ਕਾਗਜ਼ ਪੱਤਰ ਚੈੱਕ ਕਰਨ ਬਹਾਨੇ ਫੋਨ ਅਤੇ ਨਕਦੀ ਲੈ ਕੇ ਹੋਏ ਰਫੂ ਚੱਕਰ
ਮੁਲਾਜ਼ਮ ਦੱਸ ਕੇ ਘੇਰ ਲਿਆ ਟੈਕਸੀ ਵਾਲਾ,ਕਾਗਜ਼ ਪੱਤਰ ਚੈੱਕ ਕਰਨ ਬਹਾਨੇ ਫੋਨ ਅਤੇ ਨਕਦੀ ਲੈ ਹੋਏ ਰਫੂ ਚੱਕਰ
Publish Date: Sat, 03 Jan 2026 04:51 PM (IST)
Updated Date: Sat, 03 Jan 2026 04:53 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਤਾਲਪੁਰੀ ਚੌਂਕ ਤੋਂ ਦੇਰ ਰਾਤ 9 ਵਜੇ ਦੇ ਕਰੀਬ ਹਿਮਾਚਲ ਪ੍ਰਦੇਸ਼ ਦੀ ਟੈਕਸੀ ਡਰਾਈਵਰ ਤੋਂ ਦੋ ਵਿਅਕਤੀਆਂ ਨੇ ਲੁੱਟ ਖੋਹ ਕੀਤੀ ਹੈ, ਜਿਸ ਤੋਂ ਬਾਅਦ ਡਰਾਈਵਰ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਨੋਜ ਕੁਮਾਰ ਪੁੱਤਰ ਸਦਾ ਰਾਮ ਨਿਵਾਸੀ ਦੇਹਲਦ ਬਿਲਾਸਪੁਰ ਹਿਮਾਚਲ ਪ੍ਰਦੇਸ਼ ਨੰਗਲ ਦੀ ਤਰਫ ਤੋਂ ਚੰਡੀਗੜ੍ਹ ਦੇ ਲਈ ਜਾ ਰਿਹਾ ਸੀ। ਰਸਤੇ ਦੇ ਵਿਚ ਜਦੋਂ ਉਹ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਚੌਂਕ ਕੋਲ ਪਹੁੰਚਿਆ ਤਾਂ ਉਸ ਨੂੰ ਇਸ਼ਾਰਾ ਦੇ ਕੇ ਰੋਕਿਆ ਗਿਆ ਕਿ ਅਸੀਂ ਮੁਲਾਜ਼ਿਮ ਹਾਂ ਸਾਨੂੰ ਸ਼ੱਕ ਹੈ ਤੇਰੀ ਗੱਡੀ ਦੇ ਵਿਚ ਕੋਈ ਨਸ਼ੀਲੀ ਚੀਜ਼ ਹੈ ਅਸੀਂ ਤਲਾਸ਼ੀ ਲੈਣੀ ਹੈ। ਪਹਿਲਾਂ ਤਾਂ ਮਨੋਜ ਕੁਮਾਰ ਨੇ ਆਪਣੀ ਇੱਛਾ ਦੇ ਨਾਲ ਗੱਡੀ ਦੀ ਤਲਾਸ਼ੀ ਦੇ ਦਿੱਤੀ ਹੌਲੀ ਹੌਲੀ ਤਲਾਸ਼ੀ ਤੋਂ ਬਾਅਦ ਉਹਨਾਂ ਨੇ ਮਨੋਜ ਕੁਮਾਰ ਦਾ ਫੋਨ ਖੋ ਲਿਆ ਅਤੇ 3500 ਨਕਦ ਵੀ ਖੋ ਲਏ ਅਤੇ ਮਨੋਜ ਕੁਮਾਰ ਨੂੰ ਕੁੱਟਣ ਲੱਗ ਪਏ। ਕੁੱਟਮਾਰ ਤੋਂ ਬਾਅਦ ਵਿਅਕਤੀ ਜੋ ਸਪਲੈਂਡਰ ਮੋਟਰਸਾਈਕਲ ’ਤੇ ਆਏ ਸਨ, ਉਨ੍ਹਾਂ ਨੇ ਕਾਰ ਦੀ ਚਾਬੀ ਕੱਢ ਕੇ ਇੱਕ ਸਾਈਡ ਸੁੱਟ ਦਿੱਤੀ ਅਤੇ ਉਥੋਂ ਦੌੜ ਗਏ। ਹਨੇਰਾ ਹੋਣ ਕਾਰਨ ਮਨੋਜ ਕੁਮਾਰ ਨੇ ਕਾਫੀ ਮਸ਼ੱਕਤ ਤੋਂ ਬਾਅਦ ਆਪਣੀ ਚਾਬੀ ਲੱਭੀ ਅਤੇ ਰਾਹਗੀਰਾਂ ਦੀ ਮਦਦ ਦੇ ਨਾਲ ਕਾਰ ਦੇ ਮਾਲਕ ਅਸ਼ੋਕ ਠਾਕੁਰ ਦੇ ਨਾਲ ਸੰਪਰਕ ਕੀਤਾ ਅਤੇ 100 ਨੰਬਰ ਤੇ ਸ਼ਿਕਾਇਤ ਦਰਜ ਕਰਵਾ ਕੇ ਪੁਲਿਸ ਨੂੰ ਸਾਰੀ ਘਟਨਾ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ। ਪੁਲਿਸ ਮੁਲਾਜ਼ਮਾਂ ਵਿੱਚੋਂ ਕੁਲਦੀਪ ਸਿੰਘ ਨੇ ਸਾਥੀਆਂ ਦੇ ਨਾਲ ਮਿਲ ਕੇ ਮਨੋਜ ਕੁਮਾਰ ਦੀ ਮਦਦ ਕੀਤੀ ਅਤੇ ਉਸ ਨੂੰ ਭਰੋਸਾ ਦਵਾਇਆ ਕਿ ਜਿਸ ਨੇ ਵੀ ਉਸ ਦੀ ਲੁੱਟ ਖੋਹ ਕੀਤੀ ਹੈ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਦੀ ਗੱਡੀ ਨੂੰ ਸਾਈਡ ਕਰਵਾ ਕੇ ਪੁਲਿਸ ਨੇ ਲਿਖਤ ਰੂਪ ਦੇ ਵਿਚ ਉਸ ਦੀ ਸ਼ਿਕਾਇਤ ਦਰਜ ਕੀਤੀ ਅਤੇ ਫਿਲਹਾਲ ਦੋਸ਼ੀਆਂ ਦੀ ਭਾਲ ਜਾਰੀ ਹੈ।