ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ 6 ਮਾਰਚ ਨੂੰ
ਸਾਬਕਾ ਇੰਸਪੈਕਟਰ ਰਾਧਾ ਕ੍ਰਿਸ਼ਨ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ 6 ਮਾਰਚ ਨੂੰ
Publish Date: Thu, 26 Feb 2026 04:44 PM (IST)
Updated Date: Thu, 26 Feb 2026 04:46 PM (IST)

ਪਵਨ ਕੁਮਾਰ ਪੰਜਾਬੀ ਜਾਗਰਣ ਨੂਰਪੁਰ ਬੇਦੀ : ਇਸਪੈਕਟਰ ਰਾਧਾ ਕ੍ਰਿਸ਼ਨ ਦੇ ਪਰਿਵਾਰ ਵਲੋਂ ਉਨਾਂ ਦੇ ਪੂਰਨਿਆ ਤੇ ਚੱਲਦਿਆਂ ਇਲਾਕੇ ਵਿੱਚ ਪਹਿਲਾਂ ਹੀ ਸਿੱਖਿਆ ਅਤੇ ਸਿਹਤ ਪ੍ਰਤੀ ਸੇਵਾਵਾਂ ਸੇਵਾ ਭਾਵਨਾ ਨਾਲ ਚਲਾਈਆਂ ਜਾ ਰਹੀਆਂ ਹਨ । ਇਸੇ ਲੜੀ ਨੂੰ ਜਾਰੀ ਰੱਖਦਿਆਂ ਸਾਬਕਾ ਇਸਪੈਕਟਰ ਰਾਧਾ ਕ੍ਰਿਸ਼ਨ ਦੇ ਪਰਿਵਾਰ ਵੱਲੋਂ ਪਿੰਡ ਕਾਂਗੜ ਨਿਵਾਸੀਆਂ ਦੇ ਸਹਿਯੋਗ ਨਾਲ ਹੁਣ ਇਲਾਕੇ ਦੇ ਲੋਕਾਂ ਦੀ ਸਹੁੱਲਤ ਲਈ ਨੂਰਪੁਰ ਬੇਦੀ-ਬੰੁਗਾ ਸਾਹਿਬ ਰੋੜ ਤੇ ਸਤਨਾਮ ਸਿੰਘ ਦੀ ਮਾਰਕੀਟ ਵਿੱਚ ਆਉਣ ਵਾਲੀ 6 ਮਾਰਚ ਨੂੰ ਇਸਪੈਕਟਰ ਰਾਧਾ ਕ੍ਰਿਸ਼ਨ ਚੈਰੀਟੇਬਲ ਲੋਬੋਰਟਰੀ ਨੂਰਪੁਰ ਬੇਦੀ ਵਿਖੇ ਵਿਸ਼ਵ ਪੱਧਰੀ ਲਾਇਫ ਕੇਅਰ ਫਾਓੁਡੇਸ਼ਨ ਚੈਰੀਟੇਬਲ ਲੈਬੋਰਟਰੀ (ਡੇਰਾ ਬੱਸੀ) ਦੇ ਸਹਿਯੋਗ ਨਾਲ ਖੋਲੀ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਮਾਸਟਰ ਰਾਮ ਪ੍ਰਕਾਸ਼ ਅਤੇ ਇਸਪੈਕਟਰ ਰਾਧਾ ਕ੍ਰਿਸ਼ਨ ਦੇ ਸਪੁੱਤਰ ਪ੍ਰਦੀਪ ਚੋਹਾਨ ਪੋਲੈਡ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਲੈਬ ਦੁਆਰਾ ਖੂਨ ਅਤੇ ਪਿਸ਼ਾਬ ਦੇ ਟੈਬਟਾਂ ਦੀ ਸਹੁੱਲਤ ਮੋਹਈਆਂ ਕਰਵਾਈ ਗਈ ਹੈ । ਉਨਾਂ ਨੇ ਦੱਸਿਆ ਕਿ ਇਸ ਲੈਬੋਰਟਰੀ ਵਿੱਚ ਬਹੁਤ ਹੀ ਘੱਟ ਰੇਟ ਤੇ ਲੋਕਾਂ ਦੇ ਟੈਸਟ ਸੇਵਾ ਦੇ ਅਧਾਰ ਤੇ ਕੀਤੇ ਜਾਣਗੇ । ਇਸ ਮੌਕੇ ਰਾਣਾ ਸ਼ਮਸ਼ੇਰ ਸਿੰਘ ਨੰਬਰਦਾਰ, ਬਲਦੇਵ ਰਾਜ ਸਰਪੰਚ,ਦੇਸ ਰਾਜ ਸਬ ਇਸਪੈਕਟਰ,ਖੁਸ਼ੀ ਰਾਮ,ਮੋਹਣ ਲਾਲ ਸਾਬਕਾ ਸਰਪੰਚ,ਰੂਪ ਲਾਲ ਚੋਹਾਨ, ਰਾਮ ਨਾਥ ਧੀਮਾਨ,ਭਜਨ ਲਾਲ ਚੰਡੀਗੜ,ਰਮੇਸ਼ ਕੁਮਾਰ ਧੀਮਾਨ,ਮੋਹਣ ਲਾਲ ਜੱਗਾ,ਸ਼ਿਵ ਚੋਹਾਨ,ਰੋਸ਼ਨ ਬਜ਼ਾੜ,ਚਮਨ ਲਾਲ ਸ਼ਾਬਲਾ,ਸੋਹਣ ਚੋਹਾਨ, ਜੱਸੀ ਧੀਮਾਨ ਸਹਿਤ ਪਿੰਡ ਵਾਸੀ ਹਾਜ਼ਸ ਸੀ ।