ਨਾਕੇਬੰਦੀ ਦੌਰਾਨ ਫੜੀ ਗਈ ਹਿਮਾਚਲ ਦੀ ਲੱਕੜ; 11 ਗੱਡੀਆਂ ਕਬਜ਼ੇ 'ਚ, ਤਸਕਰਾਂ 'ਚ ਮਚੀ ਹਫੜਾ-ਦਫੜੀ
ਜੰਗਲਾਤ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਬਿਲਾਸਪੁਰ ਮੁੱਖ ਮਾਰਗ ’ਤੇ ਨਾਕੇਬੰਦੀ ਦੌਰਾਨ 11 ਛੋਟੇ ਵੱਡੇ ਲੱਕੜ ਦੇ ਭਰੇ ਵਾਹਨ ਜਬਤ ਕੀਤੇ ਗਏ ਹਨ। ਵਾਣ ਵਿਭਾਗ ਬਿਲਾਸਪੁਰ ਅਤੇ ਸਵਾਰਘਾਟ ਟੀਮ ਵੱਲੋਂ ਕੈਂਚੀ ਮੋੜ ਨਜ਼ਦੀਕ ਨਾਕੇਬੰਦੀ ਦੌਰਾਨ ਇਹ ਗੱਡੀਆਂ ਜਬਤ ਕੀਤੀਆਂ ਗਈਆਂ ਹਨ। ਬਾਣ ਵਿਭਾਗ ਦੀ ਟੀਮ ਵੱਲੋਂ ਕੈਂਚੀ ਮੋੜ ਨਜ਼ਦੀਕ ਥਾਪਨਾ ਵਿਖੇ ਨਾਕਾਬੰਦੀ ਕੀਤੀ ਗਈ ਸੀ ਇਸ ਨਾਕੇਬੰਦੀ ਦੌਰਾਨ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਕਾਰਵਾਈ ਕੀਤੀ ਗਈ। ਇਹ ਇਸ ਸਾਲ ਦੀ ਸਭ ਤੋਂ ਵੱਡੀ ਕਾਰਵਾਈ ਹੈ।
Publish Date: Tue, 27 Jan 2026 04:04 PM (IST)
Updated Date: Tue, 27 Jan 2026 04:05 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਜੰਗਲਾਤ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਬਿਲਾਸਪੁਰ ਮੁੱਖ ਮਾਰਗ ’ਤੇ ਨਾਕੇਬੰਦੀ ਦੌਰਾਨ 11 ਛੋਟੇ ਵੱਡੇ ਲੱਕੜ ਦੇ ਭਰੇ ਵਾਹਨ ਜਬਤ ਕੀਤੇ ਗਏ ਹਨ। ਵਾਣ ਵਿਭਾਗ ਬਿਲਾਸਪੁਰ ਅਤੇ ਸਵਾਰਘਾਟ ਟੀਮ ਵੱਲੋਂ ਕੈਂਚੀ ਮੋੜ ਨਜ਼ਦੀਕ ਨਾਕੇਬੰਦੀ ਦੌਰਾਨ ਇਹ ਗੱਡੀਆਂ ਜਬਤ ਕੀਤੀਆਂ ਗਈਆਂ ਹਨ। ਬਾਣ ਵਿਭਾਗ ਦੀ ਟੀਮ ਵੱਲੋਂ ਕੈਂਚੀ ਮੋੜ ਨਜ਼ਦੀਕ ਥਾਪਨਾ ਵਿਖੇ ਨਾਕਾਬੰਦੀ ਕੀਤੀ ਗਈ ਸੀ ਇਸ ਨਾਕੇਬੰਦੀ ਦੌਰਾਨ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਕਾਰਵਾਈ ਕੀਤੀ ਗਈ। ਇਹ ਇਸ ਸਾਲ ਦੀ ਸਭ ਤੋਂ ਵੱਡੀ ਕਾਰਵਾਈ ਹੈ।
ਲੱਕੜ ਦੇ ਠੇਕੇਦਾਰ ਹਿਮਾਚਲ ਪ੍ਰਦੇਸ਼ ਤੋਂ ਲੱਕੜ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ’ਤੇ ਵੇਚਦੇ ਸਨ। ਫੜੇ ਗਏ ਸਾਰੇ ਛੋਟੇ ਵੱਡੇ ਵਾਹਨਾਂ ਨੂੰ ਜੰਗਲਾਤ ਵਿਭਾਗ ਸਵਾਰ ਘਾਟ ਵਿਖੇ ਲਿਜਾਇਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। ਨਾਕੇਬੰਦੀ ਦੌਰਾਨ ਵਾਹਨ ਚਾਲਕ ਲੱਕੜ ਸਬੰਧੀ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਪਿਛਲੇ ਸਾਲ ਵੀ ਜੰਗਲਾਤ ਵਿਭਾਗ ਵੱਲੋਂ 15 ਗੱਡੀਆਂ ਨੂੰ ਨਜਾਇਜ਼ ਲੱਕੜ ਸਮੇਤ ਫੜਿਆ ਗਿਆ ਸੀ। ਇਸ ਕਾਰਵਾਈ ਵਿਚ ਜੰਗਲਾਤ ਵਿਭਾਗ ਰੈਪਿਡ ਟੀਮ ਤੋਂ ਬੀ ਓ ਤਰਨ ਕੁਮਾਰ ਅਤੇ ਜੰਗਲਾਤ ਗਾਰਡ ਧਰਮ ਸਿੰਘ ਅਤੇ ਸਵਾਰਘਾਟ ਜੰਗਲਾਤ ਵਿਭਾਗ ਟੀਮ ਤੋਂ ਮਾਨ ਚੰਦ ਧੀਮਾਨ ਅਤੇ ਰਕੇਸ਼ ਚੌਧਰੀ ਸ਼ਾਮਿਲ ਸਨ। ਜੰਗਲਾਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜੰਗਲਾਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੱਕੜ ਦੀ ਨਜਾਇਜ਼ ਤਸਕਰੀ ਹੋ ਰਹੀ ਹੈ ਇਸ ’ਤੇ ਕਾਰਵਾਈ ਕਰਦੇ ਹੋਏ ਟੀਮ ਨੇ ਮਿਲ ਕੇ ਕੈਂਚੀ ਮੋੜ ਨਜ਼ਦੀਕ ਮੁੱਖ ਮਾਰਗ ’ਤੇ ਰਾਤ 11 ਵਜੇ ਨਾਕਾਬੰਦੀ ਕੀਤੀ ਜੋ ਸਵੇਰੇ 4 ਵਜੇ ਤੱਕ ਚੱਲੀ ਅਤੇ ਇਸ ਨਾਕੇਬੰਦੀ ਦੌਰਾਨ 11 ਗੱਡੀਆਂ ਲੱਕੜ ਦੀਆਂ ਫੜੀਆਂ ਗਈਆਂ।
ਕਾਬਲੇ ਗੌਰ ਹੈ ਕੀ ਹਿਮਾਚਲ ਪ੍ਰਦੇਸ਼ ਅੰਦਰ ਨਿਯਮਾਂ ਅਨੁਸਾਰ ਰਾਤ ਸਮੇਂ ਲੱਕੜ ਢੋਆ ਢੁਆਈ ’ਤੇ ਪਾਬੰਦੀ ਦੇ ਹੁਕਮ ਹਨ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਪੁਰਾਣੀ ਸੜਕ ’ਤੇ ਜੰਗਲਾਤ ਵਿਭਾਗ ਵੱਲੋਂ ਚੌਂਕੀ ਬਣਾਈ ਗਈ ਸੀ, ਪਰ ਹੁਣ ਚਾਰ ਮਾਰਗੀ ਸੜਕ ਬਣਨ ਕਰਕੇ ਇਹ ਜੰਗਲਾਤ ਵਿਭਾਗ ਦੀ ਚੋਕੀ ਸਾਈਡ ’ਤੇ ਪੈ ਜਾਂਦੀ ਹੈ ਅਤੇ ਲੱਕੜ ਤਸਕਰ ਇਸ ਦਾ ਫਾਇਦਾ ਚੱਕਦੇ ਹੋਏ ਲੱਕੜ ਦੀ ਤਸਕਰੀ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ਇਸ ਨਾਲ ਸਰਕਾਰ ਦੇ ਮਾਲੀਏ ਦਾ ਵੀ ਨੁਕਸਾਨ ਹੋ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਨਵੀਂ ਬਣੀ ਮੁੱਖ ਸੜਕ ’ਤੇ ਵੀ ਚੌਕੀ ਬਣਨੀ ਚਾਹੀਦੀ ਹੈ ਜਿਸ ਨਾਲ ਲੱਕੜ ਤਸਕਰੀ ਨੂੰ ਰੋਕਿਆ ਜਾ ਸਕੇ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਗੱਡੀਆਂ ਵਿਚ ਲੱਦੀ ਲੱਕੜ ਦੀ ਤਹਿਕੀਕਾਤ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।