ਹਰਜੋਤ ਬੈਂਸ ਦਾ ਵੱਡਾ ਐਲਾਨ: ਪੰਜਾਬ ਦੀ ਜ਼ਮੀਨ ਪੰਜਾਬ ਨੂੰ ਮਿਲੇਗੀ, BBMB ਕੋਲੋਂ ਵਾਪਸ ਲਈ ਜਾਵੇਗੀ 800 ਕਿੱਲਾ ਥਾਂ
ਪਿਛਲੇ ਲੰਬੇ ਸਮੇਂ ਤੋਂ ਬੀਬੀਐਮਬੀ ਦੀਆਂ ਜ਼ਮੀਨਾਂ ’ਤੇ ਬੈਠੇ ਲੋਕ ਬੀਬੀਐਮਬੀ ਦੇ ਨਾਲ ਆਪਣਾ ਮਾਲਿਕਾਨਾ ਹੱਕ ਲੈਣ ਲਈ ਲੰਬੀ ਲੜਾਈ ਲੜ ਰਹੇ ਸਨ, ਜਿਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਖੁਸ਼ਖਬਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸਥਾਨਿਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਖੜਾ ਡੈਮ ਬਣਨ ਸਮੇਂ ਬੀਬੀਐਮਬੀ ਨੂੰ ਨੰਗਲ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਦੇ ਕੇ ਵੱਡੀ ਕੁਰਬਾਨੀ ਦਿੱਤੀ ਅਤੇ ਬਾਅਦ ’ਚ ਬੀਬੀਐਮਬੀ ਹੀ ਉਨ੍ਹਾਂ ਲੋਕਾਂ ਨੂੰ ਤੰਗ ਕਰਨ ਲੱਗ ਪਈ।
Publish Date: Tue, 24 Mar 2026 11:43 AM (IST)
Updated Date: Tue, 24 Mar 2026 11:43 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪਿਛਲੇ ਲੰਬੇ ਸਮੇਂ ਤੋਂ ਬੀਬੀਐਮਬੀ ਦੀਆਂ ਜ਼ਮੀਨਾਂ ’ਤੇ ਬੈਠੇ ਲੋਕ ਬੀਬੀਐਮਬੀ ਦੇ ਨਾਲ ਆਪਣਾ ਮਾਲਿਕਾਨਾ ਹੱਕ ਲੈਣ ਲਈ ਲੰਬੀ ਲੜਾਈ ਲੜ ਰਹੇ ਸਨ, ਜਿਨ੍ਹਾਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਖੁਸ਼ਖਬਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸਥਾਨਿਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਾਖੜਾ ਡੈਮ ਬਣਨ ਸਮੇਂ ਬੀਬੀਐਮਬੀ ਨੂੰ ਨੰਗਲ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਦੇ ਕੇ ਵੱਡੀ ਕੁਰਬਾਨੀ ਦਿੱਤੀ ਅਤੇ ਬਾਅਦ ’ਚ ਬੀਬੀਐਮਬੀ ਹੀ ਉਨ੍ਹਾਂ ਲੋਕਾਂ ਨੂੰ ਤੰਗ ਕਰਨ ਲੱਗ ਪਈ।
ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ 50 ਸਾਲਾਂ ’ਚ ਸਰਕਾਰਾਂ ਦੀਆਂ ਗਲਤੀਆਂ ਹੀ ਰਹੀਆਂ ਕਿ ਉਨ੍ਹਾਂ ਵੱਲੋਂ ਬੀਬੀਐਮਬੀ ਦਾ ਪ੍ਰੋਜੈਕਟ ਬਣਨ ਤੋਂ ਬਾਅਦ ਆਪਣੀ ਜ਼ਮੀਨ ਵਾਪਸ ਹੀ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਬੀਬੀਐਮਬੀ ਨੂੰ ਕਿਹਾ ਕਿ ਪ੍ਰੋਜੈਕਟ ਨੂੰ ਚਲਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ, ਪਰ ਜਿੰਨੀਆਂ ਜ਼ਮੀਨਾਂ ਸਰਪਲੱਸ ਹਨ, ਉਹ ਪੰਜਾਬ ਸਰਕਾਰ ਨੂੰ ਵਾਪਸ ਕੀਤੀਆਂ ਜਾਣ ਅਤੇ 800 ਕਿੱਲੇ ਦੇ ਕਰੀਬ ਸਰਪਲਸ ਜ਼ਮੀਨ ਵਾਪਸ ਹੋਵੇਗੀ। ਜਿਸ ਦਾ ਸਿੱਧਾ ਲਾਭ ਮੇਨ ਮਾਰਕੀਟ, ਅੱਡਾ ਮਾਰਕੀਟ, ਇਲਨ ਏਰੀਆ, ਮਹਾਵੀਰ ਮਾਰਕੀਟ, ਪਹਾੜੀ ਮਾਰਕੀਟ ਵਰਗੇ ਇਲਾਕਿਆਂ ਨੂੰ ਮਿਲੇਗਾ, ਕਿਉਂਕਿ ਇਹ ਪੰਜਾਬ ਸਰਕਾਰ ਦੀ ਮਲਕੀਅਤ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਜ਼ਮੀਨਾਂ ’ਤੇ ਬੈਠੇ ਵਿਅਕਤੀਆਂ ਨੂੰ ਮਾਲਿਕਾਨਾ ਹੱਕ ਦਿੱਤੇ ਜਾਣਗੇ ਅਤੇ ਜੋ ਸਰਕਾਰੀ ਰੇਟ ਹੋਵੇਗਾ ਉਸ ਰੇਟ ’ਤੇ ਪੈਸੇ ਜਮ੍ਹਾ ਕਰਵਾ ਕੇ ਉਨ੍ਹਾਂ ਨੂੰ ਮਾਲਿਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨੰਗਲ ਸ਼ਹਿਰ ਲਈ ਇੱਕ ਬਹੁਤ ਵੱਡੀ ਉਪਲਬਧੀ ਹੋਵੇਗੀ।