- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ
ਨੰਗਲ : ਨਵਾਂ ਨੰਗਲ ਵਿਖੇ ਲਗਾਏ ਗਏ ਛੇ ਦਿਨਾਂ ਸਵਦੇਸ਼ੀ ਮੇਲੇ ਦੌਰਾਨ ਅੱਜ ਪ੍ਰਬੰਧਕਾਂ ਵੱਲੋਂ ਇੱਕ ਧਰਮ ਸੰਮੇਲਨ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ ਵੱਖ ਵੱਖ ਧਾਰਮਿਕ ਸ਼ਖਸ਼ੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਹਾਜ਼ਰ ਸੰਗਤਾਂ ਨਾਲ ਆਪੋ ਆਪਣੇ ਧਾਰਮਿਕ ਵਿਚਾਰਾਂ ਦੀ ਸਾਂਝ ਪਾਉਂਦਿਆ ਆਪੋ ਆਪਣੇ ਧਰਮਾਂ ਵਿੱਚ ਪਰਪੱਕ ਰਹਿਣ ਅਤੇ ਦੂਜੇ ਧਰਮਾਂ ਦਾ ਸਤਿਕਾਰ ਕਰਨ ਉੱਤੇ ਜ਼ੋਰ ਦਿੱਤਾ ਗਿਆ। ਇਸ ਸਰਬ ਧਰਮ ਸੰਮੇਲਨ ਦੇ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਭਾਰੂ ਰਿਹਾ । ਇਸ ਧਰਮ ਸੰਮੇਲਨ ਵਿੱਚ ਸਵਦੇਸ਼ ਜਾਗਰਣ ਮੰਚ ਦੇ ਰਾਸ਼ਟਰੀ ਸਹਿ ਸੰਗਠਿਤ ਮੰਤਰੀ ਸਤੀਸ਼ ਜੀ ਅਤੇ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਦੋਂ ਕਿ ਸੂਬਾਈ ਸੰਗਠਨ ਮੰਤਰੀ ਵਿਨੇ , ਡਾਕਟਰ ਸੁਭਾਸ਼ ਸ਼ਰਮਾ ਸੂਬਾ ਮੀਤ ਪ੍ਰਧਾਨ ਭਾਜਪਾ, ਰਣਜੀਤ ਸਿੰਘ ਗਿੱਲ, ਕਮਲਦੀਪ ਸੈਣੀ, ਰਵਿੰਦਰ ਸਿੰਘ ਗਿੰਨੀ ਸੂਬਾ ਪ੍ਰਧਾਨ ਭਾਰਤੀ ਮਜ਼ਦੂਰ ਸੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਸਤੀਸ਼ ਜੀ ਅਤੇ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਵਿੱਚ ਬਣੀਆਂ ਚੀਜ਼ਾਂ ਨੂੰ ਹੀ ਵਧੇਰੇ ਅਪਣਾਉਣ ਤਾਂ ਜੋ ਸਾਡੇ ਦੇਸ਼ ਦੇ ਹੁਨਰਮੰਦ ਲੋਕਾਂ ਨੂੰ ਆਰਥਿਕ ਤੌਰ ਤੇ ਜਿੱਥੇ ਮਜਬੂਤੀ ਮਿਲੇਗੀ ਉੱਥੇ ਹੀ ਸਾਡੇ ਦੇਸ਼ ਦੀ ਆਰਥਿਕਤਾ ਵੀ ਵਧੇਰੇ ਮਜਬੂਤ ਹੋਵੇਗੀl ਇਸ ਮੌਕੇ ਧਾਰਮਿਕ ਸ਼ਖਸ਼ੀਅਤਾਂ ਵਿੱਚ ਮਹੇਸ਼ ਗਿਰੀ ਜੀ ਬ੍ਰਹਮਹੌਤੀ, ਸਵਾਮੀ ਹਿੰਮਤਾਂ ਨੰਦ ਜੀ ਡੁਕਲੀ ਵਾਲੇ, ਬਾਬਾ ਪ੍ਰਦੀਪ ਜੀ ਬਾਬਾ ਬਾਲਕ ਨਾਥ ਮੰਦਰ ਨੰਗਲ, ਅਵਤਾਰ ਗਿਰੀ ਜੀ ਬਾਥੂ, ਮੀਰਾਂ ਗਿਰੀ ਜੀ ਬਾਥੂ, ਰਮੇਸ਼ ਗਿਰੀ ਜੀ ਬ੍ਰਹਮਾਹੋਤੀ, ਸੰਤ ਕਿਰਪਾਲਾ ਨੰਦ ਜੀ ਦੜੋਲੀ ਵਾਲੇ ਹਾਜ਼ਰ ਸਨl ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਡਾਕਟਰ ਸੁਭਾਸ਼ ਸ਼ਰਮਾ ਮੀਤ ਪ੍ਰਧਾਨ ਪੰਜਾਬ ਭਾਜਪਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਜੋਰ ਦੇ ਕੇ ਆਖਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ ਸਵਦੇਸ਼ੀ ਵਸਤੂਆਂ ਨੂੰ ਅਪਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਦੇਸ਼ ਦੀ ਆਰਥਿਕਤਾ ਨੂੰ ਮਜਬੂਤ ਕੀਤਾ ਜਾ ਸਕੇ ਉਹਨਾਂ ਆਖਿਆ ਕਿ ਇਸ ਮੇਲੇ ਵਿੱਚ ਅੱਜ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਸ਼ਮੂਲੀਅਤ ਕਰਕੇ ਲੱਗੇ ਵੱਖ ਵੱਖ ਉਤਪਾਦਾਂ ਦੇ ਸਟਾਲਾਂ ਤੋਂ ਖਰੀਦਦਾਰੀ ਕੀਤੀ ਗਈ ਅਤੇ ਬੱਚਿਆਂ ਵੱਲੋਂ ਝੂਲਿਆਂ ਦਾ ਭਰਪੂਰ ਆਨੰਦ ਮਾਣਿਆ ਗਿਆl ਇਸ ਮੌਕੇ ਡਾਕਟਰ ਪਰਮਿੰਦਰ ਸ਼ਰਮਾ, ਜਤਿੰਦਰ ਸਿੰਘ ਅਠਵਾਲ, ਹਰਮਨਜੀਤ ਸਿੰਘ ਪ੍ਰਿੰਸ, ਰਮਨ ਸ਼ਰਮਾ,ਸੰਜੀਵ ਸ਼ਰਮਾ ਪਟਵਾਰੀ, ਦਵਿੰਦਰ ਗਾਂਧੀ, ਰਕੇਸ਼ ਸ਼ਰਮਾ ਪੰਮੀ, ਐਡਵੋਕੇਟ ਅਸ਼ੋਕ ਮਨੋਚਾ, ਜੀਐਸ ਵਾਲੀਆ, ਸ਼ੋਭਾ ਰਾਣਾ, ਮੈਡਮ ਅਲਕਾ ਐਰੀ, ਸੁਸ਼ੀਲ ਚੋਪੜਾ, ਸ਼ਾਮ ਸੁੰਦਰ ਰੰਗਾਂ, ਹਰਮਿੰਦਰ ਸਿੰਘ ਭੂੰਡੀ ਵਾਲੀਆ,ਮਨੀਸ਼ ਆਦਿ ਹਾਜ਼ਰ ਸਨ।