ਇਨਸਾਫ ਟੀਮ ਨੇ ਖਸਖਸ ਦੀ ਖੇਤੀ ਸਬੰਧੀ ਲਾਇਆ ਜਾਗਰੂਕਤਾ ਕੈਂਪ
ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ ਨੇ ਟੀਮ ਸਮੇਤ ਭਰੀ ਹਾਜਰੀ
ਇਨਸਾਫ ਟੀਮ ਪੰਜਾਬ ਵੱਲੋਂ ਟਰੱਕ ਯੂਨੀਅਨ ਵਿਖੇ ਖਸਖਸ ਦੀ ਖੇਤੀ ਸਬੰਧੀ ਜਾਗਰੂਕਤਾ ਕੈਂਪ ਲਗਾਇਆਸੂਬਾ ਪ੍ਰਧਾਨ ਜਗਮੀਤ ਸਿੰਘ
Publish Date: Tue, 06 Jan 2026 05:19 PM (IST)
Updated Date: Tue, 06 Jan 2026 05:20 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਟਰਾਂਸਪੋਰਟ ਸੁਸਾਇਟੀ ਦੇ ਮੱਸੇਵਾਲ ਦਫਤਰ ਵਿਖੇ ਇਨਸਾਫ ਟੀਮ ਪੰਜਾਬ ਵਲੋਂ ਆਪਣੀ ਟੀਮ ਨਾਲ ਜਾਗਰੂਕਤਾ ਕੈਂਪ ਲਗਾਇਆ, ਜਿਸ ਵਿਚ ਸੈਂਕੜੇ ਦੀ ਗਿਣਤੀ ਵਿਚ ਟਰੱਕ ਆਪਰੇਟਰਾਂ ਡਰਾਈਵਰਾਂ ਅਤੇ ਪਿੰਡ ਦੇ ਮੋਹਤਵਰਾਂ ਨੇ ਹਿੱਸਾ ਲਿਆ। ਇਸ ਕੈਂਪ ਵਿਚ ਵੱਖ ਵੱਖ ਬੁਲਾਰਿਆਂ ਵੱਲੋਂ ਖਸਖਸ ਦੀ ਖੇਤੀ ਦੀ ਹਿਮਾਇਤ ਕੀਤੀ ਗਈ। ਇਨਸਾਫ ਟੀਮ ਪੰਜਾਬ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਚਿੱਟਾ ਅਤੇ ਸਿੰਥੈਟਿਕ ਡਰੱਗਸ ਨੂੰ ਖਤਮ ਕਰਨ ਲਈ ਖਸਖਸ ਦੀ ਖੇਤੀ ਪੰਜਾਬ ਵਿਚ ਜਰੂਰੀ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿਚ ਪਿੰਡਾਂ ਦੇ ਪਿੰਡ ਸਮਾਜ ਸੇਵੀ ਸੰਸਥਾਵਾਂ ਅਤੇ ਸਰਪੰਚ ਪੰਚ ਆਪ ਮੁਹਾਰੇ ਜੁੜ ਰਹੇ ਹਨ। ਉਹਨਾਂ ਦੱਸਿਆ ਕਿ ਭਾਰਤ ਦੇ ਕਈ ਸੂਬਿਆਂ ਵਿਚ ਖਸਖਸ ਦੀ ਖੇਤੀ ਨੂੰ ਮਾਨਤਾ ਹੈ ਫਿਰ ਪੰਜਾਬ ਵਿਚ ਕਿਉਂ ਨਹੀਂ ? ਉਹਨਾਂ ਦੱਸਿਆ ਕੀ ਸਾਡੇ ਬਜ਼ੁਰਗ ਜੋ ਖਸਖਸ ਦੀ ਵਰਤੋਂ ਕਰਦੇ ਸਨ ਅੱਜ ਵੀ ਖੇਤਾਂ ਵਿਚ ਕੰਮ ਕਰ ਰਹੇ ਹਨ, ਪਰ ਅੱਜ ਕੱਲ ਦੀ ਨੌਜਵਾਨ ਪੀੜੀ ਜੋ ਚਿੱਟੇ ਦੀ ਦਲ ਦਲ ਵਿਚ ਫਸਦੀ ਜਾ ਰਹੀ ਹੈ ਜਿਸ ਨਾਲ ਲੁੱਟਾਂ ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ ਇਸ ਦਾ ਬਦਲ ਸਿਰਫ ਖਸਖਸ ਦੀ ਖੇਤੀ ਹੈ। ਸੂਬਾ ਪ੍ਰਧਾਨ ਜੱਗਾ ਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਵਿਅਕਤੀ ਖਸਖਸ ਦੇ ਮਾੜੇ ਪ੍ਰਭਾਵਾਂ ਨੂੰ ਸਿੱਧ ਕਰਦਾ ਹੈ ਤਾਂ ਉਸ ਨੂੰ ਇਕ ਕਰੋੜ ਦਾ ਨਾਮ ਦਿੱਤਾ ਜਾਵੇਗਾ। ਅੱਜ ਕੱਲ ਚਿੱਟੇ ਤੋਂ ਬਚਣ ਲਈ ਖਸਖਸ ਦੀ ਖੇਤੀ ਸਮੇਂ ਦੀ ਮੰਗ ਹੈ। ਉਹਨਾਂ ਦੱਸਿਆ ਕਿ ਔਰਤਾਂ ਬਾਜ਼ਾਰਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਗਹਿਣੇ ਪਾ ਕੇ ਨਹੀਂ ਘੁੰਮ ਸਕਦੀਆਂ ਚਿੱਟੇ ਦੀ ਤੋੜ ਵਿਚ ਵਿਅਕਤੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਉਹਨਾਂ ਦੱਸਿਆ ਕਿ ਆਯੂਰਵੇਦ ਤਾਂ ਖਸਖਸ ਦਵਾਈਆਂ ਵਿਚ ਪੈਂਦੀ ਹੈ ਕਈ ਦਰਦ ਨਿਵਾਰਕ ਦਵਾਈਆਂ ਵਿਚ ਅਫੀਮ ਦੀ ਵਰਤੋਂ ਹੁੰਦੀ ਹੈ। ਉਹਨਾਂ ਕਿਹਾ ਕਿ ਚਿੱਟੇ ਦੀ ਦਲ ਦਲ ਵਿਚ ਫ਼ਸੇ ਨੋਜਵਾਨ ਵੀ ਆਪਣੇ ਹੀ ਭਰਾ ਹਨ ਉਹਨਾਂ ਨਾਲ ਕੁੱਟ ਮਾਰ ਨਾ ਕੀਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ। ਪੰਜਾਬ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਵਿਚ ਦਿੱਤੀ ਜਾਣ ਵਾਲੀ ਗੋਲੀ ਖਤਰਨਾਕ ਹੈ। ਇਸ ਦੌਰਾਨ ਟਰੱਕ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਸ਼ਾਹਪੁਰ ਵੱਲੋਂ ਇਨਸਾਫ ਟੀਮ ਪੰਜਾਬ ਦਾ ਪੂਰਨ ਸਮਰਥਨ ਕੀਤਾ ਗਿਆ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਿੰਡਾਂ ਦੇ ਲੋਕਾਂ ਨੂੰ ਖਸਖਸ ਦੀ ਖੇਤੀ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਖਸਖਸ ਦੀ ਖੇਤੀ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਇਸ ਨਾਲ ਪੰਜਾਬ ਦੀ ਧਰਤੀ ’ਤੇ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ ਅਤੇ ਸਰਕਾਰ ਦਾ ਰੈਵਨਿਊ ਵੀ ਵਧੇਗਾ ਅਤੇ ਕਿਸਾਨਾਂ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਇਸ ਦੌਰਾਨ ਸੂਬਾ ਪ੍ਰਧਾਨ ਜਗਮੀਤ ਸਿੰਘ ਜੱਗਾ, ਇੰਦਰਜੀਤ ਕੌਰ ਮੌਜੂਦਾ ਐਮ ਸੀ ਮੁਕਤਸਰ ਸਾਹਿਬ, ਮਨਪ੍ਰੀਤ ਸਿੰਘ ਔਜਲਾ ਜਿਲ੍ਹਾਂ ਮਲੇਰਕੋਟਲਾ ਪ੍ਰਧਾਨ, ਗਿਆਨ ਸਿੰਘ ਮਤੋਹੀ, ਜੱਗੀ ਫੈਜਗੜ੍ਹ ਸਰਕਲ ਪ੍ਰਧਾਨ, ਵਰਿੰਦਰ ਸਿੰਘ ਫਤਿਹਗੜ੍ਹ ਸਾਹਿਬ, ਜਗਜੀਤ ਸਿੰਘ ਪ੍ਰਧਾਨ ਫਤਿਹਗੜ੍ਹ ਸਾਹਿਬ, ਸਿਕੰਦਰ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ, ਰਾਜਕੁਮਾਰ, ਬਲਬੀਰ ਸਿੰਘ ਸ਼ਾਹਪੁਰ, ਬਖਸ਼ੀਸ਼ ਸਿੰਘ ਕਾਮਰੇਡ, ਗੁਰਸੇਵਕ ਸਿੰਘ, ਬਲਵਿੰਦਰ ਸਿੰਘ ਧਾਰਨੀ, ਰਾਜ ਕੁਮਾਰ, ਲਖਵਿੰਦਰ ਸਿੰਘ ਸੈਕਟਰੀ ਸਮੇਤ ਵੱਡੀ ਗਿਣਤੀ ਵਿਚ ਟਰੱਕ ਆਪਰੇਟਰ ਹਾਜ਼ਰ ਸਨ।