ਵਿਧਾਇਕ ਚੱਢਾ ਵੱਲੋਂ ਪਿੰਡ ਬਸੀ ’ਚ ਨਿਕਾਸੀ ਨਾਲੇ ਦੇ ਨਿਰਮਾਣ ਲਈ 5 ਲੱਖ ਦੀ ਗ੍ਰਾਂਟ
ਵਿਧਾਇਕ ਚੱਢਾ ਵੱਲੋਂ ਪਿੰਡ ਬਸੀ ’ਚ ਨਿਕਾਸੀ ਨਾਲੇ ਦੇ ਨਿਰਮਾਣ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ
Publish Date: Sat, 31 Jan 2026 05:59 PM (IST)
Updated Date: Sat, 31 Jan 2026 06:01 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੰਦਿਆਂ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਅਧੀਨ ਅੱਜ ਪਿੰਡ ਬਸੀ ਦੀ ਗ੍ਰਾਮ ਪੰਚਾਇਤ ਨੂੰ ਨਿਕਾਸੀ ਨਾਲੇ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਪ੍ਰਦਾਨ ਕੀਤੀ ਗਈ, ਜਿਸ ਨਾਲ ਪਿੰਡ ਦੀ ਸਫ਼ਾਈ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਦੇ ਹੱਲ ਨੂੰ ਵੱਡਾ ਬਲ ਮਿਲੇਗਾ। ਗ੍ਰਾਂਟ ਰਾਸ਼ੀ ਦਾ ਅਧਿਕਾਰਕ ਪੱਤਰ ਬਲਾਕ ਸੰਮਤੀ ਮੈਂਬਰ ਸਤਨਾਮ ਨਾਗਰਾ ਅਤੇ ਜ਼ਿਲ੍ਹਾਂ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ ਵੱਲੋਂ ਸਮੂਹਿਕ ਰੂਪ ਵਿਚ ਪੰਚਾਇਤ ਨੂੰ ਸੌਂਪਿਆ ਗਿਆ। ਇਸ ਮੌਕੇ ਬਿਆਨ ਦਿੰਦਿਆਂ ਸਤਨਾਮ ਸਿੰਘ ਨਾਗਰਾ ਨੇ ਕਿਹਾ ਕਿ ਵਿਧਾਇਕ ਦਿਨੇਸ਼ ਚੱਢਾ ਹਮੇਸ਼ਾ ਹੀ ਜਨਤਾ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇਣ ਵਾਲੇ ਨੇਤਾ ਹਨ। ਉਨ੍ਹਾਂ ਕਿਹਾ ਕਿ ਚੱਢਾ ਵੱਲੋਂ ਬਿਨ੍ਹਾਂ ਕਿਸੇ ਰਾਜਨੀਤਿਕ ਭੇਦਭਾਵ ਦੇ ਹਰ ਪਿੰਡ ਲਈ ਵਿਕਾਸ ਕਾਰਜ ਮਨਜ਼ੂਰ ਕਰਵਾਏ ਜਾ ਰਹੇ ਹਨ, ਜੋ ਉਨ੍ਹਾਂ ਦੀ ਲੋਕ-ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਦੀ ਸਰਗਰਮ ਅਗਵਾਈ ਸਦਕਾ ਹਲਕੇ ਵਿਚ ਸੜਕਾਂ, ਪਾਣੀ ਨਿਕਾਸੀ ਅਤੇ ਹੋਰ ਬੁਨਿਆਦੀ ਢਾਂਚੇ ਦੇ ਕੰਮ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਨਿ ਕਾਸੀ ਨਾਲੇ ਦੇ ਨਿਰਮਾਣ ਨਾਲ ਵਰਖਾ ਅਤੇ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਹੋਵੇਗੀ, ਜਿਸ ਨਾਲ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੋਵੇਗਾ ਅਤੇ ਪਿੰਡ ਦੀ ਸਫ਼ਾਈ ਨਾਲ ਨਾਲ ਜੀਵਨ-ਮਿਆਰ ਵਿਚ ਵੀ ਸੁਧਾਰ ਆਵੇਗਾ। ਪਿੰਡ ਬਸੀ ਦੀ ਪੰਚਾਇਤ ਵੱਲੋਂ ਇਸ ਗ੍ਰਾਂਟ ਲਈ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਸੁਰਿੰਦਰ ਸਿੰਘ, ਗੱਜਣ ਸਿੰਘ ਗਰੇਵਾਲ, ਗੁਰਚੇਤ ਸਿੰਘ ਲੰਬੜਦਾਰ, ਧਰਮ ਸਿੰਘ, ਜਗੀਰ ਸਿੰਘ, ਪੰਚ ਫੁੱਮਣ ਸਿੰਘ ਸੈਣੀ, ਪੰਚ ਸਰਬਜੀਤ ਸਿੰਘ ਗਰੇਵਾਲ, ਦਿਲਾਵਰ ਸਿੰਘ ਸਹੋਤਾ, ਨਰਿੰਦਰ ਸਿੰਘ ਗਰੇਵਾਲ, ਗੁਰਬਖ਼ਸ਼ ਸਿੰਘ ਸੈਣੀ, ਸੋਹਣ ਸਿੰਘ ਸੈਣੀ, ਕੇਸਰ ਸਿੰਘ, ਨਿਰਜਨ ਸਿੰਘ ਸਹੋਤਾ, ਸਿੰਗਰਾ ਸਿੰਘ ਗਰੇਵਾਲ, ਕੁਲਦੀਪ ਸਿੰਘ, ਪਰਮਜੀਤ ਸਿੰਘ ਗਰੇਵਾਲ, ਪ੍ਰੀਤਮ ਸਿੰਘ ਬੈਂਸ ਅਤੇ ਹਰਦੇਵ ਸਿੰਘ ਬੈਂਸ ਆਦਿ ਹਾਜ਼ਰ ਸਨ।