ਸੰਨੀ ਓਬਰਾਏ ਵਿਵੇਕ ਸਦਨ ’ਚ ਮਨਾਇਆ ਗਣਤੰਤਰ ਦਿਵਸ
ਸਤਿਕਾਰ ਯੋਗ ਸੰਪਾਦਕ ਸਾਹਿਬ ਜੀ ਦੇ ਧਿਆਨ ਹਿਤ ਸੰਨੀ ਓਬਰਾਏ ਵਿਵੇਕ ਸਦਨ ਵਿਚ 77ਵਾਂ ਗਣਤੰਤਰ ਦਿਵਸ ਮਨਾਇਆ
Publish Date: Tue, 27 Jan 2026 03:45 PM (IST)
Updated Date: Tue, 27 Jan 2026 03:46 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸੰਨੀ ਓਬਰਾਏ ਵਿਵੇਕ ਸਦਨ ਸ਼੍ਰੀ ਅਨੰਦਪੁਰ ਸਾਹਿਬ ਕੈਂਪ ਆਫਿਸ ਫਿਊਚੇਰਿਸਟਿਕ ਯੂਨੀਵਰਸਿਟੀ ਵਿਚ ਅਜ 77ਵੇਂ ਗਣਤੰਤਰ ਦਿਵਸ ਨੂੰ ਸਤਿਕਾਰ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਪਵਿੱਤਰ ਰਸਮ ਬਣ ਰਹੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਕੌਮੀ ’ਤੇ ਕੌਮਾਂਤਰੀ ਅਕਾਦਮੀਸ਼ੀਅਨ ਡਾ. ਸਰਬਜਿੰਦਰ ਸਿੰਘ ਨੇ ਨਿਭਾਈ। ਵਿਸ਼ੇਸ਼ ਮਹਿਮਾਨ ਵਜੋਂ ਅਮਰੀਕਾ ਤੋਂ ਪਹੁੰਚੀ ਹਰਪਾਲ ਕੌਰ ਬਿਲਿੰਗ ਨੇ ਸ਼ਿਰਕਤ ਕੀਤੀ। ਸਮਾਰੋਹ ਦਾ ਸੰਚਾਲਨ ਅਤੇ ਤਿਆਰੀ ਡਾ. ਭੁਪਿੰਦਰ ਕੌਰ ਡੀਨ ਅਕਾਦਮਿਕ ਨੇ ਕੀਤੀ। ਵਾਈਸ ਚਾਂਸਲਰ ਨੇ ਫੈਕਲਟੀ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਗਣਤੰਤਰ ਦਿਵਸ ਦੀ ਮਹੱਤਤਾ ਬਿਆਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੁਨੀਆਂ ਦੇ ਕਿਸੇ ਵੀ ਗਣਤੰਤਰ ਮੁਲਕ ਦਾ ਸਭ ਤੋਂ ਲੰਮਾ ਲਿਖਤੀ ਸੰਵਿਧਾਨ ਹੈ ਜੋ ਡਾ. ਰਾਜਿੰਦਰ ਪ੍ਰਸਾਦ ਦੀ ਅਗਵਾਈ ਵਿਚ ਪ੍ਰਵਾਨ ਚੜ੍ਹਿਆ। ਉਨ੍ਹਾਂ ਦੱਸਿਆ ਕਿ ਸੰਵਿਧਾਨ ਸਭਾ ਦੇ 299 ਮੈਂਬਰ ਸਨ ਅਤੇ ਇਸ ਦਸਤਾਵੇਜ਼ ਨੂੰ ਸੰਪੂਰਨ ਹੋਣ ਵਿਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਮਨੁੱਖੀ ਅਜਾਦੀ ਅਤੇ ਬਰਾਬਰਤਾ ਦੀ ਬੁਨਿਆਦ ’ਤੇ ਖੜਾ ਹੈ। ਫਿਊਚੇਰਿਸਟਿਕ ਯੂਨੀਵਰਸਿਟੀ ਬਾਰੇ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਸੰਸਾਰ ਪ੍ਰਸਿੱਧ ਦਾਨੀ ਅਤੇ ਮਨੁੱਖਤਾ ਦੇ ਹਾਮੀ ਪ੍ਰੋ ਐਸ ਪੀ ਐਸ ਓਬਰਾਏ ਦਾ ਸੁਪਨਾ ਇਸ ਥਾਂ ’ਤੇ ਅਸਲ ਰੂਪ ਲੈ ਰਿਹਾ ਹੈ ਅਤੇ ਮੈ ਉਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਉਨ੍ਹਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਬਹੁਤ ਜਲਦ ਜਦ ਇਹ ਸਾਰਾ ਪ੍ਰੋਜੈਕਟ ਅਮਲ ਵਿਚ ਆ ਜਾਵੇਗਾ ਤਾਂ ਦੁਨੀਆ ਭਰ ਤੋਂ ਅਕਾਦਮਿਕ ਭਾਈਚਾਰੇ ਦੇ ਲੋਕ ਇਸ ਕੇਂਦਰ ਵੱਲ ਆਕਰਸ਼ਿਤ ਹੋਣਗੇ।