ਸਪੋਰਟਸ ਕਲੱਬ ਵਲੋਂ ਦੋ ਰੋਜ਼ਾ ਕਬੱਡੀ ਕੱਪ ਕਰਵਾਇਆ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਭਰਤਗੜ੍ਹ ਵਲੋਂ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਵਿਚ
Publish Date: Tue, 03 Feb 2026 03:45 PM (IST)
Updated Date: Tue, 03 Feb 2026 03:47 PM (IST)

75 ਕਿੱਲੋ ਵਰਗ ਓਪਨ ’ਚ ਭਗਵਾਨਪੁਰ ਨੇ ਰੰਧਾਵਾ ਮਸੰਦਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਦੀ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਭਰਤਗੜ੍ਹ ਵਲੋਂ ਭਰਤਗੜ ਵਿਖੇ ਦੋ ਰੋਜ਼ਾ 6ਵਾਂ ਕਬੱਡੀ ਕੱਪ ਕਰਵਾਇਆ ਗਿਆ।ਜਿਸ ਵਿਚ ਪੰਜਾਬ ਹਰਿਆਣਾ ਹਿਮਾਚਲ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਕਬੱਡੀ ਕੱਪ ਵਿਚ ਮਨੀਆ ਪਰਮੰਨੀਆਂ 40 ਤੋਂ ਜਿਆਦਾ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿਚ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮਹਿਮਾਨ ਵਜੋਂ ਕੇ ਐਲ ਠਾਕੁਰ, ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ, ਭਾਜਪਾ ਆਗੂ ਸੁਭਾਸ਼ ਸ਼ਰਮਾ,ਅਰਵਿੰਦ ਮਿੱਤਲ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੇ ਸਪੁੱਤਰ ਰਾਣਾ ਵਿਸ਼ਵਪਾਲ ਸਿੰਘ ਪੁੱਜੇ ਹੋਏ ਸਨ। ਕਬੱਡੀ ਕੱਪ ਦੇ ਨਤੀਜੇ ਜਾਰੀ ਕਰਦੇ ਹੋਏ ਕਲੱਬ ਦੇ ਅਹੁਦੇਦਾਰਾਂ ਜਸਪਾਲ ਸਿੰਘ ਅਤੇ ਅਜੀਤਪਾਲ ਰਾਣਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਭਾਰ 35 ਕਿੱਲੋ ਵਰਗ ’ਚ ਘਲਾਲ ਨੇ ਭਰਤਗੜ੍ਹ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਰ 42 ਕਿੱਲੋ ’ਚ ਜੋਗੀ ਪੀਰ ਨੰਗਲ ਨੇ ਘਲਾਲ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਰ 52 ਕਿੱਲੋ ਵਰਗ ’ਚ ਪੱਖੋਵਾਲ ਨੇ ਨੱਤ ਬੁਰਜ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਭਾਰ 60 ਕਿੱਲੋ ਵਰਗ ’ਚ ਕੰਡਿਆਲਾ ਨੇ ਸਕਰਪੁਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਭਾਰ 68 ਕਿੱਲੋ ਵਰਗ ’ਚ ਠੱਠੀ ਭਾਈ ਮੋਗਾ ਨੇ ਸ਼ਾਮ ਚੁਰਾਸੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰ 75 ਕਿੱਲੋ ਵਰਗ ਓਪਨ ਵਿਚ ਭਗਵਾਨਪੁਰ ਨੇ ਰੰਧਾਵਾ ਮਸੰਦਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜੇਤੂ ਅਤੇ ਉਪ ਜੇਤੂ ਟੀਮ ਨੂੰ 25 ਹਜਾਰ ਅਤੇ 18 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕੁੜੀਆ ਦੇ ਸਰਕਲ ਓਪਨ ਮੁਕਾਬਲੇ ’ਚ ਲੈਂਡ ਮਾਰਗ ਮਹਿਣਾ ਨੇ ਜੋਧਪੁਰ ਚੀਮਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਅਤੇ ਉਹ ਜੇਤੂ ਟੀਮ ਨੂੰ 11ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕੁੜੀਆ ਦੇ ਨੈਸ਼ਨਲ ਮੁਕਾਬਲੇ ’ਚ ਦਭੋਟਾ ਏ ਟੀਮ ਨੇ ਦਭੋਟਾ ਬੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੱਸਾਕੱਸੀ ਦੇ ਮੁਕਾਬਲੇ ’ਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਟੀਮ ਨੇ ਫਰੈਂਡਜ ਕਲੱਬ ਭਰਤਗੜ੍ਹ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਪਹਿਲੇ ਦਿਨ ਢਾਡੀ ਜਤਿੰਦਰ ਸਿੰਘ ਬੈਂਸ ਨੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸ਼੍ਰੀ ਗੁਰੂ ਤੇਗ ਬਹਾਦਰ ਗੱਤਕਾ ਅਖਾੜਾ ਭਰਤਗੜ੍ਹ ਨੇ ਵੀ ਗਰਾਊਂਡ ’ਚ ਗੱਤਕਾ ਖੇਡ ਕੇ ਆਪਣੇ ਜੌਹਰ ਵਿਖਾਏ।ਪਿੰਡ ਦੀਆਂ ਧੀਆਂ ਵਲੋ ਧਾਰਮਿਕ ਸ਼ਬਦ ਅਤੇ ਕਵੀਸ਼ਰੀ ਗਾਈ ਗਈ। ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਰਿਹਾਇਸ਼ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੁਰੂ ਦਾ ਲੰਗਰ ਅਟੁੱਟ ਚੱਲਦਾ ਰਿਹਾ। ਇਸ ਮੌਕੇ ਸੁੱਚਾ ਸਿੰਘ ਸਰਸਾ ਨੰਗਲ,ਗੁਰਨਾਮ ਸਿੰਘ ਬਲਾਕ ਸੰਮਤੀ ਮੈਬਰ,ਐਡਵੋਕੇਟ ਵਿਸ਼ਾਲ ਸੈਣੀ,ਸਰਬਜੀਤ ਸਿੰਘ ਪ੍ਰਿੰਸੀਪਲ ਪਰਿਵਾਰ ਵਿਛੋੜਾ ਸਕੂਲ,ਸਵਰਨਜੀਤ ਸਿੰਘ ਬੌਬੀ,ਹਰਮੇਸ਼ ਸਿੰਘ, ਜਰਨੈਲ ਸਿੰਘ ਸਹੋਤਾ,ਯੋਗੇਸ਼ ਪੁਰੀ,ਰਜਨੀਸ਼ ਪੁਰੀ,ਬਲਵਿੰਦਰ ਸਿੰਘ ਢਿੱਲੋਂ,ਸੋਨੀਆ ਪੁਰੀ, ਮਿਸ਼ੂ ਪੁਰੀ,ਮਨੋਜ ਪੁਰੀ, ਕੈਪਟਨ ਹਰੀਅਵਤਾਰ ਸਿੰਘ ,ਈਸ਼ਰ ਸਿੰਘ ਰਾਣਾ, ਹਰਕਿਰਪਾਲ ਸਿੰਘ ਰਾਣਾ,ਇਕਬਾਲ ਸਿੰਘ,ਸੁਰਿੰਦਰ ਭੱਲਾ ਵੇਟ ਲਿਫਟਿੰਗ ਕੋਚ, ਜਸਪਾਲ ਸਿੰਘ,ਅਜੀਤਪਾਲ ਰਾਣਾ,ਸੁਖਦੇਵ ਸਿੰਘ ਜਿੰਦਰ ਬੈਂਸ,ਮਨਜੀਤ ਢਿੱਲੋਂ, ਲੱਕੀ ਰੰਧਾਵਾ,ਗੁਰਨਾਮ ਢਿੱਲੋਂ,ਜੱਗਾ ਢਿੱਲੋਂ,ਬਿੰਦੀ ਲੰਬੜਦਾਰ,ਸੁਖਵਿੰਦਰ ਸਿੰਘ,ਵਰਿੰਦਰ ਰਾਣਾ ,ਮਨਦੀਪ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।