੋ ਜਾਵੇ ਤਾਂ ਇਹ ਭਿਅੰਕਰ ਹਾਲਾਤ ਹੋ ਜਾਣਗੇ ਪਰ ਪੰਜਾਬ ਤਾਂ 156 ਫੀਸਦੀ ਧਰਤੀ ਹੇਠੋਂ ਪਾਣੀ ਖਿੱਚ ਰਿਹਾ ਹੈ ਖੇਤੀ ਪੰਜਾਬ ਦੀ ਸਾਹ ਰੰਗ ਹੈ ਇਸ ਦਾ ਜਿੰਦਾ ਰਹਿਣਾ ਬੇਹੱਦ ਜਰੂਰੀ ਹੈ । ਆਬਾਦੀ ’ਚ ਹੋ ਰਿਹਾ ਵਾਧਾ ਅਸਲ ਜੜ੍ਹ ਮਲਟੀਪ੍ਰਪਜ਼ ਸੁਖਮਣੀ ਹਸਪਤਾਲ ਦੇ ਐਮ.ਡੀ. ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਕੁਦਰਤੀ ਸੋਮਿਆਂ ਦੀ ਘੱਟ ਰਹੀ ਆਮਦ ਲਈ ਅਸਲ ਜੜ ਵੱਧ ਰਹੀ ਆਬਾਦੀ ਨੂੰ ਦੱਸਦਿਆਂ ਉਹਨਾਂ ਕਿਹਾ ਕਿ ਆਬਾਦੀ ਵਾਧਾ ਅਤੇ ਕੁਦਰਤੀ ਸਰੋਤਾਂ ਦੀ ਬੇਰਹਿਮੀ ਨਾਲ ਕੀਤੀ ਜਾ ਰਹੀ ਵਰਤੋ ਦੀ ਰਫਤਾਰ ਜੇਕਰ ਇਹੀ ਰਹੀ ਤਾਂ 150 ਤੱਕ ਮੁਲਕ ਦੀ ਆਬਾਦੀ 158 ਕਰੋੜ ਹੋ ਜਾਵੇਗੀ ਬੇਸੱਕ ਬਹੁਤੀਆਂ ਵਸਤਾਂ ਤੋਂ ਬਿਨਾਂ ਜੀਵਨ ਨਿਰਬਾਸ ਸੰਭਵ ਨਹੀਂ ਪਰ ਸੰਜਮੀ ਵਰਤੋ ਤਾਂ ਕੀਤੀ ਜਾ ਸਕਦੀ ਹੈ ਉਹਨਾਂ ਕਿਹਾ ਇਹਨਾਂ ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਸਾਡਾ ਫਰਜ ਬਣਦਾ ਹੈ ਸਾਨੂੰ ਇਹਨਾਂ ਦੀ ਸੰਭਾਲ ਆਪਣੇ ਪੱਧਰ ਤੇ ਠੋਸ ਯਤਨ ਕਰਕੇ ਕਰਨੀ ਚਾਹੀਦੀ ਹੈ।