ਚਾਲੀ ਮੁਕਤਿਆਂ ਦੀ ਯਾਦ ਚ ਗੁਰਮਤਿ ਸਮਾਗਮ ਕਰਵਾਇਆ
ਚਾਲੀ ਮੁਕਤਿਆਂ ਦੀ ਯਾਦ ਚ ਗੁਰਮਤਿ ਸਮਾਗਮ ਦਾ ਅਯੋਜਨ
Publish Date: Thu, 15 Jan 2026 05:19 PM (IST)
Updated Date: Thu, 15 Jan 2026 05:21 PM (IST)

ਗੁਰਦੀਪ ਭੱਲੜੀ, ਪੰਜਾਬੀ ਜਾਗਰਣ ਨੰਗਲ : ਮਾਂਘ ਮਹੀਨੇ ਦੀ ਸੰਗਰਾਂਦ ਦਾ ਸੁੱਭ ਦਿਹਾੜੇ ਮੌਕੇ ਅੱਜ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਨੰਗਲ ਵਿਖੇ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਚਾਲੀ ਮੁਕਤਿਆਂ ਦੀ ਯਾਦ ਵਿੱਚ ਵਿਸੇਸ਼ ਗੁਰਮਤਿ ਸਮਾਗਮ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਪਾਠ ਦਾ ਭੋਗ ਪਾਇਆ ਗਿਆ ।ਉਪਰੰਤ ਸ਼੍ਰੀ ਗੁਰੁ ਤੇਗ ਬਹਾਦਰ ਸੰਗੀਤ ਅਕੈਡਮੀ ਦੀ ਵਿੱਦਿਆਰਥੀਆਂ ,ਭਾਈ ਜਸਕਰਨ ਸਿੰਘ ਦੇ ਕੀਰਤਨੀ ਜਥੇ ਤੋਂ ਇਲਾਵਾ ਇਸ ਮੌਕੇ ਭਾਈ ਸਰਬਣ ਸਿੰਘ ਕਨੇਡਾ ਵਾਲੇ,ਸਾਬਕਾ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ,ਦੇ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਦਾ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ।ਇਸ ਮੌਕੇ ਧਰਮ ਅਤੇ ਕੌਮ ਦੀ ਰੱਖਿਆਂ ਕਰਦਿਆਂ ,ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸ਼ਹੀਦਾ ਦੀ ਲਸਾਨੀ ਸ਼ਹਾਦਤ ਵਾਰੇ ਸੰਗਤਾ ਨੂੰ ਜਾਣਕਾਰੀ ਦਿੰਦਿਆ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ , ਇਸ ਕੁਰਬਾਨੀ ਦੀ ਦੁਨੀਆਂ ਵਿੱਚ ਕੋਈ ਮਿਸਾਲ ਨਹੀ ਮਿਲਦੀ।ਉਨਾ੍ਹ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਕੌਮ ਦੀ ਰਾਖੀ ਕਰਦਿਆ ਆਪਣਾ ਸਾਰਾ ਸਰਬੰਸ ਨਿਛਾਵਰ ਕਰ ਦਿੱਤਾ ਅਤੇ ਸਾਨੂੰ ਸਵੈਮਾਣ ਅਤੇ ਅਣਖ ਨਾਲ ਜੀਉਣਾ ਸਿਖਾਇਆ। ਉਨ੍ਹਾਂ ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਵਿਖੇ ਹੋਈ ਜੰਗ ਚ ਸ਼ਹੀਦ ਹੋਏ ਯੋਧਿਆਂ ਨੂੰ ਸਰਧਾ ਦੇ ਫੁਲ ਭੇਟ ਕਰਦਿਆਂ ਕਿਹਾ,ਇਸ ਜੰਗ ਚ ਬੀਬੀਆਂ ਵਲੋਂ ਦਿੱਤੀ ਗਈ ਕੁਰਬਾਨੀ ਨੇ ਇੱਕ ਨਵਾਂ ਇਤਹਾਸ ਸਿਰਜਿਆ। ਇਸ ਮੌਕੇ ਸੰਗਤਾ ਨੂੰ ਜਾਗਰੂਕ ਕਰਦਿਆਂ ਸ਼੍ਰੀ ਗੁਰੁ ਗਰੰਥ ਸਾਹਿਬ ਵਲੋਂ ਦਰਸਾਏ ਮਾਰਗ ਤੇ ਚਲਣ ਦੀ ਅਪੀਲ ਕਰਦਿਆਂ ,ਸੰਗਤਾ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ, ਨਸ਼ਿਆ ਦਾ ਤਿਆਗ ਕਰਨ ਅਤੇ ਅਮਿ੍ਰਤ ਛੱਕ ਕੇ ਗੁਰੂ ਵਾਲੇ ਬਨਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸੰਗਤਾ ਨੂੰ ਜਾਗਰੂਕ ਕਰਦਿਆ ਸ੍ਰੀ ਗੁਰੂ ਗਰੰਥ ਸਾਹਿਬ ਵਲੋ ਦਰਸਾਏ ਮਾਰਗ ਤੇ ਚਲਣ ਦੀ ਅਪੀਲ ਕਰਦਿਆ, ਸੰਗਤਾ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ, ਨਸ਼ਿਆਂ ਦਾ ਤਿਆਗ ਕਰਨ ਅਤੇ ਅਮ੍ਰਿਤ ਛੱਕ ਕੇ ਗੁਰੂ ਵਾਲੇ ਬਨਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਪਾਲ ਸਿੰਘ ਮਦਾਨ, ਸਮਾਜ ਸੇਵੀ ਕਰਨੈਲ ਸਿੰਘ ,ਹਰਪਾਲ ਸਿੰਘ ਲਵਲੀ, ਹਰਵਿੰਦਰ ਸਿੰਘ ਧਵਨ, ਸਾਬਕਾ ਕੌਸਲਰ ਹਰਪਾਲ ਸਿੰਘ ਭਸ਼ੀਨ, ਹਰਜੀਤ ਸਿੰਘ, ਅਵਤਾਰ ਸਿੰਘ ਤਾਰੀ, ਓਂਕਾਰ ਸਿੰਘ,ਜਸਵਿੰਦਰ ਸਿੰਘ ਹੈੱਡ ਗ੍ਰੰਥੀ, ਬੀਬੀ ਚਰਨਜੀਤ ਕੌਰ, ਕੁਲਦੀਪ ਕੌਰ, ਇੰਦਰਜੀਤ ਕੌਰ, ਉੱਤਮਪਾਲ ਸਿੰਘ, ਸਤਨਾਮ ਸਿੰਘ,ਦਲਵਿੰਦਰ ਸਿੰਘ ਵੱਡੀ ਗਿਣਤੀ ਚ ਸੰਗਤਾ ਹਾਜਰ ਸਨ। ਇਸ ਮੌਕੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ।