ਕੌਮਾਂਤਰੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦਿਹਾੜੇ ’ਤੇ ਹਾਕਰਾਂ ਦਾ ਸਨਮਾਨ
ਕੌਮਾਂਤਰੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦਿਹਾੜੇ ’ਤੇ ਹਾਕਰਾਂ ਨੂੰ ਕੀਤਾ ਸਨਮਾਨਿਤ
Publish Date: Sun, 22 Feb 2026 05:26 PM (IST)
Updated Date: Mon, 23 Feb 2026 04:07 AM (IST)

ਕਿਰਤ ਦਾ ਮਾਣ, ਮਾਂ ਬੋਲੀ ਦਾ ਸਨਮਾਨ’ ਸਿਰਲੇਖ ਹੇਠ ਕਰਵਾਇਆ ਸਨਮਾਨ ਸਮਾਰੋਹ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ‘ਕਿਰਤ ਦਾ ਮਾਣ-ਮਾਂ ਬੋਲੀ ਦਾ ਸਨਮਾਨ’ ਸਕੂਨ ਸਨਮਾਨ ਸਮਾਰੋਹ ਸਿਰਲੇਖ ਹੇਠ ਇਕ ਵਿਸ਼ੇਸ਼ ਪ੍ਰੋਗਰਾਮ ਅੱਜ ਸਿੰਚਾਈ ਸਦਨ ਨੰਗਲ ਵਿਚ ਕੀਤਾ ਗਿਆ, ਜਿਸ ਦੇ ਵਿਚ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਅਖਬਾਰਾਂ ਦੀ ਵੰਡ ਕਰਨ ਵਾਲੇ ਕਰੀਬ ਤਿੰਨ ਦਰਜਨ ਹਾਕਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਫਿਲਮ ਅਦਾਕਾਰ ਅਤੇ ਰੰਗਮੰਚ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਮਲਕੀਤ ਸਿੰਘ ਰੋਣੀ ਹਾਜ਼ਰ ਹੋਏ। ਇਸ ਮੌਕੇ ’ਤੇ ਬੋਲਦਿਆਂ ਦੀਪਕ ਚਰਨਾਰਥਲ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਨੂੰ ਘਰ ਘਰ ਪਹੁੰਚਾਉਣ ਵਾਲੇ ਇਹਨਾਂ ਅਖਬਾਰ ਦੇ ਹਾਕਰਾ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਹੈ, ਜਦੋਂ ਕਿ ਸਭ ਤੋਂ ਜਿਆਦਾ ਮਿਹਨਤ ਦਾ ਕੰਮ ਇਹਨਾਂ ਦਾ ਹੁੰਦਾ ਹੈ ਅਤੇ ਇਹਨਾਂ ਨੂੰ ਕਦੀ ਛੁੱਟੀ ਵੀ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਿਆਹ ਦੀ 25ਵੀਂ ਵਰੇਗੰਢ ਇਹਨਾਂ ਨੂੰ ਸਨਮਾਨਿਤ ਕਰਕੇ ਮਨਾਉਣਾ ਚਾਹੁੰਦੇ ਸਨ, ਕਿਉਂਕਿ ਉਹ ਖੁਦ ਵੀ ਅਖਬਾਰਾਂ ਵੰਡਦੇ ਰਹੇ ਹਨ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਲਈ ਅਹਿਦ ਵੀ ਲਿਆ ਅਤੇ ਪੰਜਾਬੀ ਮਾਂ ਬੋਲੀ ਦੇ ਲਈ ਲਿਖੀ ਆਪਣੀ ਇੱਕ ਕਵਿਤਾ ਵੀ ਪੜੀ। ਇਸ ਮੌਕੇ ’ਤੇ ਸ਼ਾਇਰ ਬਲਬੀਰ ਸੈਣੀ, ਲੋਕ ਗਾਇਕ ਪੰਮੀ ਹੰਸਪਾਲ, ਗਜ਼ਲ ਗਾਇਕ ਸੁਨੀਲ ਡੋਗਰਾ, ਸ਼ਾਇਰ ਸੁਰਜੀਤ ਸਿੰਘ ਧੀਰ ਵੱਲੋਂ ਵੀ ਆਪਣੀਆਂ ਰਚਨਾਵਾਂ ਪੜ੍ਹੀਆਂ ਗਈਆਂ । ਜਦੋਂ ਕਿ ਮੁੱਖ ਮਹਿਮਾਨ ਮਲਕੀਅਤ ਸਿੰਘ ਰੌਣੀ ਨੇ ਆਪਣੇ ਭਾਸ਼ਣ ਦੇ ਵਿਚ ਆਪਣੀ ਮਾਂ ਬੋਲੀ ਅਤੇ ਆਪਣੀ ਧਰਤੀ ਤੋਂ ਦੂਰ ਹੋ ਰਹੇ ਨੌਜਵਾਨਾਂ ਨੂੰ ਵੰਗਾਰਿਆ ਅਤੇ ਮਾਪਿਆਂ ਨੂੰ ਉਹਨਾਂ ਦੀਆਂ ਮਾਂ ਬੋਲੀ ਪ੍ਰਤੀ ਜਿੰਮੇਵਾਰੀਆਂ ਦਾ ਅਹਿਸਾਸ ਵੀ ਕਰਵਾਇਆ। ਆਪਣੇ ਭਾਸ਼ਣ ਦੇ ਵਿਚ ਮਲਕੀਤ ਸਿੰਘ ਰੌਣੀ ਨੇ ਕਿਰਤ ਦੇ ਮਹੱਤਵ ਨੂੰ ਦੱਸਿਆ ਅਤੇ ਨੌਜਵਾਨਾਂ ਨੂੰ ਆਪਣੇ ਹੀ ਦੇਸ਼ ਵਿਚ ਰਹਿ ਕੇ ਆਪਣੀ ਮਿੱਟੀ ਨਾਲ ਜੁੜ ਕੇ ਜਿੱਥੇ ਕਿਰਤ ਕਰਨ ਲਈ ਕਿਹਾ ਉੱਥੇ ਹੀ ਪੱਤਰਕਾਰੀ ਦੇ ਵਿਚ ਹੱਕਾਂ ਦੇ ਅਹਿਮ ਰੋਲ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ’ਤੇ ਰੌਣੀ ਨੇ ਸਮਾਗਮ ਵਿਚ ਪਹੁੰਚੇ ਹੋਏ ਹਾਕਰਾਂ ਦਾ ਧੰਨਵਾਦ ਵੀ ਕੀਤਾ। ਇਸ ਸਮਾਗਮ ਵਿਚ ਪ੍ਰਬੰਧਕੀ ਸਹਿਯੋਗ ਲਈ ਨੰਗਲ ਬਾਇ ਸਾਇਕਲ ਕਲੱਬ ਦੇ ਆਗੂ ਕਰਨ ਚੌਧਰੀ ਅਤੇ ਪ੍ਰਵਾਸੀ ਪੰਜਾਬੀ ਫਰੈਂਡਸ ਕਲੱਬ ਦੇ ਆਗ ਬਲਜੀਤ ਸਿੰਘ ਬਡਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਦੋਂ ਕਿ ਸਟੇਜ ਸੰਚਾਲਨ ਦੀ ਭੂਮਿਕਾ ਭੁਪਿੰਦਰ ਮਲਿਕ ਵੱਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਸੰਧੂ, ਅਭੀ ਰਾਣਾ, ਜਸਪ੍ਰੀਤ ਸਿੰਘ, ਨਵੀਨ ਸ਼ਰਮਾ, ਸਤਨਾਮ ਸਿੰਘ ਲਾਦੀ, ਗੁਰਪ੍ਰੀਤ ਸਿੰਘ ਗਰੇਵਾਲ, ਯੋਗੇਸ਼ ਸਚਦੇਵਾ, ਅਬਨਿਭ ਭਾਰਦਵਜ, ਸੁਰਿੰਦਰ ਸ਼ਰਮਾ ਆਦਿ ਹਾਜ਼ਰ ਸਨ। ਬਾਕਸ ਸਨਮਾਨਿਤ ਕੀਤੇ ਗਏ ਹਾਕਰ ਸ਼ਾਮ ਲਾਲ ਰਾਣਾ, ਰਵੀ ਰਾਣਾ, ਅਭੀ ਰਾਣਾ, ਰਾਕੇਸ਼ ਸੈਣੀ, ਸ਼ਿਵ ਸ਼ਰਮਾ, ਅਰਜੁਨ , ਅਨੂਪ, ਮਹਿਤਾ, ਅਜੇ, ਰਾਜੂ ,ਮਨੋਜ, ਅਸ਼ਵਨੀ, ਮੰਗਲ, ਰੋਸ਼ਨ, ਬੋਧਰਾਜ, ਰਮੇਸ਼ ਕੁਮਾਰ ਫੌਜੀ, ਵਿਵੇਕ ਸ਼ਰਮਾ, ਦੀਪਕ ਸ਼ਰਮਾ, ਵਿਪਨ ਸ਼ਰਮਾ, ਭਬੀਸ਼ਨ ਸ਼ਰਮਾ, ਰਵੀ , ਅਸ਼ਵਨੀ ਗੌਤਮ, ਮਧੂ ਸੂਧਨ ਗੌਤਮ, ਗੋਪਾਲ, ਵਿਨੋਦ, ਭਗਤ ਰਾਮ, ਅਵੀ, ਕਾਰਤਿਕ, ਕਪਿਲ, ਤਰਸੇਮ ਸਿੰਘ, ਪੰਕਜ, ਜਸਵਿੰਦਰ ਜੱਸੀ ਤੇ ਸਿਮਰਨ ਮਜਾਰਾ ਹਾਜ਼ਰ ਸਨ।