ਅੰਗਰੇਜੀ ਦੀ ਵਰਤੋਂ ਕਰਦਿਆਂ ਅਸੀਂ ਭੁੱਲਦੇ ਜਾ ਰਹੇ ਹਾਂ ਦੇਸੀ ਮਹੀਨੇ : ਭਾਈ ਚਾਵਲਾ
ਨਾਨਕਸ਼ਾਹੀ ਸੰਮਤ 558 ਦੀ ਆਮਦ ਨੂੰ ਲੈ ਕੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ
Publish Date: Sun, 15 Mar 2026 05:32 PM (IST)
Updated Date: Mon, 16 Mar 2026 04:10 AM (IST)
ਨਾਨਕਸ਼ਾਹੀ ਸੰਮਤ 558 ਦੀ ਆਮਦ ਨੂੰ ਲੈ ਕੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ਅੰਗਰੇਜੀ ਦੀ ਵਰਤੋਂ ਕਰਦਿਆਂ ਅਸੀਂ ਭੁੱਲਦੇ ਜਾ ਰਹੇ ਹਾਂ ਦੇਸੀ ਮਹੀਨੇ: ਭਾਈ ਚਾਵਲਾ
ਸਮੁੱਚੀ ਮਾਨਵਤਾ ਨੂੰ ਦਿੱਤੀ ਵਧਾਈ
ਸੁਖਵਿੰਦਰ ਸੁੱਖੂ,ਪੰਜਾਬੀ ਜਾਗਰਣ,ਸ਼੍ਰੀ ਅਨੰਦਪੁਰ ਸਾਹਿਬ,
ਨਾਨਕਸ਼ਾਹੀ ਸੰਮਤ 558 ਦੇ ਆਗਮਨ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਛੱਤਰ ਛਾਇਆ ਹੇਠ ਰਾਤ ਦੇ ਗੁਰਮਤਿ ਸਮਾਗਮ ਕਰਵਾਏ ਗਏ।ਜਿਸ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜ਼ੋਗਿੰਦਰ ਸਿੰਘ ਵਲੋਂ ਨਾਨਕਸ਼ਾਹੀ ਸੰਮਤ 558 ਅਨੁਸਾਰ ਚੇਤ ਦੇ ਮਹੀਨੇ ਦੀ ਸ਼ੁਰੂਆਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹਾਂ ਕਿ ਅਸੀਂ ਆਧੁਨਿਕਤਾ ਦੇ ਦੌਰ ਵਿਚ ਰੰਗੇ ਜਾ ਚੁੱਕੇ ਹਾਂ ਅਤੇ ਦੇਸੀ ਮਹੀਨਿਆਂ ਨੂੰ ਭੁੱਲ ਕੇ ਅੰਗਰੇਜੀ ਮਹੀਨਿਆਂ ਪਿੱਛੇ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ਅਤੇ ਪਿਛੋਕੜ ਦੇਸੀ ਮਹੀਨੇ ਹਨ ਅਤੇ ਚੇਤ ਮਹੀਨਾ ਸਾਡਾ ਸਾਲ ਦਾ ਪਹਿਲਾ ਮਹੀਨਾ ਬਣਦਾ ਹੈ।ਆਓ ਅਸੀ ਆਪਣੇ ਬੱਚਿਆਂ ਨੂੰ ਪੁਰਾਣੀ ਵਿਰਾਸਤ ਤੋਂ ਜਾਣੂ ਕਰਵਾਈਏ।ਉਨ੍ਹਾਂ ਸਮੁੱਚੀ ਲੁਕਾਈ ਨੂੰ ਇਸ ਦਾ ਮੁਬਾਰਕਬਾਦ ਵੀ ਦਿੱਤੀ।ਇਸ ਤੋਂ ਪਹਿਲਾਂ ਵੱਖ ਵੱਖ ਕੀਰਤਨੀਏ ਜਥਿਆਂ ਵਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਵੀ ਜ਼ੋੜਿਆ ਗਿਆ।
ਇਸ ਮੌਕੇ ਵਧੀਕ ਮੈਨੇਜਰ ਐਡ. ਹਰਦੇਵ ਸਿੰਘ, ਮੀਤ ਮੈਨੇਜਰ ਭੁਪਿੰਦਰ ਸਿੰਘ, ਸੂਚਨਾ ਅਫਸਰ ਹਰਪ੍ਰੀਤ ਸਿੰਘ, ਤਾਰਾ ਸਿੰਘ ਬੁਰਜ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ, ਗੁਰਨਾਮ ਸਿੰਘ ਮਟੌਰ, ਜ਼ਸਵਿੰਦਰਪਾਲ ਸਿੰਘ ਬਿੱਲਾ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਭਾਈ ਚਰਨਜੀਤ ਸਿੰਘ, ਭਾਈ ਸਰਬਜੀਤ ਸਿੰਘ, ਗਗਨਦੀਪ ਸਿੰਘ ਬੀਕਾਪੁਰ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਟੌਹੜਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।
ਫੋਟੋ=15 ਐਨਏਜੀ=19
ਕੈਪਸ਼ਨ: ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਹੋਏ ਗੁਰਮਤਿ ਸਮਾਗਮ ਮੌਕੇ ਰਾਗੀ ਜਥਿਆਂ ਨੂੰ ਸਨਮਾਨਿਤ ਕਰਦੇ ਹੋਏ ਭਾਈ ਚਾਵਲਾ ਅਤੇ ਹੋਰ।