ਪੰਜਾਬ ਹਿਮਾਚਲ ਟੋਲ ਪਲਾਜ਼ਾ ਤੇ ਲੱਗਿਆ ਤਿੰਨ ਕਿਲੋਮੀਟਰ ਤੱਕ ਲੰਬਾ ਜਾਮ
ਹਿਮਾਚਲ ਪੰਜਾਬ ਸੀਮਾ ’ਤੇ ਲੱਗੇ ਟੋਲ ਟੈਕਸ ’ਤੇ ਲੱਗਿਆ ਭਾਰੀ ਜਾਮ, ਤਿੰਨ ਕਿਲੋਮੀਟਰ ਤੱਕ ਲੱਗੀਆਂ ਲਾਈਨਾਂ
Publish Date: Sat, 24 Jan 2026 05:41 PM (IST)
Updated Date: Sat, 24 Jan 2026 05:43 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਪੰਜਾਬ ਸੀਮਾ ’ਤੇ ਲੱਗੇ ਟੈਕਸ ਬੈਰੀਅਰ ’ਤੇ ਭਾਰੀ ਜਾਮ ਲੱਗ ਰਿਹਾ ਹੈ ਤਿੰਨ ਚਾਰ ਕਿਲੋਮੀਟਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਜੋ ਗਰਾਂ ਮੋੜਾ ਟੋਲ ਪਲਾਜ਼ਾ ਨਜ਼ਦੀਕ ਪਹੁੰਚ ਗਈਆਂ ਸਨ। ਹਿਮਾਚਲ ਪ੍ਰਦੇਸ਼ ਵਿਚ ਪਈ ਬਰਫਬਾਰੀ ਨੂੰ ਦੇਖਣ ਲਈ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਸੈਲਾਨੀ ਆ ਰਹੇ ਹਨ ਜਿਸ ਨਾਲ ਹਿਮਾਚਲ ਪੰਜਾਬ ਸੀਮਾ ’ਤੇ ਭਾਰੀ ਜਾਮ ਲੱਗਿਆ ਹੋਇਆ ਸੀ। ਜਰਾ ਮੋੜਾ ਟੋਲ ਪਲਾਜ਼ਾ ਤੋਂ ਹਿਮਾਚਲ ਪੰਜਾਬ ਸੀਮਾ ਤੱਕ ਕਰੀਬ ਇੱਕ ਕਿਲੋਮੀਟਰ ਦੇ ਰਸਤੇ ਨੂੰ ਪਾਰ ਕਰਨ ਲਈ ਤਿੰਨ ਚਾਰ ਘੰਟੇ ਲੱਗ ਰਹੇ ਹਨ। ਇਸ ਟੈਕਸ ਬੈਰੀਅਰ ਦੇ ਸਬੰਧੀ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਕਿਉਂਕਿ ਜਿਸ ਜਗ੍ਹਾ ’ਤੇ ਇਹ ਟੋਲ ਪਲਾਜ਼ਾ ਲੱਗਿਆ ਹੋਇਆ ਹੈ, ਉਸ ਜਗ੍ਹਾ ’ਤੇ ਰਸਤਾ ਤੰਗ ਹੈ ਅਤੇ ਚੜਾਈ ਪੈਂਦੀ ਹੈ ਜਦੋਂ ਕੋਈ ਮਲਟੀ ਐਕਸਲ ਵਾਹਨ ਟੋਲ ਟੈਕਸ ’ਤੇ ਖਰਾਬ ਹੋ ਜਾਂਦਾ ਹੈ ਤਾਂ ਹਿਮਾਚਲ ਪ੍ਰਦੇਸ਼ ਜਾਣ ਵਾਲਿਆਂ ਲਈ ਆਫਤ ਬਣ ਜਾਂਦਾ ਹੈ। ਅਕਸਰ ਹੀ ਇਸ ਜਗ੍ਹਾ ’ਤੇ ਮਲਟੀ ਐਕਸਲ ਗੱਡੀਆਂ ਖਰਾਬ ਹੋ ਜਾਂਦੀਆਂ ਹਨ ਜਿਸ ਨਾਲ ਭਾਰੀ ਜਾਮ ਲੱਗ ਜਾਂਦਾ ਹੈ। ਸਥਾਨਕ ਇਲਾਕਾ ਨਿਵਾਸੀਆਂ ਅਤੇ ਰੋਜ਼ਾਨਾ ਦੇ ਆਉਣ ਜਾਣ ਵਾਲੇ ਰਾਹਗੀਰਾਂ ਨੇ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਹੈ ਕਿ ਇਸ ਜਗ੍ਹਾ ਤੋਂ ਟੋਲ ਟੈਕਸ ਬਦਲ ਕੇ ਖੁੱਲੀ ਜਗ੍ਹਾ ’ਤੇ ਲਗਾਇਆ ਜਾਵੇ ਤਾਂ ਜੋ ਐਮਰਜੈਂਸੀ ਵਾਹਨਾ ਨੂੰ ਕੋਈ ਦਿੱਕਤ ਨਾ ਆਵੇ । ਕਈ ਵਾਰ ਤਾਂ ਜਾਮ ਵਿੱਚ ਐਂਬੂਲੈਂਸਾਂ ਵੀ ਫਸ ਜਾਂਦੀਆਂ ਹਨ ਜਿਨ੍ਹਾਂ ਨੂੰ ਘੰਟਿਆਂ ਵੱਧੀ ਜਾਮ ਵਿਚ ਖੜਨਾ ਪੈਂਦਾ ਹੈ ਜਿਸ ਨਾਲ ਮਰੀਜ਼ ਦੀ ਜਾਨ ਨੂੰ ਵੀ ਖਤਰਾ ਬਣਿਆ ਰਹਿੰਦਾ ਹੈ। ਕਈ ਵਾਰ ਤਾਂ ਰੋਜਾਨਾ ਡਿਊਟੀ ਕਰਨ ਵਾਲੇ ਕਰਮਚਾਰੀ ਵੀ ਲੇਟ ਹੋ ਜਾਂਦੇ ਹਨ। ਸਥਾਨਕ ਇਲਾਕਾ ਨਿਵਾਸੀਆਂ ਅਤੇ ਰੋਜਾਨਾ ਚੱਲਣ ਵਾਲੇ ਟਰੱਕ ਡਰਾਈਵਰਾਂ ਮੈਂ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਤੋਂ ਟੋਲ ਬਦਲ ਕੇ ਹੋਰ ਜਗਹਾ ਲਗਾਇਆ ਜਾਵੇ ਤਾਂ ਜੋ ਰੋਜਾਨਾ ਜਾਮ ਦਾ ਸਾਹਮਣਾ ਨਾ ਕਰਨਾ ਪਵੇ।