ਮੇਲਾ ਖੇਤਰ ’ਚ ਐੱਲਈਡੀ ਸਕਰੀਨਾਂ ਲਾ ਕੇ ਜਾਣਕਾਰੀ ਦੇਣ ਦੇ ਦਿੱਤੇ ਨਿਰਦੇਸ਼
ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਮੇਲਾ ਖੇਤਰ ਵਿੱਚ ਢੁਕਵੀਆਂ ਥਾਵਾਂ ਤੇ ਐਲ.ਈ.ਡੀ ਸਕਰੀਨਾਂ
Publish Date: Thu, 26 Feb 2026 03:56 PM (IST)
Updated Date: Thu, 26 Feb 2026 03:58 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਹੋਲਾ ਮਹੱਲਾ ਤਿਉਹਾਰ 27 ਫਰਵਰੀ ਤੋ 1 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 2 ਮਾਰਚ ਤੋ 4 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਮੇਲਾ ਖੇਤਰ ਵਿੱਚ ਢੁਕਵੀਆਂ ਥਾਵਾਂ ਤੇ ਐਲ.ਈ.ਡੀ ਸਕਰੀਨਾਂ ਲਗਾ ਕੇ ਲੋੜੀਦੀ ਜਾਣਕਾਰੀ ਮੁਹੱਇਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਸਬੰਧ ਵਿੱਚ ਅੱਜ ਉਪ ਮੰਡਲ ਮੈਜਿਸਟ੍ਰੇਟ ਨੰਗਲ ਸ੍ਰੀ ਸਚਿਨ ਪਾਠਕ ਪੀ.ਸੀ.ਐਸ ਵੱਲੋਂ ਐਲ.ਈ.ਡੀ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦਾ ਮੁੱਖ ਉਦੇਸ਼ ਮੇਲਾ ਖੇਤਰ ਵਿੱਚ ਵੱਖ-ਵੱਖ ਢੁਕਵੀਆਂ ਥਾਵਾਂ ’ਤੇ ਐਲ.ਈ.ਡੀ ਸਕਰੀਨਾਂ ਸਥਾਪਿਤ ਕਰਨ ਸੰਬੰਧੀ ਯੋਜਨਾ ਨੂੰ ਅੰਤਿਮ ਰੂਪ ਦੇਣਾ ਸੀ, ਤਾਂ ਜੋ ਦੂਰ-ਦੁਰਾਂਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਰਸਤੇ, ਪਾਰਕਿੰਗ, ਮੈਡੀਕਲ ਸਹੂਲਤਾਂ, ਸਹਾਇਤਾ ਕੇਂਦਰਾਂ ਅਤੇ ਧਾਰਮਿਕ ਸਮਾਗਮਾਂ ਦੇ ਸਮੇਂ ਬਾਰੇ ਸਹੀ ਜਾਣਕਾਰੀ ਮਿਲ ਸਕੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਐਲ.ਈ.ਡੀ ਸਕਰੀਨਾਂ ’ਤੇ ਮੇਲੇ ਨਾਲ ਸਬੰਧਤ ਜਰੂਰੀ ਸੁਚਨਾਵਾਂ, ਸੁਰੱਖਿਆ ਸੰਦੇਸ਼, ਟ੍ਰੈਫਿਕ ਰੂਟ ਡਾਈਵਰਜ਼ਨ ਅਤੇ ਐਮਰਜੈਂਸੀ ਸੰਪਰਕ ਨੰਬਰ ਲਗਾਤਾਰ ਪ੍ਰਸਾਰਿਤ ਕੀਤੇ ਜਾਣਗੇ। ਇਸ ਨਾਲ ਮੇਲੇ ਦੌਰਾਨ ਭੀੜ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਵਿੱਚ ਵੀ ਮਦਦ ਮਿਲੇਗੀ। ਉਪ ਮੰਡਲ ਮੈਜਿਸਟ੍ਰੇਟ ਸਚਿਨ ਪਾਠਕ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਕਰੀਨਾਂ ਢੁਕਵੀਆਂ ਥਾਵਾਂ ਤੇ ਲਗਾਈਆ ਜਾਣਗੀਆਂ, ਜਿੱਥੇ ਸ਼ਰਧਾਲੂਆਂ ਦੀ ਆਵਾਜਾਈ ਸਭ ਤੋਂ ਵੱਧ ਹੁੰਦੀ ਹੈ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਕਰੀਨਾਂ ਦੀ ਦ੍ਰਿਸ਼ਟਤਾ, ਸੁਰੱਖਿਆ ਦਾ ਪ੍ਰਬੰਧ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਐਲ.ਈ.ਡੀ ਸਕਰੀਨਾਂ ਨਾਲ ਸ਼ਰਧਾਲੂਆਂ ਨੂੰ ਸਹੀ ਸਮੇਂ ’ਤੇ ਜਾਣਕਾਰੀ ਮਿਲੇਗੀ, ਜਿਸ ਨਾਲ ਉਨ੍ਹਾਂ ਨੂੰ ਰਸਤੇ ਲੱਭਣ, ਸਹੂਲਤਾਂ ਤੱਕ ਪਹੁੰਚਣ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਮਿਲ ਸਕੇਗੀ। ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਐਲ.ਈ.ਡੀ ਸਕਰੀਨਾਂ ਰਾਹੀਂ ਦਿੱਤੀ ਜਾਣ ਵਾਲੀ ਜਾਣਕਾਰੀ ਸਾਫ਼, ਸਧਾਰਣ ਅਤੇ ਸਭ ਲਈ ਆਸਾਨੀ ਨਾਲ ਸਮਝ ਆਉਣਯੋਗ ਹੋਵੇ। ਇਨ੍ਹਾਂ ਐਲਈ.ਡੀ ਸਕਰੀਨਾਂ ਦੇ ਨਾਲ ਹੀ ਹੈਲਪ ਡੈਸਕ ਵੀ ਸਥਾਪਿਤ ਹੋਣਗੇ ਜੋ ਸ਼ਰਧਾਲੂਆਂ ਲਈ ਲੋੜੀਦੀ ਸਹਾਇਤਾ ਉਪਲੱਬਧ ਕਰਵਾਉਣਗੇ।