ਨਵੇਂ ਸਾਲ ਦੀ ਆਮਦ ’ਤੇ ਆਈਐੱਮਏ ਦੀ ਮੀਟਿੰਗ
ਨਵੇਂ ਸਾਲ ਦੀ ਆਮਦ ’ਤੇ ਆਈ.ਐਮ.ਏ ਨੇ ਕੀਤੀ ਮੀਟਿੰਗ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਰਹਿਣ ਦਾ ਕੀਤਾ ਅਹਿਦ
Publish Date: Sun, 04 Jan 2026 05:49 PM (IST)
Updated Date: Mon, 05 Jan 2026 04:08 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਇੰਡੀਅਨ ਮੈਡੀਕਲ ਐਸੋਸੀਏਸ਼ਨ ਨੰਗਲ ਵੱਲੋਂ ਨਵੇਂ ਸਾਲ ਦੇ ਮੌਕੇ ’ਤੇ ਐਨ.ਐਫ.ਐਲ ਗੈਸਟ ਹਾਊਸ ਵਿਚ ਇੱਕ ਸਾਦਾ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿਚ ਜਿੱਥੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਉਥੇ ਹੀ ਆਉਣ ਵਾਲੇ ਸਾਲ ਵਿਚ ਲੋਕ ਭਲਾਈ ਦੇ ਕਰਨ ਵਾਲੇ ਕੰਮਾਂ ਦੀ ਵਿਉਂਤ ਬਣਾਈ ਗਈ ਤੇ ਬੀਤੇ ਸਾਲ ਵਿਚ ਕੀਤੇ ਗਏ ਕੰਮਾਂ ਦਾ ਲੇਖਾ ਜੋਖਾ ਵੀ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾਕਟਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸਮੂਹ ਮੈਂਬਰਾਂ ਵੱਲੋਂ ਜਿੱਥੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ, ਉਥੇ ਹੀ ਆਉਣ ਵਾਲੇ ਸਾਲ 2026 ਦੇ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ, ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ’ਤੇ ਵਿਸ਼ੇਸ਼ ਪ੍ਰੋਗਰਾਮਾਂ ਤੋਂ ਇਲਾਵਾ ਵਾਤਾਵਰਣ ਨੂੰ ਬਚਾਉਣ ਲਈ ਬੂਟੇ ਲਗਾਉਣ ਅਤੇ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਉਣ ਦੇ ਪ੍ਰੋਜੈਕਟਾਂ ’ਤੇ ਵਿਚਾਰਾਂ ਕੀਤੀਆਂ ਗਈਆਂ। ਡਾ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸ਼ੋਸ਼ੀਏਸ਼ਨ ਦੀ ਨੰਗਲ ਟੀਮ ਵੱਲੋਂ ਸਮੇਂ-ਸਮੇਂ ’ਤੇ ਨੰਗਲ ਦੇ ਵਿਚ ਸਮਾਜ ਸੇਵੀ ਕੰਮਾਂ ਦੇ ਵਿਚ ਮੋਹਰੀ ਹੋ ਕੇ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਬੀ ਕੇ ਸ਼ਰਮਾ, ਸੰਜੀਵ ਕਪੂਰ, ਅਰੁਣ ਜੈਨ, ਬੀ ਐਸ ਸ਼ੇਰ ਗਿੱਲ, ਵਾਈ ਪੀ ਗੋਇਲ, ਓਮ ਪ੍ਰਕਾਸ਼ ਕੱਕੜ, ਕੋਮਲ ਮਲਿਕ, ਪੰਕਜ ਸਿੰਗਲਾ , ਨਰੇਸ਼ ਕੁਮਾਰ, ਰਜਨੀਸ਼ ਬੈਂਸ, ਸਤਬੀਰ ਸਿੰਘ, ਟੀਬੀ ਸਿੰਘ, ਹਰ ਵਿਵੇਕ ਗੌਤਮ, ਨਿਖਿਲ ਜੈਨ, ਸੰਤੋਸ਼ ਸ਼ਰਮਾ, ਨੀਲਮ ਸ਼ਰਮਾ, ਸੰਗੀਤਾ ਜੈਨ , ਜੀਵਨ ਲਤਾ, ਰੀਤੂ ਮਲਿਕ, ਗੁਰਿੰਦਰਜੀਤ ਕੌਰ ਬਲਿੰਗ, ਰੀਤੂ ਮਲਿਕ, ਅੰਮ੍ਰਿਤ ਸ਼ੇਰ ਗਿੱਲ, ਨਿਧੀ ਕਪੂਰ, ਸ਼ਿਖਾ ਸਿੰਗਲਾ ਤੇ ਡਾਕਟਰ ਅਸ਼ੀਸ਼ ਗੌਤਮ ਹਾਜ਼ਰ ਸਨ।