ਸਾਂਝਾ ਅਧਿਆਪਕ ਮੋਰਚਾ ਵੱਲੋਂ ਅਰਥੀ ਫੂਕ ਮੁਜ਼ਾਹਰਾ
ਸਾਂਝਾ ਅਧਿਆਪਕ ਮੋਰਚਾ ਵੱਲੋਂ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ
Publish Date: Tue, 17 Mar 2026 06:03 PM (IST)
Updated Date: Tue, 17 Mar 2026 06:07 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਚ ਟੈਟ ਦੇ ਖਿਲਾਫ ਮਤਾ ਨਾ ਪਾਸ ਕਰਕੇ ਅਤੇ ਇਸ ਸਬੰਧ ਵਿਚ ਰਿਵਿਊ ਪਟੀਸ਼ਨ ਨਾ ਪਾਉਣ ’ਤੇ ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਸਰਕਾਰ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ। ਸਥਾਨਕ ਬੱਸ ਸਟੈਂਡ ਉੱਤੇ ਗੁਰਪ੍ਰੀਤ ਗਿੱਲ, ਪ੍ਰਿਤਪਾਲ ਸਿੰਘ ਰਾਣਾ, ਸੋਮਨਾਥ , ਕੁਲਦੀਪ ਗਿੱਲ ਆਦਿ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਟੈਟ ਦੇ ਖਿਲਾਫ ਪੰਜਾਬ ਦੇ ਅਧਿਆਪਕਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ 12 ਮਾਰਚ ਨੂੰ ਜਦੋਂ ਵਿਧਾਨ ਸਭਾ ਵੱਲ ਕੂਚ ਕੀਤਾ ਗਿਆ ਚੰਡੀਗੜ੍ਹ ਪੁਲਿਸ ਨੇ ਫਿਰ ਤੋਂ ਅਧਿਆਪਕਾ ਉੱਤੇ ਅੰਨਾ ਤਸ਼ੱਦਦ ਕੀਤਾ ਜਦੋਂ ਕਿ ਮੁੱਖ ਮੰਤਰੀ ਦੇ ਓਐਸਡੀ ਨੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੂੰ ਕਿਹਾ ਸੀ ਕਿ ਸਰਕਾਰ ਵੱਲੋਂ ਟੈਟ ਦੇ ਖਿਲਾਫ ਮਤਾ ਪਾਇਆ ਜਾ ਰਿਹਾ ਹੈ ਅਤੇ ਨਾਲ ਹੀ ਇੱਕ ਰਿਵਿਊ ਪਟੀਸ਼ਨ ਵੀ ਪਾਈ ਜਾ ਰਹੀ ਹੈ। ਪਰ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਖਤਮ ਹੋ ਗਿਆ ਹੈ। ਸਰਕਾਰ ਵੱਲੋਂ ਇਹ ਸਬੰਧ ਵਿਚ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਕਾਰਨ ਪੰਜਾਬ ਦੇ ਸਮੂਹ ਅਧਿਆਪਕਾਂ ਦੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਇਸ ਮੌਕੇ ਉਨਾਂ ਨੇ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਹੱਕ ਮੰਗ ਰਹੇ ਅਧਿਆਪਕਾਂ ਦੇ ਉੱਤੇ ਅੰਨਾ ਤਸ਼ੱਦਦ ਕੀਤਾ ਗਿਆ, ਪਰ ਅਧਿਆਪਕ ਇਸ ਦਾ ਜਵਾਬ ਜਦੋਂ ਸਰਕਾਰ ਦੇ ਨੁਮਾਇੰਦੇ ਵੋਟਾਂ ਮੰਗਣ ਪਿੰਡ ਪਿੰਡ ਆਉਣਗੇ ਤਾਂ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਜਿਸ ਦੇ ਕਾਰਨ ਪੰਜਾਬ ਦੇ ਲੱਖਾਂ ਹੀ ਮੁਲਾਜ਼ਮਾਂ ਦੇ ਵਿਚ ਭਾਰੀ ਰੋਸ ਪਾਏ ਜਾ ਰਿਹਾ ਹੈ ਜਦੋਂ ਕਿ ਗੁਆਢੀ ਰਾਜ ਹਿਮਾਚਲ ਸਰਕਾਰ ਵੱਲੋਂ ਸਰਕਾਰ ਬਣਾਉਣ ਤੋਂ ਕੁਝ ਸਮੇਂ ਬਾਅਦ ਹੀ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਗਈ ਸੀ , ਉਹਨਾਂ ਨੇ ਕਿਹਾ ਕਿ ਉਪਰੋਤਕ ਮੰਗਾਂ ਜਦੋਂ ਤੱਕ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਮੁਲਾਜ਼ਮਾਂ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਉਪਰੋਤਕ ਤੋਂ ਇਲਾਵਾ ਅਸ਼ੋਕ ਰਾਮਪਾਲ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਭਾਓਵਾਲ, ਸੁਖਦੇਵ ਸਿੰਘ ਨੋਧੇਮਾਜਰਾ, ਰਜਿੰਦਰ ਸਿੰਘ ਬਾੜੀਆ, ਰਜਿੰਦਰ ਵਿਸ਼ਨੂ, ਜਸਵੀਰ ਮਾਨ, ਜਸਬੀਰ ਡੂਮੇਵਾਲ, ਜਗਪਾਲ ਸਿੰਘ, ਜਸਵਿੰਦਰ ਸਿੰਘ ਸਿੱਧੂ, ਸੋਹਣ ਲਾਲ, ਯੋਗੇਸ਼ ਕੁਮਾਰ, ਰਜੀਵ ਕੁਮਾਰ, ਬਖਸ਼ੀ ਰਾਮ, ਸੋਹਣ ਲਾਲ ਨੈਸ਼ਨਲ ਐਵਾਰਡੀ, ਦਰਸ਼ਨਾ ਰਾਣੀ, ਨਵਜੋਤ ਕੌਰ, ਆਸ਼ਾ, ਰਾਣੀ ਸਰਬਜੀਤ ਕੌਰ, ਜਸਬੀਰ ਕੌਰ, ਜਸਕਰਨ ਸਿੰਘ, ਰਵੀ ਕੁਮਾਰ, ਬਲਵਿੰਦਰ ਸਿੰਘ, ਪ੍ਰੇਮ ਸਿੰਘ, ਅਵਤਾਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।