ਅਵਾਰਾ ਕੁੱਤਿਆਂ ਤੋਂ ਪਰੇਸ਼ਾਨ ਸ਼ਹਿਰ ਵਾਸੀ, ਢੁਕਵਾਂ ਹੱਲ ਕੱਢਣ ਦੀ ਕੀਤੀ ਮੰਗ
ਅਵਾਰਾ ਕੁੱਤਿਆਂ ਤੋਂ ਪਰੇਸ਼ਾਨ ਸ਼ਹਿਰ ਵਾਸੀ, ਢੁਕਵਾਂ ਹੱਲ ਕੱਢਣ ਦੀ ਕੀਤੀ ਮੰਗ
Publish Date: Fri, 13 Feb 2026 05:00 PM (IST)
Updated Date: Fri, 13 Feb 2026 05:03 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਮੁੱਖ ਬਾਜ਼ਾਰ ਅਤੇ ਆਸ ਪਾਸ ਦੇ ਖੇਤਰ ਵਿਚ ਅਵਾਰਾ ਕੁੱਤਿਆਂ ਦੀ ਵੱਧਦੀ ਆਮਦ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ, ਆਉਂਦੇ ਜਾਂਦੇ ਲੋਕਾਂ ਨੂੰ ਅਵਾਰਾ ਕੁੱਤੇ ਕੱਟਣ ਲਈ ਦੌੜਦੇ ਹਨ ਜਿਸ ਦੇ ਨਾਲ ਅਕਸਰ ਲੋਕ ਹਾਦਸਾ ਗ੍ਰਸਤ ਹੋ ਰਹੇ ਹਨ ਸਥਾਨਕ ਲੋਕਾਂ ਨੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਵੱਧਦੀ ਆਮਦ ਨੂੰ ਰੋਕਣ ਦੇ ਲਈ ਕੋਈ ਢੁਕਵਾਂ ਹੱਲ ਕੀਤਾ ਜਾਵੇ ਅਤੇ ਐਨੀਮਲ ਕੈਚਰ ਟੀਮ ਨੂੰ ਮੰਗਵਾ ਕੇ ਆਬਾਦੀ ਤੋਂ ਪਰਾਂ ਕੀਤਾ ਜਾਵੇ। ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਅਕਸਰ ਕੀਰਤਪੁਰ ਸਾਹਿਬ ਦੀ ਗਲੀਆਂ ਦੇ ਵਿਚ ਅਵਾਰਾ ਕੁੱਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ, ਜੋ ਆਉਣ ਜਾਣ ਵਾਲੇ ਰਾਹਗੀਰਾਂ ’ਤੇ ਇਕਦਮ ਹਮਲਾ ਕਰ ਦਿੰਦੇ ਹਨ ਜਿਸ ਦੇ ਨਾਲ ਮੋਟਰਸਾਈਕਲ ਅਤੇ ਪੈਦਲ ਚੱਲਣ ਵਾਲੇ ਰਾਹਗੀਰ ਅਚਾਨਕ ਡਿੱਗ ਜਾਂਦੇ ਹਨ, ਅਤੇ ਹਾਦਸੇ ਵਾਪਰ ਜਾਂਦੇ ਹਨ। ਦੂਜੇ ਪਾਸੇ ਛੋਟੇ-ਛੋਟੇ ਬੱਚੇ ਅਤੇ ਬਜ਼ੁਰਗ ਵਿਅਕਤੀ ਗਲੀਆਂ ਦੇ ਵਿਚ ਘੁੰਮ ਰਹੇ ਇਹਨਾਂ ਕੁੱਤਿਆਂ ਦੇ ਕਾਰਨ ਪਰੇਸ਼ਾਨ ਹੋ ਰਹੇ ਹਨ। ਮੁੱਖ ਬਾਜ਼ਾਰ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿਚ ਅਵਾਰਾ ਕੁੱਤੇ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਜੋ ਲੋਕਾਂ ਦਾ ਨੁਕਸਾਨ ਕਰ ਰਹੇ ਹਨ। ਇਸ ਦੌਰਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਰਿੰਦਰ ਪਾਲ ਕੋੜਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇੱਕ ਲਿਖਤ ਤੌਰ ’ਤੇ ਪੱਤਰ ਲਿਖ ਕੇ ਸਬੰਧਤ ਮਹਿਕਮੇ ਤੋਂ ਐਨੀਮਲ ਕੈਚਰ ਟੀਮ ਮੰਗਾਈ ਜਾਵੇਗੀ ਜਿਸ ਦੇ ਨਾਲ ਅਵਾਰਾ ਜਾਨਵਰਾਂ ਨੂੰ ਫੜ ਕੇ ਢੁੱਕਵੀਂ ਥਾਂ ’ਤੇ ਛੱਡਿਆ ਜਾਵੇਗਾ। ਇਸ ਸੰਬੰਧ ਵਿਚ ਡਾਕਟਰ ਸੰਦੀਪ ਦਾਖਾ ਨੇ ਦੱਸਿਆ ਕਿ ਕਿਸੇ ਵੀ ਜਾਨਵਰ ਦੇ ਕੱਟਣ ਨਾਲ ਰੈਵੀਜ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ, ਅਵਾਰਾ ਕੁੱਤਿਆਂ ਦੀ ਵੱਧਦੀ ਹੋਈ ਆਮਦ ਇਸ ਗੱਲ ਵੱਲ ਸੰਕੇਤ ਦਿੰਦੀ ਹੈ ਕਿ ਸਮਾਂ ਰਹਿੰਦਿਆਂ ਹੋਇਆ ਨੱਥ ਨਾ ਪਾਈ ਗਈ ਤਾਂ ਕੋਈ ਵਿਅਕਤੀ ਇਹਨਾਂ ਦੇ ਕੱਟਣ ਨਾਲ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਅਵਾਰਾ ਕੁੱਤਾ ਕੱਟ ਲਵੇ ਤਾਂ ਪੂਰੀ ਇਹਿਤਿਆਤ ਦੇ ਨਾਲ ਉਸ ਦਾ ਇਲਾਜ ਕਰਵਾਇਆ ਜਾਵੇ।