ਬਜਰੀ ਦੇ ਭਰੇ ਟਰੱਕ ਤੇ ਘੋੜੇ ਟਰਾਲੇ ਦੀ ਟੱਕਰ
ਬਜਰੀ ਦੇ ਭਰੇ ਟਰੱਕ ਨਾਲ ਘੋੜੇ ਟਰਾਲੇ ਦੀ ਟੱਕਰ ਜਾਨੀ ਨੁਕਸਾਨ ਤੋਂ ਬਚਾਅ
Publish Date: Sat, 10 Jan 2026 06:29 PM (IST)
Updated Date: Sat, 10 Jan 2026 06:33 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਬੀਤੀ ਰਾਤ ਨੰਗਲ ਚੰਡੀਗੜ੍ਹ ਮੁੱਖ ਮਾਰਗ ’ਤੇ ਭਰਤਗੜ੍ਹ ਨਜ਼ਦੀਕ ਇੱਕ ਬਜਰੀ ਦੇ ਭਰੇ ਟਰੱਕ ਦੇ ਪਿੱਛੇ ਬਜਰੀ ਦੇ ਭਰੇ ਘੋੜੇ ਟਰਾਲਾ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਘੋੜੇ ਟਰਾਲੇ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ, ਬੀ 11 ਡੀ,ਐਚ 8955 ਜੋ ਕਿ ਕਰੈਸ਼ਰ ਦੀ ਬਜਰੀ ਭਰ ਕੇ ਰੂਪ ਨਗਰ ਸਾਈਡ ਜਾ ਰਿਹਾ ਸੀ ਜਦੋਂ ਇਹ ਟਰੱਕ ਭਰਤਗੜ ਬੱਸ ਅੱਡਾ ਪਾਰ ਕਰਕੇ ਹਵੇਲੀ ਨਜ਼ਦੀਕ ਉਤਰਾਈ ਉਤਰ ਰਿਹਾ ਸੀ ਤਾਂ ਪਿੱਛੋਂ ਬਜਰੀ ਦਾ ਭਰਿਆ ਘੋੜਾ ਟਰਾਲਾ ਨੰਬਰ ਪੀ, ਬੀ 13 ਬੀ,ਐਸ 9507 ਬਰੇਕ ਨਾ ਲੱਗਣ ਕਾਰਨ ਟਰੱਕ ਦੇ ਪਿੱਛੇ ਜਾ ਟਕਰਾਇਆ ਅਤੇ ਅੱਗੇ ਜਾ ਕੇ ਸੜਕ ਕਿਨਾਰੇ ਪਲਟ ਗਿਆ। ਟਰੱਕ ਪਿੱਛੇ ਟੱਕਰ ਤੋਂ ਬਾਅਦ ਸ਼੍ਰੀ ਕੀਰਤਪੁਰ ਸਾਹਿਬ ਤੋਂ ਰੂਪਨਗਰ ਜਾਂਦੇ ਸਮੇਂ ਖੱਬੇ ਹੱਥ ਸੜਕ ਕਿਨਾਰੇ ਟਰਾਲੀ ਪਲਟ ਗਈ ਅਤੇ ਘੋੜਾ ਛੋਟੇ ਦਰਖਤਾਂ ਦੇ ਵਿਚਕਾਰ ਟਕਰਾ ਗਿਆ। ਗਣੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਸ ਜਗ੍ਹਾ ’ਤੇ ਕਈ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਦਿਨੀ ਇਸੀ ਜਗ੍ਹਾ ’ਤੇ ਇਕ ਘੋੜੇ ਟਰਾਲੇ ਦੀ ਟੱਕਰ ਨਾਲ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਦੂਜਾ ਗੰਭੀਰ ਜਖਮੀ ਹੋ ਗਿਆ ਸੀ। ਇਸ ਜਗ੍ਹਾ ’ਤੇ ਉਤਰਾਈ ਹੋਣ ਕਰਕੇ ਗੱਡੀਆਂ ਤੇਜ਼ੀ ਨਾਲ ਆਉਂਦੀਆਂ ਹਨ ਅਤੇ ਇੱਕ ਦਮ ਜਦੋਂ ਕੋਈ ਚੀਜ਼ ਅੱਗੇ ਆ ਜਾਂਦੀ ਹੈ ਤਾਂ ਡਰਾਈਵਰ ਗੱਡੀ ਰੋਕਣ ਤੋਂ ਅਸਮਰਥ ਹੋ ਜਾਂਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਜਦੋਂ ਚੌਂਕੀ ਇੰਚਾਰਜ ਭਰਤਗੜ੍ਹ ਸੁਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।