ਲੱਕੜੀ ਨਾਲ ਭਰਿਆ ਟਰੱਕ ਮੁੱਖ ਮਾਰਗ ’ਤੇ ਪਲਟਿਆ
ਦੋ ਜਖਮੀ
ਲੱਕੜੀ ਨਾਲ ਭਰਿਆ ਟਰੱਕ ਮੁੱਖ ਮਾਰਗ ’ਤੇ ਪਲਟਿਆਦੋ ਜਖਮੀ
Publish Date: Mon, 08 Jun 2026 05:04 PM (IST)
Updated Date: Mon, 08 Jun 2026 05:05 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 205 ’ਤੇ ਕੈਂਚੀਮੋੜ ਟਨਲ ਨੰਬਰ ਇੱਕ ਦੇ ਨਜ਼ਦੀਕ ਪਿੰਡ ਮੇਹਲਾ ਇਕ ਲੱਕੜ ਦਾ ਭਰਿਆ ਟਰੱਕ ਸੜਕ ਦੇ ਵਿਚਕਾਰ ਪਲਟ ਗਿਆ ਜਿਸ ਕਾਰਨ ਟਰੱਕ ਡਰਾਈਵਰ ਅਤੇ ਉਸ ਦਾ ਸਾਥੀ ਗੰਭੀਰ ਜਖਮੀ ਹੋ ਗਏ। ਜਾਣਕਾਰੀ ਅਨੁਸਾਰ ਟਰੱਕ ਨੰਬਰ ਐਚ, ਪੀ 65 ਬੀ 3120 ਜੋ ਕਿ ਲੱਕੜ ਲੱਦ ਕੇ ਬਿਲਾਸਪੁਰ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਆ ਰਹੇ ਸੀ ਜਦੋਂ ਇਹ ਟਨਲ ਨੰਬਰ ਇੱਕ ਨਜ਼ਦੀਕ ਪਹੁੰਚੇ ਤਾਂ ਤਕਨੀਕੀ ਨੁਕਸ ਆ ਜਾਣ ਕਰਕੇ ਟਰੱਕ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਗਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕੀ ਟਰੱਕ ਦੇ ਚਾਰੇ ਟਾਇਰ ਅਲੱਗ ਹੋ ਗਏ ਅਤੇ ਟਰੱਕ ਸੜਕ ਦੇ ਵਿਚਕਾਰ ਪਲਟ ਗਿਆ। ਗਣੀਮੱਤ ਇਹ ਰਹੀ ਕਿ ਕੋਈ ਹੋਰ ਵਾਹਨ ਇਸ ਦੀ ਚਪੇਟ ਵਿੱਚ ਨਹੀਂ ਆਇਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜਖਮੀਆਂ ਦੀ ਪਹਿਚਾਣ ਟਰੱਕ ਡਰਾਈਵਰ ਬਲਜੀਤ ਸਿੰਘ ਅਤੇ ਉਸਦਾ ਸਾਥੀ ਜੱਸਾ ਵਾਸੀ ਪਿੰਡ ਲੋਦੀਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਜੋਂ ਹੋਈ ਹੈ। ਮੌਕੇ ’ਤੇ ਸਥਾਨਕ ਲੋਕਾਂ ਵੱਲੋਂ ਥਾਣਾ ਸਵਾਰ ਘਾਟ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਜੋ ਮੌਕੇ ’ਤੇ ਪਹੁੰਚ ਗਏ। ਜਖਮੀ ਹੋਏ ਚਾਲਕ ਅਤੇ ਉਸ ਦੇ ਸਾਥੀ ਨੂੰ ਸਵਾਰਘਾਟ ਐਂਬੂਲੈਂਸ ਰਾਹੀਂ ਏਮਸ ਹਸਪਤਾਲ ਬਿਲਾਸਪੁਰ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਦੋਵੇਂ ਜੇਰੇ ਇਲਾਜ ਹਨ। ਹਾਦਸਾ ਵਾਪਰਨ ਤੋਂ ਬਾਅਦ ਸੜਕ ਲੱਕੜ ਖਿੱਲਰ ਗਈ ’ਤੇ ਮੁੱਖ ਮਾਰਗ ’ਤੇ ਲੰਬਾਂ ਜਾਮ ਲੱਗ ਗਿਆ। ਸੜਕ ਬਣਾਉਣ ਵਾਲੀ ਕੰਪਨੀ ਅਤੇ ਟਰੈਫਿਕ ਪੁਲਿਸ ਵੱਲੋਂ ਤੁਰੰਤ ਹਾਈਡਰੇ ਮਸ਼ੀਨਾਂ ਦੀ ਮਦਦ ਨਾਲ ਟਰੱਕ ਨੂੰ ਸਾਈਡ ਤੇ ਕੀਤਾ ਗਿਆ ਕਰੀਬ ਦੋ ਘੰਟੇ ਕੜੀ ਮਸ਼ੱਕਤ ਤੋਂ ਬਾਅਦ ਆਵਾਜਾਈ ਬਹਾਲ ਕੀਤੀ ਗਈ। ਦੱਸਣ ਯੋਗ ਹੈ ਕੀ ਇਸ ਦੇ ਨਾਲ ਹੀ ਪਿਛਲੇ ਕਾਫੀ ਸਮੇਂ ਤੋਂ ਪਹਾੜੀ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ ਅਤੇ ਸੜਕ ਦਾ ਇੱਕ ਪਾਸਾ ਹੀ ਆਵਾਜਾਈ ਲਈ ਚੱਲ ਰਿਹਾ ਹੈ ਪਹਿਲਾਂ ਵੀ ਇਸ ਦੇ ਨਜਦੀਕ ਹੀ ਕਈ ਵਾਰ ਜਾਮ ਲੱਗਦੇ ਰਹਿੰਦੇ ਹਨ। ਅੱਜ ਕੱਲ ਗਰਮੀਆਂ ਦੀਆਂ ਛੁੱਟੀਆਂ ਕਾਰਨ ਵੱਡੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਪ੍ਰਦੇਸ਼ ਘੁੰਮਣ ਲਈ ਜਾਂਦੇ ਹਨ ਅਤੇ ਸੜਕ ਤੇ ਆਵਾਜਾਈ ਬਹੁਤ ਜਿਆਦਾ ਹੈ ਕੁਝ ਮਿੰਟਾਂ ਲਈ ਜੇਕਰ ਸੜਕੀ ਆਵਾਜਾਈ ਪ੍ਰਭਾਵਿਤ ਹੋਵੇ ਤਾਂ ਮਾਰਗ ’ਤੇ ਲੰਬਾ ਜਾਮ ਲੱਗ ਜਾਂਦਾ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।