1.61 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਕਮਿਊਨਿਟੀ ਸੈਂਟਰ ਪੰਜ ਸਾਲ ਬਾਅਦ ਵੀ ਅਧੂਰਾ
ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਕਾਂਗਰਸ ਪਾਰਟੀ ਤੋਂ ਹੋਣ ਕਾਰਨ ਆਪਸੀ ਤਾਲਮੇਲ ਘੱਟਇਕ ਕਰੋੜ 61 ਲੱਖ
Publish Date: Sat, 14 Feb 2026 06:00 PM (IST)
Updated Date: Sat, 14 Feb 2026 06:03 PM (IST)

ਕਮਿਊਨਿਟੀ ਸੈਂਟਰ ਨਾ ਹੋਣ ਕਾਰਨ ਲੋਕ ਗਲੀਆਂ ’ਚ ਵਿਆਹ ਕਰਨ ਦੇ ਲਈ ਮਜਬੂਰ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਤਾਲਮੇਲ ਦੀ ਕਮੀ ਕਾਰਨ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਅਸਰ ਪੈ ਰਿਹਾ ਹੈ। ਸ਼੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਬਣੀ ਨੂੰ ਕਈ ਸਾਲ ਹੋ ਗਏ ਹਨ ਪਰ ਅੱਜ ਤੱਕ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਸੁਵਿਧਾ ਨਹੀਂ ਮਿਲੀ। ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦੇ ਵਿਚ ਕਮਿਊਨਿਟੀ ਸੈਂਟਰ ਦਾ ਨਿਰਮਾਣ ਵੱਡੇ ਪੱਧਰ ’ਤੇ ਹੋਣ ਜਾ ਰਿਹਾ ਸੀ। ਹੁਣ ਲਗਭਗ ਪੰਜ ਵਰਿਆਂ ਤੋਂ ਉਹ ਕਮਿਊਨਿਟੀ ਸੈਂਟਰ ਅੱਧ ਦੇ ਵਿਚ ਲੜਕਿਆ ਹੋਇਆ ਹੈ, ਜੋ ਕਿ ਸਫੇਦ ਹਾਥੀ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਜਿੱਥੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਉੱਥੇ ਲੋਕ ਮਹਿੰਗੇ ਭਾਅ ਦੇ ਪੈਲਸ ਬੁੱਕ ਕਰਕੇ ਜਾਂ ਗਲੀਆਂ ਦੇ ਵਿਚ ਟੈਂਟ ਲਗਾ ਕੇ ਵਿਆਹ ਕਰਨ ਦੇ ਲਈ ਮਜਬੂਰ ਹਨ। ਕਮਿਊਨਿਟੀ ਸੈਂਟਰ ਨਾ ਹੋਣ ਕਾਰਨ ਲੋਕਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ ਇਕ ਕਰੋੜ 61 ਲੱਖ ਰੁਪਏ ਦੀ ਲਾਗਤ ਦੇ ਨਾਲ ਕਮਿਊਨਿਟੀ ਸੈਂਟਰ ਤਿਆਰ ਹੋਣਾ ਸੀ ਜੋ ਅੱਧ ਤੋਂ ਵੱਧ ਤਿਆਰ ਹੋ ਚੁੱਕਾ ਹੈ ਪਰ ਅੰਦਰੂਨੀ ਕਾਰਨਾ ਕਾਰਨ ਅੱਧ ਦੇ ਵਿਚ ਲਟਕਿਆ ਹੋਇਆ ਹੈ। ਪਹਿਲਾਂ ਵੱਡੇ ਪੱਧਰ ’ਤੇ ਇਸ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲਿਆ ਉਸ ਤੋਂ ਬਾਅਦ ਹੌਲੀ ਹੌਲੀ ਕੰਮ ਹੋਲੀ ਹੁੰਦਾ ਰਿਹਾ ਜਿਸ ਤੋਂ ਬਾਅਦ ਕਰੋਨਾ ਕਾਲ ਆ ਗਿਆ ਅਤੇ ਕੰਮ ਪੂਰਨ ਤੌਰ ’ਤੇ ਬੰਦ ਹੋ ਗਿਆ, ਠੇਕੇਦਾਰ ਵੱਲੋਂ ਇਸ ਦੀ ਬਿਲਡਿੰਗ ਦਾ ਲੈਂਟਰ ਵੀ ਪਾ ਦਿੱਤਾ ਗਿਆ ਅਤੇ ਲਗਭਗ ਅੱਧਾ ਕੰਮ ਹੋ ਚੁੱਕਾ ਹੈ ਪਰ ਇਸ ਕੰਮ ਨੂੰ ਰੁਕੇ ਹੋਏ ਲਗਭਗ ਪੰਜ ਸਾਲ ਹੋ ਗਏ ਹਨ ਕੰਮ ਚੱਲਣ ਦਾ ਨਾਮ ਨਹੀਂ ਲੈ ਰਿਹਾ ਜਿਸ ਨਾਲ ਜਿੱਥੇ ਲੱਗਿਆ ਹੋਇਆ ਪੈਸਾ ਬਰਬਾਦ ਹੋ ਰਿਹਾ ਹੈ, ਉੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜਾ ਇਸ ਕਮਿਊਨਿਟੀ ਸੈਂਟਰ ਦੀ ਹਾਲਤ ਹੌਲੀ ਹੌਲੀ ਵਿਗੜਦੀ ਜਾ ਰਹੀ ਹੈ ਜਿਨ੍ਹਾਂ ਵੀ ਤਿਆਰ ਹੋਇਆ ਹੈ ਉਸ ਦੀਆਂ ਕੰਧਾਂ ਵੀ ਟੁੱਟਦੀਆਂ ਜਾ ਰਹੀਆਂ ਹਨ ਨਾਲ ਪਹਾੜ ਹੋਣ ਕਾਰਨ ਮਿੱਟੀ ਕਮਿਊਨਿਟੀ ਸੈਂਟਰ ਦੇ ਅੰਦਰ ਗਿਰ ਰਹੀ ਹੈ ਜਿਸ ਨਾਲ ਜਿੱਥੇ ਕੰਧਾਂ ਟੁੱਟ ਰਹੀਆਂ ਹਨ, ਉੱਥੇ ਕਮਿਊਨਿਟੀ ਸੈਂਟਰ ਦੇ ਅੰਦਰ ਚਿੱਕੜ ਭਰਿਆ ਹੋਇਆ ਹੈ। ਜਿੱਥੇ ਅਵਾਰਾ ਜਾਨਵਰ ਬੈਠੇ ਨਜ਼ਰ ਆਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਆਪਸੀ ਤਾਲਮੇਲ ਦੀ ਕਮੀ ਦਾ ਖਾਮਿਆਜਾ ਸ਼ਹਿਰ ਵਾਸੀ ਭੁਗਤ ਰਹੇ ਹਨ ਸ਼ਹਿਰ ਵਾਸੀਆਂ ਨੂੰ ਜਰੂਰੀ ਸੁਵਿਧਾਵਾਂ ਵੀ ਨਹੀਂ ਮਿਲ ਰਹੀਆਂ ਅਤੇ ਵਿਕਾਸ ਕਾਰਜ ਰੁਕੇ ਹੋਏ ਹਨ, ਭਾਵੇਂ ਕਿ ਹਲਕੇ ਦੇ ਵਿਧਾਇਕ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣਾ ਚਾਹੁੰਦੇ ਹਨ, ਪਰ ਨਗਰ ਪੰਚਾਇਤ ਨਾਲ ਤਾਲ ਮੇਲ ਦੀ ਕਮੀ ਕਾਰਨ ਕੰਮ ਨਹੀਂ ਹੋ ਸਕਿਆ। ਇਸ ਦੌਰਾਨ ਪ੍ਰਧਾਨ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਸੁਰਿੰਦਰ ਪਾਲ ਕੋੜਾ ਨੇ ਕਿਹਾ ਕਿ ਫੰਡ ਨਾ ਹੋਣ ਕਾਰਨ ਕੰਮ ਰੁਕਿਆ ਹੋਇਆ ਹੈ ਫੰਡ ਮਿਲ ਜਾਣ ਤਾਂ ਤੁਰੰਤ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ । ਬਾਕਸ ਦੂਜੇ ਪਾਸੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਖ ਕੰਮਾਂ ਦੇ ਵਿਚ ਕਮਿਊਨਿਟੀ ਸੈਂਟਰ ਦਾ ਕੰਮ ਵੀ ਸ਼ਾਮਿਲ ਹੈ ਜਿਸ ਤੇ ਪੂਰਨ ਵਿਰਾਮ ਲੱਗਿਆ ਹੋਇਆ ਹੈ ਜੋ ਕਿ ਵੇਖਣ ਵਿਚ ਰਾਜਨੀਤੀ ਦੀ ਭੇਂਟ ਚੜਿਆ ਹੋਇਆ ਲੱਗ ਰਿਹਾ ਹੈ ਕਿਉਂਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਨ ਜਦੋਂ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਵਿਚ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰ ਪਾਲ ਸਿੰਘ ਦੇ ਖਾਸਮ ਖਾਸ ਸੁਰਿੰਦਰ ਪਾਲ ਕੋੜਾ ਕਾਬਜ਼ ਹਨ, ਜਿਸ ਨਾਲ ਆਪਸੀ ਤਾਲਮੇਲ ਦੀ ਘਾਟ ਨਜ਼ਰ ਆ ਰਹੀ ਹੈ ਅਤੇ ਵਿਕਾਸ ਕਾਰਜ ਰੁਕ ਰਹੇ ਹਨ।