34 ਅਸਲਾ ਧਾਰਕਾਂ ਦੇ ਲਾਈਸੰਸ ਹੋਣਗੇ ਰੱਦ
ਸ਼੍ਰੀ ਕੀਰਤਪੁਰ ਸਾਹਿਬ ਥਾਣੇ ਦੀ ਹੱਦ ਅੰਦਰ ਪੈਂਦੇ 34 ਅਸਲਾ ਧਾਰਕਾਂ ਦੇ ਲਾਈਸੰਸ ਰੱਦ ਹੋਣਗੇ
Publish Date: Thu, 29 Jan 2026 06:20 PM (IST)
Updated Date: Fri, 30 Jan 2026 04:08 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸੂਬੇ ਦੇ ਵਿਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਪ੍ਰਹਾਰ ਦੇ ਤਹਿਤ ਗੈਂਗਸਟਰਾਂ ਦੇ ਵਾਰ ਨੂੰ ਲੈ ਕੇ ਸ਼੍ਰੀ ਕੀਰਤਪੁਰ ਸਾਹਿਬ ਪੁਲਿਸ ਨੇ ਸਖਤੀ ਦਿਖਾਉਂਦੇ ਹੋਏ ਥਾਣਾ ਕੀਰਤਪੁਰ ਸਾਹਿਬ ਦੇ ਅਧੀਨ ਆਉਦੇ 58 ਪਿੰਡਾਂ ਵਿੱਚੋਂ 34 ਅਸਲਾ ਧਾਰਕਾਂ ਦੇ ਅਸਲੇ ਨੂੰ ਰੱਦ ਕਰਨ ਦੇ ਲਈ ਲਿਖਿਆ ਹੈ। ਜਿਸ ਦੇ ਸੰਬੰਧ ਵਿਚ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਮੁੱਖੀ ਜਤਿਨ ਕਪੂਰ ਨੇ ਦੱਸਿਆ ਕਿ ਗੈਂਗਸਟਰਾਂ ਵਿਰੁੱਧ ਸਖਤੀ ਅਪਣਾਉਂਦੇ ਹੋਏ ਪੁਲਿਸ ਆਪਣਾ ਕੰਮ ਮੁਸ਼ਤੈਦੀ ਨਾਲ ਕਰ ਰਹੀ ਹੈ। ਸਾਰੇ ਅਸਲਾ ਧਾਰਕਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹਨਾਂ ਵਿੱਚੋਂ ਜਿਹੜੇ ਅਸਲਾ ਧਾਰਕ ਮਰ ਚੁੱਕੇ ਹਨ ਜਾਂ ਆਪਣਾ ਇਲਾਕਾ ਬਦਲ ਚੁੱਕੇ ਹਨ ਉਹਨਾਂ ਦੇ ਬਾਰੇ ਲਿਖਿਆ ਗਿਆ ਹੈ । ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਹੱਦ ਵਿਚ ਪੈਂਦੇ ਕੁੱਲ 229 ਅਸਲਾ ਧਾਰਕਾਂ ਦੇ ਵਿੱਚੋਂ 34 ਅਸਲਾ ਧਾਰਕਾਂ ਦੇ ਅਸਲੇ ਦੇ ਲਾਈਸੈਂਸ ਨੂੰ ਰੱਦ ਕਰਨ ਦੇ ਲਈ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਅਸਲੇ ਦੀ ਦੁਰਵਰਤੋਂ ਸ਼ੋਸ਼ਲ ਮੀਡੀਆ ’ਤੇ ਫੋਟੋ ਅਤੇ ਮੈਰਿਜ ਪੈਲਸ ਜਾਂ ਹੋਰ ਜਨਤਕ ਸਥਾਨਾਂ ’ਤੇ ਅਸਲੇ ਨੂੰ ਲੈ ਕੇ ਜਿੱਥੇ ਮਨਾਹੀ ਹੋਵੇ ਦਾ ਖਾਸ ਧਿਆਨ ਰੱਖਿਆ ਜਾਵੇ ਨਹੀਂ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਦੇ ਅਸਲੇ ਦੇ ਲਾਈਸੈਂਸ ਰੱਦ ਕੀਤੇ ਜਾਣਗੇ। ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਹੱਦ ਕਹਿੰਦੇ ਜਿਹੜੇ ਅਸਲਾ ਧਾਰਕ ਮਰ ਚੁੱਕੇ ਹਨ ਜਾਂ ਇਲਾਕਾ ਬਦਲ ਚੁੱਕੇ ਹਨ। ਉਹਨਾਂ ਦੇ ਪਰਿਵਾਰ ਵਾਲੇ ਆਪ ਪੁਲਿਸ ਨੂੰ ਸੂਚਿਤ ਕਰ ਕੇ ਕਾਨੂੰਨੀ ਕਾਰਵਾਈ ਵਿਚ ਪੁਲਿਸ ਦਾ ਸਹਿਯੋਗ ਦੇਣ।