ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਵਾਲੀ ਖ਼ਸਤਾ ਹਾਲਤ ਸੜਕ ਤੋਂ ਰਾਹਗੀਰ ਤੰਗ
ਲੋਕਾਂ ਨੇ ਪ੍ਰਸ਼ਾਸਨ ਕੋਲੋਂ ਸਮੱਸਿਆ ਦੇ ਹੱਲ ਦੀ ਕੀਤੀ ਮੰਗ
Publish Date: Sat, 07 Feb 2026 06:52 PM (IST)
Updated Date: Sat, 07 Feb 2026 06:53 PM (IST)

ਪਵਨ ਕੁਮਾਰ, ਪੰਜਾਬੀ ਜਾਗਰਣ ਨੂਰਪੁਰ ਬੇਦੀ : ਹੋਲੇ ਮੁਹੱਲੇ ਦੀਆਂ ਦੀਆਂ ਜਿੱਥੇ ਪ੍ਰਸ਼ਾਸ਼ਲ ਵਲੋਂ ਤਿਆਰੀਆਂ ਜ਼ੋਰਾਂ ਤੇ ਖਿੱਚੀਆਂ ਹੋਈਆਂ ਹਨ ਉਥੇ ਹੀ ਜੋ ਬਲਾਕ ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣਵਾਲੀ ਸੜਕ ਜੋ ਕਿ ਵਾਇਆ ਰੋਲੀ ਤੋਂ ਹੋ ਕੇ ਗੁਜਰਦੀ ਹੈ । ਨੂਰਪੁਰ ਬੇਦੀ ਤੋਂ ਜਦੋ ਇਸ ਸੜਕ ਵੱਲ ਨੂੰ ਰਾਂਹਗੀਰ ਜਾਣ ਲਈ ਮੁੜਦਾ ਹੈ ਤਾਂ ਕਿ ਦੇਖਦਾ ਹੈ ਕਿ ਥਾਂ-ਥਾਂ ਤੋਂ ਟੁੱਟ ਚੁੱਕੀ ਇਹ ਸੜਕ ਆਪਣੇ ਆਪ ਤੇ ਰੋਦੀ ਹੋਈ ਦਿਖਾਈ ਦਿੰਦੀ ਹੈ । ਕਿਉਕਿ ਇਹ ਸੜਕ ਨੂਰਪੁਰ ਬੇਦੀ ਤੋ ਰੋਲੀ ਤੱਕ 9 ਫੁੱਟ ਅਤੇ 2 ਕਿਲੋਮੀਟਰ ਦਾ ਟੋਟਾ 18 ਫੁੱਟ ਹੈ ਅਤੇ ਉਸ ਤੋ ਬਾਅਦ ਫਿਰ ਇਹ ਸੜਕ 9 ਫੁੱਟ ‘ਚ ਤਬਦੀਲ ਹੋ ਜਾਂਦੀ ਹੈ । ਸੜਕ ਸੰਬੰਧੀ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ,ਸੋਹਣ ਸਿੰਘ, ਗੁਰਦੇਵ ਸਿੰਘ,ਸਾਬਕਾ ਸਰਪੰਚ ਨਿਰਮਲ ਸਿੰਘ ਰੋਲ,ਸੁਰਿੰਦਰ ਸਿੰਘ,ਜੰਗੀਰ ਸਿੰਘ,ਅਰਜਨ ਸਿੰਘ,ਨੰਬਰਦਾਰ ਪ੍ਰੇਮ ਸਿੰਘ, ਨੇ ਦੱਸਿਆ ਕਿ ਲੋਕ ਪਹਿਲੀਆਂ ਸਰਕਾਰਾਂ ਤੋਂ ਢਾਡੇ ਪ੍ਰੇਸ਼ਾਨ ਸਨ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਤੀਜ਼ੇ ਬਦਲ ਲਈ ਪਹਿਲੀਆਂ ਸਰਕਾਰਾਂ ਦਾ ਤਖ਼ਤਾ ਪਲਟ ਕੇ ਆਮ ਆਦਮੀ ਦੀ ਭਗਵੰਤ ਮਾਨ ਸਰਕਾਰ ਲਿਆਦੀ ਲੋਕਾਂ ਨੇ ਦੱਸਿਆ ਕਿ ਸ਼ਹੀਦ ਕੁਲਵਿੰਦਰ ਸਿੰਘ ਨੇ ਦੇਸ਼ ਦੀ ਰਾਖੀ ਕਰਦਿਆਂ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਸੀ ਤੇ ਉਸ ਦੇ ਸ਼ਹੀਦ ਹੋਣ ਤੇ ਮੋਜੂਦਾ ਸਰਕਾਰ ਨੇ ਸਿਰਫ 2 ਕਿਲੋਮੀਟਰ ਦਾ ਟੋਟਾ 18 ਫੁੱਟ ਕਰਕੇ ਲੋਕਾਂ ਹੱਥ ਛੁਣਛੁਣਾ ਫੜਾ ਦਿੱਤਾ । ਲੋਕਾਂ ਨੇ ਦੱਸਿਆ ਕਿ ਹਰ ਰੋਜ਼ ਕਿੰਨੇ ਰਾਹਗੀਰ ਇੱਥੇ ਡਿਗਕੇ ਸੱਟਾ ਲਗਵਾ ਚੁੱਕੇ ਹਨ । ਲੋਕਾਂ ਵਲੋਂ ਬਣਾਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਲੋਕ ਦੁਖੀ ਹਨ । ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਹੈ। ਜਿਸ ਕਾਰਨ ਆਵਾਜਾਈ ਤੋ ਤੰਗ ਪ੍ਰੇਸ਼ਾਨ ਹਨ । ਪਿਛਲੇ ਸਮੇਂ ਹੜਾਂ ਦੇ ਕਾਰਨ ਸੜਕਾਂ ਦਾ ਕਾਫੀ ਨੁਕਸਾਨ ਹੋਇਆ ਪਰ ਸੜਕੀ ਵਿਭਾਗ ਨੇ ਆਲੇ ਦੁਆਲੇ ਤੋਂ ਮਿੱਟੀ ਇੱਕਠੀ ਕਰਕੇ ਸੜਕਾਂ ਦੇ ਟੋਏ ਤਾਂ ਭਰ ਦਿੱਤੇ ਪਰ ਸੜਕ ਦੀ ਮੁਰੰਮਤ ਸੰਬੰਧੀ ਟਾਲਮਟੋਲ ਕੀਤਾ ਜਾ ਰਿਹਾ ਹੈ । ਲੋਕਾਂ ਨੇ ਦੱਸਿਆ ਕਿ ਮੀਂਹ ਪੈਣ ਨਾਲ ਸੜਕਾਂ ਤਲਾਬ ਦਾ ਰੂਪਧਾਰ ਲੈਦੀਆਂ ਹਨ । ਅਮਰਪੁਰ ਬੇਲੇ ਦੇ ਨਜ਼ਦੀਕ ਜੋ ਸੈਫਨ ਬਣਾਇਆ ਗਿਆ ਹੈ ਉਸ ਤੇ ਪੱਕੇ ਪੁਲ ਦਾ ਨਿਰਮਾਣ ਕੀਤਾ ਜਾਵੇ । ਜਿੱਥੇ ਹਲਕਾ ਵਿਧਾਇਕ ਨੇ ਜੋ ਸੜਕਾਂ 18 ਫੁੱਟ ਕਰਨ ਲਈ ਗਿਣਾਈਆਂ ਹਨ ਉਨਾਂ ‘ਚ ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਸੜਕ ਵਾਇਆ ਰੋਲੀ ਨੂੰ ਵੀ 18 ਫੁੱਟ ਕੀਤਾ ਜਾਵੇ । ਇਨਾਂ ਪਿੰਡਾਂ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ,ਡਿਪਟੀ ਕਮਿਸ਼ਨਰ ਰੂਪਨਗਰ, ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ,ਐਕਸੀਅਨ ਪੀ.ਡਬਲਯੂ.ਡੀ ਵਿਭਾਗ ਤੇ ਮੰਗ ਕਰਦੇ ਹਨ ਕਿ ਨੂਰਪੁਰ ਬੇਦੀ ਤੋਂ ਪਿੰਡ ਸੈਣੀਮਾਜਰਾ,ਰੋਲੀ,ਅਮਰਪੁਰ ਬੇਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਮੇਲਦੀ ਹੈ ਉਸ ਸੜਕ ਨੂੰ 18 ਫੁੱਟ ਕੀਤਾ ਜਾਵੇ । ਜਦੋ ਇਸ ਸੰਬੰਧੀ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਨਾਂ ਨੇ ਦੱਸਿਆਂ ਸੈਣੀ ਮਾਜਰਾਂ ਤੋਂ ਰੋਲੀ ਪਿੰਡ ਦੇ ਗੇਟ ਤੱਕ ਟਾਇਲਾ ਲਗਾਂ ਦਿੱਤੀਆਂ ਹਨ ਉਸ ਤੋਂ ਬਾਅਦ ਸ਼ਾਇਦ ਠੇਕੇਦਾਰ ਭੁੱਲ ਗਿਆ ਰੋਲੀ ਪਿੰਡ ਤੱਕ ਟਾਇਲਾ ਲਾਉਣੀਆਂ ਸੀ ਇਸ ਮਾਰਗ ਤੇ ਫੁੱਲਦਾਰ ਪੋਦਿਆਂ ਨਾਲ ਸਜਾਵਟ ਦਾ ਦਾਅਵਾਂ ਕੀਤਾ ਗਿਆ ਸੀ ਉਹ ਵੀ ਹਵਾ ‘ਚ ਰਿਹਾ । ਉਨਾਂ ਕਿਹਾ ਕਿ ਇਸ ਪੂਰੀ ਸੜਕ ਨੂਰਪੁਰ ਬੇਦੀ ਤੋਂ ਸ੍ਰੀ ਅਨੰਦਪੁਰ ਸੜਕ ਨੂੰ 18 ਫੁੱਟ ਕੀਤਾ ਜਾਵੇ ਇਸ ਨਾਲ ਦੁਆਬੇ ਤੋ ਆਉਣ ਵਾਲੀਆਂ ਸੰਗਤਾਂ ਲਈ 18 ਕਿਲੋਮੀਟਰ ਦਾ ਸਫਰ ਘੱਟ ਜਾਂਦਾ ਹੈ।