ਕ੍ਰਿਕਟ ਟੂਰਨਾਮੈਂਟ ‘ਚ ਸ਼ਿਵਾਲਿਕ ਕਾਲਜ ਰਿਹਾ ਜੇਤੂ
ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ‘ਚ ਸ਼ਿਵਾਲਿਕ ਫਾਰਮੇਸੀ ਕਾਲਜ਼ ਨੇ ਲਹਿਰਾਇਆ ਜਿੱਤ ਦਾ ਝੰਡਾ
Publish Date: Tue, 10 Feb 2026 06:41 PM (IST)
Updated Date: Tue, 10 Feb 2026 06:44 PM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੰਗਲ ਵਲੋਂ ਆਈਕੇਜੀਪੀਟੀਯੂ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ। ਆਈਕੇਜੀਪੀਟੀਯੂ ਵੱਲੋਂ ਕਰਵਾਏ ਜਾ ਰਹੇ ਇੰਟਰ ਕਾਲਜ ਕ੍ਰਿਕਟ ਟੂਰਨਾਮੈਂਟ ਦੇ ਪੂਲ ਸੀ ਵਿਚ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੰਗਲ ਅਤੇ ਗੁਲਜਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਵਿਚਕਾਰ ਗੁਰੂ ਗੋਬਿੰਦ ਸਿੰਘ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੋਲੋਜੀ ਮੁੱਲਾਂ ਪੁਰ ਦਾਖਾ ਲੁਧਿਆਣਾ ਵਿਖੇ ਖੇਡਿਆ ਗਿਆ। ਗੁਲਜਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ ਅਤੇ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੰਗਲ ਨੇ ਖੰਨਾ ਨੂੰ 25 ਓਵਰ ਵਿਚ 179 ਰਨ ਦਾ ਟਾਰਗੇਟ ਦਿੱਤਾ। ਇਹਨਾ ਦੌੜਾਂ ਦਾ ਪਿੱਛਾ ਕਰਦੇ ਹੋਏ ਗੁਲਜਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਦੀ ਟੀਮ 117 ਰਨ ਪਰ ਆਲ ਆਊਟ ਹੋ ਗਈ। ਸ਼ਿ਼ਵਾਲਿਕ ਕਾਲਜ਼ ਆਫ ਫਾਰਮੇਸੀ ਦੀ ਟੀਮ 61 ਦੌੜਾਂ ਨਾਲ ਜੇਤੂ ਰਹੀ। ਸਪੋਰਟਸ ਇਨਚਾਰਜ ਪ੍ਰੋਫੈਸਰ ਜੋਤੀ ਪ੍ਰਕਾਸ਼ ਨੇ ਦੱਸਿਆ ਕਿ ਇਸ ਮੈਚ ਵਿਚ ਅਭਿਸ਼ੇਕ ਮੈਨ ਆਫ ਦਾ ਮੈਚ ਅਤੇ ਪ੍ਰਵਾਂਸ਼ ਬੈਸਟ ਬੱਲੇਬਾਜ਼ ਰਿਹਾ। ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਦੀਪ ਸਿੰਘ ਦੂਆ ਨੇ ਸਾਰੀ ਟੀਮ ਅਤੇ ਓਹਨਾ ਦੇ ਇਨਚਾਰਜ ਪ੍ਰੋਫੈਸਰ ਜੋਤੀ ਪ੍ਰਕਾਸ਼ ਅਤੇ ਪ੍ਰੋਫ਼ੈਸਰ ਅਨਮੋਲ ਗੋਤਮ ਨੂੰ ਵਧਾਈ ਦਿੱਤੀ। ਪ੍ਰੋਫ਼ੈਸਰ ਜਯੋਤੀ ਪ੍ਰਕਾਸ਼ ਅਤੇ ਪ੍ਰੋਫ਼ੈਸਰ ਅਨਮੋਲ ਗੌਤਮ ਨੇ ਦੱਸਿਆ ਕਿ ਉਹਨਾਂ ਦੀ ਟੀਮ ਦਾ ਅਗਲਾ ਮੈਚ 16 ਫਰਵਰੀ ਨੂੰ ਗੂਰੂ ਗੋਬਿੰਦ ਸਿੰਘ ਇੰਸਟੀਚਿਊਟ ਆਫ ਮੈਨੇਜਮਂਟ ਅਤੇ ਟੈਕਨੋਲੋਜੀ ਮੁੱਲਾਂ ਪੁਰ ਦਾਖਾ ਲੁਧਿਆਣਾ ਵਿਖੇ ਖੇਡਿਆ ਜਾਵੇਗਾ।