ਸਵਾਂ ਨਦੀ ’ਤੇ ਬਣ ਰਹੇ ਪੁਲ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੇ ਮਹਿੰਦਪੁਰ-ਖੇੜਾ-ਕਲਮੋਟ ਸਵਾਂ ਨਦੀ ’ਤੇ ਬਣ
Publish Date: Wed, 04 Feb 2026 06:22 PM (IST)
Updated Date: Wed, 04 Feb 2026 06:26 PM (IST)

ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀ ਆਵੇਗੀ ਹਰਪਾਲ ਸਿੰਘ ਚੀਮਾ ਗੁਰਨਾਮ ਭੱਲੜੀ, ਪੰਜਾਬੀ ਜਾਗਰਣ ਨੰਗਲ : ਨੰਗਲ ਨੇੜੇ ਪਿੰਡ ਭੱਲੜੀ ਵਿਚ ਸਵਾਂ ਨਦੀ ਉੱਤੇ ਬਣ ਰਹੇ ਹਾਈ ਲੈਵਲ ਪੁੱਲ ਦੇ ਕੰਮ ਦੀ ਪ੍ਰਗਤੀ ਦਾ ਅੱਜ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਵੱਲੋਂ ਜਾਇਜ਼ਾ ਲਿਆ ਗਿਆ।ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹਲਕੇ ਅੰਦਰ 100 ਕਰੋੜ ਦੀ ਲਾਗਤ ਨਾਲ ਤਿੰਨ ਪੁਲ ਬਣਾਏ ਜਾ ਰਹੇ ਹਨ।ਉਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਦਾ ਧੰਨਵਾਦ ਕਰਦਿਆਂ ਦੱਸਿਆਂ ਕਿ ਇਸ ਪੁਲ ਦੇ ਤਿਆਰ ਹੋਣ ਨਾਲ ਸ਼੍ਰੀ ਖੁਰਾਲਗੜ੍ਹ ਸਾਹਿਬ ਜਾਣ ਲਈ ਨੈਸ਼ਨਲ ਹਾਈਵੇ ਤੋਂ ਸਿੱਧੀ ਕੁਨੈਕਟੀਵਿਟੀ ਹੋਣ ਨਾਲ ਜਿਥੇ ਪਹਿਲਾ ਡੇਢ ਘੰਟੇ ਦਾ ਸਮਾਂ ਲਗਦਾ ਸੀ ,ਉਹ ਸਫਰ ਮਹਿਜ 15-20 ਮਿੰਟ ਵਿਚ ਤਹਿ ਹੋ ਜਾਵੇਗਾ।ਜਿਸ ਨਾਲ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸਾਲਾਂ ਤੋਂ ਚੱਲ ਰਹੀ ਆਵਾਜਾਈ ਦੀ ਸਮੱਸਿਆ ਦਾ ਸਥਾਈ ਹੱਲ ਨਿਕਲੇਗਾ।ਇਸ ਮੌਕੇ ਬੋਲਦਿਆਂ ਹਰਜੋਤ ਸਿੰਘ ਬੈਂਸ ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਹਿੱਸੇ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਹ ਪੁਲ ਬਣਨ ਨਾਲ ਲਗਭਗ 28 ਤੋਂ 30 ਪਿੰਡਾਂ ਦੇ ਵਸਨੀਕਾਂ ਨੂੰ ਸਿੱਧਾ ਲਾਭ ਅਤੇ ਸੈਂਕੜੇ ਪਿੰਡਾਂ ਦੇ ਵਸਨੀਕਾਂ ਨੂੰ ਸੁਚਾਰੂ ਆਵਾਜਾਈ ਅਤੇ ਸੰਪਰਕ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਗੁਰਦੁਆਰਾ ਖੁਰਾਲਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ, ਨੰਗਲ ਸ਼ਹਿਰ ਅਤੇ ਹਿਮਾਚਲ ਪ੍ਰਦੇਸ਼ ਵੱਲ ਆਵਾਜਾਈ ਕਰਨ ਵਾਲੇ ਸ਼ਰਧਾਲੂਆਂ ਅਤੇ ਰਾਹਗੀਰਾਂ ਲਈ ਸਫਰ ਹੋਰ ਵੀ ਆਸਾਨ ਹੋ ਜਾਵੇਗਾ।ਉਨਾਂ ਦੱਸਿਆਂ ਕਿ ਪੁੱਲ ਦਾ ਕੰਮ ਪੂਰੀ ਤੇਜ਼ੀ ਨਾਲ ਚਲ ਰਿਹਾ ਹੈ,ਜਿਸ ਕਾਰਣ ਇਹ ਪੁਲ ਮਿਥੇ ਸਮੇਂ ਤੋਂ ਪਹਿਲਾ ਹੀ ਬਣ ਕੇ ਤਿਆਰ ਹੋ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਲਕੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਇਸ ਪੁੱਲ ਦੇ ਨਿਰਮਾਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੀਤੇ ਗਏ ਯਤਨਾਂ ਨੂੰ ਬੂਰ ਪਿਆ ਹੈ।ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਪ੍ਰੋਜੈਕਟ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲ ਨਾ ਸਿਰਫ਼ ਆਵਾਜਾਈ ਸੁਧਾਰੇਗਾ, ਸਗੋਂ ਖੇਤਰ ਦੀ ਆਰਥਿਕ ਗਤੀਵਿਧੀਆਂ ਨੂੰ ਵੀ ਨਵੀਂ ਰਫ਼ਤਾਰ ਦੇਵੇਗਾ।ਜ਼ਿਕਰਯੋਗ ਹੈ ਕਿ ਪਿੰਡ ਭੱਲੜੀ ਤੋਂ ਮਹਿੰਦਪੁਰ-ਖੇੜਾਕਲਮੋਟ ਤੱਕ ਸਵਾਂ ਨਦੀ ਉੱਤੇ ਲਗਭਗ 35.48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਇਸ ਪੁਲ ਦੀ ਕੁੱਲ ਲੰਬਾਈ 511.96 ਮੀਟਰ ਹੈ ਅਤੇ ਇਹ ਖੇਤਰ ਲਈ ਆਵਾਜਾਈ ਦੇ ਨਜ਼ਰੀਏ ਤੋਂ ਇੱਕ ਅਹਿਮ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਭੂਗੋਲਿਕ ਪੱਖੋਂ ਸੁਚਾਰੂ ਆਵਾਜਾਈ ਦੀ ਸਹੂਲਤ ਨਾ ਮਿਲਣ ਕਾਰਨ ਅਤੇ ਦਰਿਆਵਾ ਉਤੇ ਪੁਲ ਨਾ ਪੈਣ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਦੂਰ ਦੂਰਾਂਡੇ ਦੇ ਪਿੰਡਾਂ ਦੇ ਹਜ਼ਾਰਾ ਵਸਨੀਕ ਪਿਛਲੇ ਲਗਭਗ 70-75 ਸਾਲਾ ਤੋਂ ਬੁਨਿਆਦੀ ਸਹੂਲਤਾਂ ਤੋ ਸੱਖਣੇ ਸਨ। ਚੋਣਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਇਸ ਇਲਾਕੇ ਦੀ ਹਾਲਤ ਵਿੱਚ ਜਿਕਰਯੋਗ ਸੁਧਾਰ ਲਿਆਉਣਗੇ, ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਸ.ਬੈਂਸ ਨੇ ਪਿਛਲੇ ਚਾਰ ਸਾਲਾ ਦੌਰਾਨ ਇਹ ਵੱਡੇ ਕਰੋੜਾ ਰੁਪਏ ਦੇ ਪ੍ਰੋਜੈਕਟਾਂ ਦੀ ਸਮੁੱਚੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਹੈ ਅਤੇ ਹੁਣ ਤੇਜ਼ ਰਫਤਾਰ ਨਾਲ ਦਰਿਆਵਾ ਉਤੇ ਪੁਲ ਪਾਉਣ ਦਾ ਕੰਮ, ਸੜਕਾਂ ਦਾ ਨਿਰਮਾਣ ਅਤੇ ਹੋਰ ਵੱਡੇ ਵਿਕਾਸ ਕਾਰਜਾਂ ਉਤੇ ਕਰੋੜਾ ਰੁਪਏ ਖਰਚ ਹੋ ਰਹੇ ਹਨ। ਅੱਜ ਇਸ ਇਲਾਕੇ ਦੇ ਦਰਜਨਾਂ ਲੋਕ ਪੁਲ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਪਹੁੰਚੇ ਦੋਵੇ ਕੈਬਨਿਟ ਮੰਤਰੀਆਂ ਨੂੰ ਮਿਲੇ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਹਰ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਅਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਧੰਨਵਾਦੀ ਹਾਂ ਜਿਸ ਨੇ ਸਾਡੇ ਪਿਛੜੇ ਇਲਾਕੇ ਦੇ ਲੋਕਾਂ ਦੀ ਮੁਸ਼ਕਿਲ ਨੂੰ ਸਮਝਿਆ ਹੈ ਅਤੇ ਇਸ ਇਲਾਕੇ ਦਾ ਸਰਵਪੱਖੀ ਵਿਕਾਸ ਕਰਵਾਇਆ ਹੈ। ਇਸ ਮੋਕੇ ਹੋਰਨਾ ਤੋਂ ਇਲਾਵਾ ਰਾਕੇਸ਼ ਚੌਧਰੀ ਮਹਿਲਵਾਂ, ਬਲਾਕ ਪ੍ਰਧਾਨ ਰਾਕੇਸ਼ ਵਰਮਾ, ਨਿਤਨ ਪੁਰੀ, ਸ਼ਿਵ ਵਰਮਾ, ਬਲਾਕ ਸੰਮਤੀ ਮੈਂਬਰ ਅਨਿ੍ਲ ਚੌਧਰੀ, ਰਮੀਤ ਚੰਦ ਭਨਾਮ, ਸੁਖਵੰਤ ਸਿੰਘ ਸੈਣੀ, ਰੁਘਵੀਰ ਸਿੰਘ ਬੇਲਾ, ਦਲਜੀਤ ਸਿੰਘ ਕਾਕਾ ਨਾਨਗਰਾਂ, ਨਿਤਿਨ ਸ਼ਰਮਾ, ਰਣਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਚ ਇਲਾਕਾ ਵਾਸੀ ਹਾਜ਼ਰ ਸਨ।