ਤਕਨੀਕੀ ਸਿਖਿਆ ਵਿਭਾਗ ’ਚ ਸ਼ਾਨਦਾਰ ਸੇਵਾਵਾਂ ਦੇ ਕੇ ਅਜ ਹੋ ਰਹੇ ਨੇ ਸੇਵਾ ਮੁਕਤ ਗੁਰਨਾਮ ਸਿੰਘ ਭੱਲੜੀ
ਤਕਨੀਕੀ ਸਿਖਿਆ ਵਿਭਾਗ ’ਚ ਸ਼ਾਨਦਾਰ ਸੇਵਾਵਾਂ ਦੇ ਕੇ ਅਜ ਹੋ ਰਹੇ ਨੇ ਸੇਵਾ ਮੁਕਤ ਗੁਰਨਾਮ ਸਿੰਘ ਭੱਲੜੀ
Publish Date: Thu, 29 Jan 2026 05:29 PM (IST)
Updated Date: Fri, 30 Jan 2026 04:05 AM (IST)

ਸੇਵਾ ਮੁਕਤੀ ’ਤੇ ਵਿਸ਼ੇਸ਼ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸੇਵਾ ਮੁਕਤੀ ਜੀਵਨ ਦੇ ਉਸ ਮਹੱਤਵਪੂਰਨ ਮੋੜ ਦਾ ਨਾਮ ਹੈ, ਜਿੱਥੇ ਕਰਤਵਿਆਂ ਨਾਲ ਭਰਪੂਰ ਲੰਬਾ ਸਫ਼ਰ ਪੂਰਾ ਹੋ ਕੇ ਅਨੁਭਵਾਂ, ਯਾਦਾਂ ਤੇ ਸੰਤੁਸ਼ਟੀ ਨਾਲ ਭਰਿਆ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ। ਇਹ ਪਲ ਸਿਰਫ਼ ਇਕ ਆਹੁਦੇ ਤੋਂ ਵਿਦਾਈ ਨਹੀਂ, ਸਗੋਂ ਸਮਰਪਣ, ਇਮਾਨਦਾਰੀ ਅਤੇ ਸੇਵਾ ਦੀ ਕਦਰ ਕਰਨ ਦਾ ਮੌਕਾ ਹੁੰਦਾ ਹੈ। ਇਸੇ ਕੜੀ ਤਹਿਤ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਆਪਣੀ 29 ਸਾਲ 2 ਮਹੀਨੇ ਦੀ ਸੇਵਾ ਕਰਨ ਉਪਰੰਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਤੋਂ ਸੇਵਾਮੁਕਤ ਹੋ ਰਹੇ ਹਨ। 11 ਜਨਵਰੀ 1968 ਨੂੰ ਨੰਗਲ ਤਹਿਸੀਲ ਦੇ ਪਿੰਡ ਭੱਲੜੀ ਵਿਚ, ਪਿਤਾ ਜੋਗਿੰਦਰ ਸਿੰਘ ਦੇ ਘਰ ਵਿਖੇ ਹੋਇਆਂ।6/11/1996 ਨੂੰ ਸਰਕਾਰੀ ਦਯਾ ਨੰਦ ਆਈਟੀਆਈ ਸ਼੍ਰੀ ਅਮ੍ਰਿਤਸਰ ਵਿਖੇ ਬਤੌਰ ਇੰਸਟਰਕਟਰ ਆਪਣੀ ਸੇਵਾ ਦੀ ਸੁਰੂਆਤ ਕੀਤੀ। ਇਸ ੳਪਰੰਤ ਉਨਾ ਵਲੋਂ ਆਈਟੀਆਈ ਕਪੂਰਥਲਾ ਅਤੇ ਰੂਪਨਗਰ ਵਿਖੇ ਵੱਖ ਵੱਖ ਆਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਗਈਆਂ। ਵਿਭਾਗ ਵਲੋਂ ਉਨ੍ਹਾਂ ਨੂੰ 23/02/2023 ਨੂੰ ਆਈਟੀਆਈ ਨੰਗਲ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ।ਕਰੀਬ 3 ਸਾਲ ਦੇ ਸਮੇਂ ਦੌਰਾਨ ਬਤੌਰ ਪ੍ਰਿੰਸੀਪਲ ਕੰਮ ਕਰਦਿਆਂ ਗੁਰਨਾਮ ਸਿੰਘ ਭੱਲੜੀ ਵਲੋਂ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਵੱਖ-ਵੱਖ ਅਹੁਦਿਆਂ ‘ਤੇ ਰਹਿੰਦੇ ਹੋਏ ਉਨ੍ਹਾਂ ਨੇ ਸਰਕਾਰੀ ਆਈ ਟੀ ਆਈ ਨੰਗਲ ਨੂੰ ਅਨੁਸ਼ਾਸਿਤ, ਪ੍ਰਗਤੀਸ਼ੀਲ ਅਤੇ ਵਿਦਿਆਰਥੀ-ਕੇਂਦਰਿਤ ਸੰਸਥਾ ਵਜੋਂ ਮਜ਼ਬੂਤ ਕੀਤਾ। ਉਨਾ ਆਪਣੀ ਨੌਕਰੀ ਦੌਰਾਨ ਜਿਥੇ ਸਰਕਾਰੀ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਨਾ ਕੇਵਲ ਦਫ਼ਤਰੀ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ, ਇਸ ਦੇ ਨਾਲ ਹੀ ਪੱਤਰਕਾਰੀ ਦੇ ਸ਼ੌਕ ਨੂੰ ਜਿੰਦਾ ਰੱਖਦਿਆਂ ਖੇਤਰ ਵਿਚ ਨਵਾਂ ਮੁਕਾਮ ਹਾਸਿਲ ਕੀਤਾ। ਇਸ ਤੋਂ ਇਲਾਵਾ ਉਨਾਂ ਨੂੰ ਤਰਕਸ਼ੀਲ ਸੁਸਾਇਟੀ ਨਾਲ ਮਿਲ ਕੇ ਅੰਧਵਿਸ਼ਵਾਸ਼ਾ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦਿਆਂ ਨੈਤਿਕਤਾ ਅਤੇ ਮਾਨਵੀ ਮੁੱਲਾਂ ਦੀ ਮਿਸਾਲ ਵੀ ਕਾਇਮ ਕੀਤੀ। ਸਹਿ-ਕਰਮੀਆਂ ਨਾਲ ਸਹਿਯੋਗ, ਅਧੀਨਾਂ ਲਈ ਮਾਰਗਦਰਸ਼ਨ ਅਤੇ ਸੰਸਥਾ ਦੀ ਤਰੱਕੀ ਲਈ ਲਗਾਤਾਰ ਯਤਨਸ਼ੀਲ ਰਹੇ। ਉਨ੍ਹਾਂ ਦੀ ਪ੍ਰਿੰਸੀਪਲ ਵਜੋਂ ਕਾਰਗੁਜ਼ਾਰੀ ਦੌਰਾਨ ਸੰਸਥਾ ਵਿਚ ਆਧੁਨਿਕ ਮਸ਼ੀਨਰੀ ਦੀ ਖਰੀਦ ਕਰਕੇ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਕਦਮ ਮਿਲਾ ਕੇ ਤਕਨੀਕੀ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਗਏ। ਸੇਵਾ ਮੁਕਤੀ ਦੀਆਂ ਉਨ੍ਹਾਂ ਨੂੰ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ।