ਸ਼ਰਧਾ ਤੇ ਧੂਮਧਾਮ ਮਨਾਇਆ ਮਹਾਂਸ਼ਿਵਰਾਤਰੀ ਦਾ ਤਿਉਹਾਰ
ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ ਮਹਾਂਸ਼ਿਵਰਾਤਰੀ ਦਾ ਤਿਉਹਾਰ
Publish Date: Sat, 14 Feb 2026 05:45 PM (IST)
Updated Date: Sat, 14 Feb 2026 05:48 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਨਗਰੀ ਉਸ ਸਮੇਂ ਬਮ ਬਮ ਭੋਲੇ ਦੇ ਗਗਨਭੇਦੀ ਜੈਕਾਰਿਆਂ ਨਾਲ ਗੂੰਜ ਉਠੀ ਜਦੋਂ ਮਹਾਂਸ਼ਿਵਰਾਤਰੀ ਦੇ ਪਾਵਨ ਅਵਸਰ ’ਤੇ ਸਥਾਨਕ ਰਾਮ ਲੀਲਾ ਮੈਦਾਨ ਸਥਿਤ ਭੱਟ ਵਾਲੇ ਸ਼ਿਵਾਲੇ ਤੋਂ ਇਕ ਵਿਸ਼ਾਲ, ਭਵਿਆ ਅਤੇ ਆਲੌਕਿਕ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀਆਂ ਅਤੇ ਮੁਹੱਲਿਆਂ ਵਿੱਚੋਂ ਗੁਜ਼ਰਦੀ ਹੋਈ ਪੂਰੇ ਸ਼ਹਿਰ ਦੀ ਪਰਿਕਰਮਾ ਕਰਕੇ ਮੁੜ ਉਸੇ ਮੰਦਰ ਵਿਚ ਸਮਾਪਤ ਹੋਈ। ਜਿਕਰਯੋਗ ਹੈ ਕਿ ਮਹਾਂਸ਼ਿਵਰਾਤਰੀ ਦੇ ਉਪਲੱਖ ਵਿਚ 3 ਫਰਵਰੀ ਤੋਂ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਸਨ, ਜਿਨ੍ਹਾਂ ਨੂੰ 15 ਫਰਵਰੀ ਨੂੰ ਵਿਸ਼ਰਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 16 ਫਰਵਰੀ ਨੂੰ ਸਥਾਨਕ ਰਾਮ ਲੀਲਾ ਮੈਦਾਨ ਵਿਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਕੱਢੀ ਗਈ ਸ਼ੋਭਾ ਯਾਤਰਾ ਵਿਚ ਸਭ ਤੋਂ ਅੱਗੇ ਬੈਂਡ ਦੀ ਟੁੱਕੜੀ ਧਾਰਮਿਕ ਧੁਨੀਆਂ ਵਜਾ ਰਹੀ ਸੀ। ਇਸ ਤੋਂ ਬਾਅਦ ਫੁੱਲਾਂ ਨਾਲ ਸਜੀ ਸੁਖਪਾਲ ਸਾਹਿਬ ਵਿਚ ਭਗਵਾਨ ਭੋਲੇਨਾਥ ਦੀ ਸੁੰਦਰ ਤਸਵੀਰ ਸ਼ੋਭਾਮਾਨ ਸੀ। ਪਿੱਛੋਂ ਸ਼ਿਵ ਭਗਤ ਭਗਤੀ ਭਾਵ ਨਾਲ ਸ਼ਿਵ ਗੁਣਗਾਨ ਕਰਦੇ ਹੋਏ ਅੱਗੇ ਵੱਧ ਰਹੇ ਸਨ। ਇਸ ਪਾਵਨ ਮੌਕੇ ’ਤੇ ਬਾਜ਼ਾਰਾਂ ਅਤੇ ਗਲੀਆਂ ਵਿਚ ਸੁੰਦਰ ਅਤੇ ਆਕਰਸ਼ਕ ਸਵਾਗਤੀ ਗੇਟ ਬਣਾਏ ਗਏ ਸਨ ਅਤੇ ਵੱਖ-ਵੱਖ ਪ੍ਰਕਾਰ ਦੇ ਵਿਅੰਜਨ ਸੰਗਤਾਂ ਵਿਚ ਪ੍ਰਸ਼ਾਦ ਵਜੋਂ ਵੰਡੇ ਗਏ। ਇਸ ਦੌਰਾਨ ਸੁੰਦਰ ਝਾਂਕੀਆਂ ਵੀ ਸਜਾਈਆਂ ਗਈਆਂ ਜੋ ਸਭ ਦਾ ਧਿਆਨ ਆਪਣੀ ਓਰ ਖਿੱਚ ਰਹੀਆਂ ਸਨ। ਸਥਾਨਕ ਚੋਈ ਬਾਜ਼ਾਰ ਵਿਚ ਪੰਜਾਬ ਭਾਜਪਾ ਦੇ ਪੂਰਵ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ ਨੇ ਸੰਬੋਧਨ ਕਰਦਿਆਂ ਸ਼ਹਿਰ ਅਤੇ ਦੇਸ਼ ਵਾਸੀਆਂ ਨੂੰ ਮਹਾਂਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਭਗਵਾਨ ਸ਼ਿਵ ਦੀ ਭਗਤੀ ਅਤੇ ਮਹਿਮਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਸ਼ਿਵ ਭਗਤਾਂ ਵੱਲੋਂ ਭਜਨ ਅਤੇ ਸ਼ਿਵ ਗੁਣਗਾਨ ਕੀਤਾ ਗਿਆ। ਵਿਸ਼ੇਸ਼ ਭੂਮਿਕਾ ਨਿਭਾਉਣ ਵਾਲਿਆਂ ਨੂੰ ਭੱਟ ਸੰਕੀਰਤਨ ਮੰਡਲੀ ਵੱਲੋਂ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮਹਾਂਸ਼ਿਵਰਾਤਰੀ ਦੇ ਮੌਕੇ ’ਤੇ ਸਾਰੇ ਸ਼ਿਵਾਲਿਆਂ ਨੂੰ ਨਵ ਵਧੂ ਵਾਂਗ ਸਜਾਇਆ ਗਿਆ ਸੀ ਅਤੇ ਸਵੇਰੇ ਤੋਂ ਹੀ ਭਾਰੀ ਸੰਖਿਆ ਵਿਚ ਸ਼ਰਧਾਲੂ ਮੰਦਰਾਂ ਵਿਚ ਪੂਜਾ ਅਰਚਨਾ ਲਈ ਪਹੁੰਚ ਰਹੇ ਸਨ। ਕੁੱਲ ਮਿਲਾ ਕੇ ਪੂਰਾ ਇਲਾਕਾ ਸ਼ਿਵਮਈ ਰੰਗ ਵਿਚ ਰੰਗਿਆ ਨਜ਼ਰ ਆਇਆ ਅਤੇ ਸ਼ਿਵ ਭਗਤ ਭਗਤੀ ਰਸ ਵਿਚ ਝੂਮਦੇ ਦਿਖਾਈ ਦਿੱਤੇ। ਇਸ ਮੌਕੇ ’ਤੇ ਭਜਨ ਸਮਰਾਟ ਨਰੇਸ਼ ਕੰਚਨ, ਮਨੋਹਰ ਲਾਲ, ਕ੍ਰਿਸ਼ਨਾ ਗੌਤਮ, ਕਰਨ ਗਾਂਧੀ, ਈਸ਼ਾਨ ਗੌਤਮ, ਕਾਰਤਿਕ ਗੌਤਮ ਅਤੇ ਵਿਨੀਤ ਲਟਾਵਾ ਨੇ ਭੇਟਾਂ ਗਾ ਕੇ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਸਨਾਤਨ ਧਰਮ ਸਭਾ ਦੇ ਪ੍ਰਧਾਨ ਪੰਡਿਤ ਹਰਿਓਮ ਸ਼ਰਮਾ, ਵਪਾਰ ਮੰਡਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਦੀਪਕ ਆਗਰਾ, ਸੰਜੇ ਮਹੇਤਾ, ਅਖਿਲ ਕੌਸ਼ਲ, ਭੱਟ ਸੰਕੀਰਤਨ ਮੰਡਲ ਦੇ ਪ੍ਰਧਾਨ ਸ਼ਿਵ ਨਾਰਾਇਣ ਗਾਂਧੀ, ਅਕਸ਼ੇ ਸ਼ਰਮਾ, ਮਨੋਜ ਗਾਂਧੀ, ਰਮਨਦੀਪ ਸਿੰਘ ਕੌਸ਼ਲ, ਪੂਰਵ ਪਾਰਸ਼ਦ ਮਹੇਸ਼ ਕਾਂਤ ਸ਼ਰਮਾ, ਰਾਮ ਲੀਲਾ ਕਮੇਟੀ ਦੇ ਪ੍ਰਧਾਨ ਗੋਪਾਲ ਗਾਂਧੀ, ਮਨਿਸ਼ ਕੇਅਰਪਾਲ, ਗੋਵਿੰਦ ਸਾਗਰ ਗਰੋਵਰ, ਰਮੇਸ਼ ਕੁਮਾਰ ਕੁੱਕੂ, ਗਿਆਨ ਚੰਦ ਮਹਾਜਨ, ਅਸ਼ਵਨੀ ਸ਼ਰਮਾ, ਰਾਜੇਸ਼ ਕੁਮਾਰ, ਕਪਿਲ ਦੇਵ ਸ਼ਾਹ, ਪੰਡਿਤ ਪਿਊਸ਼ ਵਸ਼ਿਸ਼ਟ, ਕੇ ਕੇ ਬੇਦੀ, ਅਮ੍ਰਿਤ ਲਾਲ ਘੋਗਾ, ਤਰਸੇਮ ਲਾਲ, ਰਜਨੀਸ਼ ਅੰਜੂ ਵੈਦ, ਅਸ਼ਵਿਨੀ ਕੌਸ਼ਲ, ਚੰਦਨ ਨੱਡਾ, ਸ਼ਾਂਤਨੁ ਸ਼ਰਮਾ, ਮਹੇਸ਼ ਮਹੇਤਾ, ਪੰਕਜ ਸ਼ਰਮਾ, ਮੁਨੀਸ਼ ਕੌਸ਼ਲ, ਨਿਖਿਲ ਮਹੇਤਾ, ਆਸ਼ੂ ਧੀਮਾਨ, ਨਾਰਾਇਣ ਦੱਤ, ਨਰਗਿਸ, ਰਾਜੂ ਧੀਮਾਨ, ਨਿਰੰਜਨ ਸਿੰਘ ਠੇਕੇਦਾਰ, ਰਮੇਸ਼ ਵਰਮਾ, ਮੀਨੂ ਗਾਂਧੀ, ਪ੍ਰਵੀਣ ਕੌਸ਼ਲ, ਦਰਸ਼ਨਾ ਦੇਵੀ, ਜੋਤੀ ਸ਼ਰਮਾ, ਪੂਰਵ ਪਾਰਸ਼ਦ ਰਾਮਪਿਆਰੀ ਗਾਂਧੀ, ਪੰਕਜ ਬੱਸਸੀ, ਭਵਨੀਸ਼ ਪ੍ਰਭਾਕਰ, ਯਤਿਨ ਲਟਾਵਾ, ਕੇਸ਼ਵ ਵਰਮਾ, ਰਮਨਦੀਪ ਸਿੰਘ, ਸੁਨੀਲ ਸੋਨੀ ਅਤੇ ਮਧੁਸੂਦਨ ਗੌਤਮ ਸਮੇਤ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ।