ਸਾਬਕਾ ਸਪੀਕਰ ਨੇ ਕੀਤੀ ਬਜਟ ਦੀ ਨਿੰਦਾ
ਸਾਬਕਾ ਸਪੀਕਰ ਨੇ ਕੀਤੀ ਬਜ਼ਟ ਦੀ ਨਿੰਦਾ
Publish Date: Mon, 09 Mar 2026 04:47 PM (IST)
Updated Date: Mon, 09 Mar 2026 04:51 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਆਖਰੀ ਬਜ਼ਟ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗੱਲ ਸਿਰਫ਼ ਲਾਲੀਪਾਪ ਤੋਂ ਇਲਾਵਾ ਕੁਝ ਨਹੀਂ ਹੈ। ਕਿਉਂਕਿ ਇਸ ਵਿੱਚ ਸ਼ਰਤਾਂ ਹੀ ਕਾਫ਼ੀ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਝਾੜੂ ਸਰਕਾਰ ਪੰਜਾਬ ਦੀਆਂ ਔਰਤਾਂ ਨੂੰ 4 ਸਾਲ ਦਾ ਬਕਾਇਆ 48000 ਰੁਪਏ ਦੇਣ ਦੀ ਥਾਂ ਤੇ ਮਹਿਜ਼ 2, 3 ਹਜ਼ਾਰ ਰੁਪਏ ਹੀ ਦੇਣ ਜਾ ਰਹੀ ਹੈ। ਜੋ ਕਿ ਪੰਜਾਬ ਦੀਆਂ ਮਹਿਲਾਵਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਝਾੜੂ ਸਰਕਾਰ ਵੱਲੋਂ ਪੰਜਾਬ ਦੀਆਂ ਔਰਤਾਂ ਦਾ ਹੁਣ ਤੱਕ ਦਾ ਬਣਦਾ 48000 ਰੁਪਏ ਸਾਰਾ ਬਕਾਇਆ ਦਿੱਤਾ ਜਾਵੇ ਜਾਂ ਫਿਰ ਭਗਵੰਤ ਪੰਜਾਬ ਦੀਆਂ ਔਰਤਾਂ ਤੋਂ ਮਾਫੀ ਮੰਗੇ ਤੇ ਕਬੂਲ ਕਰੇ ਕਿ ਉਸਨੇ ਜਿੱਤਣ ਲਈ ਝੂਠ ਬੋਲਿਆ। ਅੱਗੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਢੇ ਚਾਰ ਸਾਲ ਬਾਅਦ ਇਹ ਵਾਅਦਾ ਕੀਤਾ ਹੈ, ਜੋ ਹੁਣ ਪੂਰਾ ਹੋਣਾ ਮੁਸ਼ਕਲ ਦਿਖਾਈ ਦਿੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਜਟ ਵਿੱਚ ਵੱਡੇ-ਵੱਡੇ ਐਲਾਨ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਵਿੱਚ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਲੋਕ ਇਸ ਦਾ ਜਵਾਬ ਜ਼ਰੂਰ ਦੇਣਗੇ।