- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਗਲ ’ਚ ਪੰਜ ਰੋਜ਼ਾ ਸਵਦੇਸ਼ੀ ਮੇਲੇ ਦਾ ਸ਼ਾਨਦਾਰ ਅਗਾਜ਼

ਪੰਜਾਬੀ ਜਾਗਰਣ ਟੀਮ, ਨੰਗਲ : ਸਵਦੇਸ਼ੀ ਜਾਗਰਣ ਮੰਚ ਵਲੋਂ ਨਵਾਂ ਨੰਗਲ ਦੇ ਐੱਨਐੱਫਐੱਲ ਗਰਾਊਂਡ ਵਿਖੇ ਲਗਾਇਆ ਜਾ ਰਿਹਾ ਪੰਜ ਰੋਜ਼ਾ ਸਵਦੇਸ਼ੀ ਮੇਲਾ ਪੂਰੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। 18 ਤੋਂ 22 ਮਾਰਚ ਤੱਕ ਲੱਗਣ ਵਾਲੇ ਇਸ ਮੇਲੇ ਦਾ ਰਸਮੀ ਉਦਘਾਟਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਸਮੇਤ ਸਵਦੇਸ਼ੀ ਜਾਗਰਣ ਮੰਚ ਦੀ ਟੀਮ ਵੱਲੋਂ ਜੋਤ ਜਗਾ ਕੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਚੁੱਘ ਨੇ ਕਿਹਾ ਕਿ ਭਾਰਤ ਨੂੰ ਆਤਮ ਨਿਰਭਰ ਬਣਾਉਣ ਲਈ ਸਵਦੇਸ਼ੀ ਨੂੰ ਅਪਣਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਦੇ ਸੰਕਲਪ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ।ਜਿਸ ਨਾਲ ਜਿਥੇ ਨੌਜਵਾਨਾ ਨੂੰ ਰੋਜ਼ਗਾਰ ਮਿਲੇਗਾ,ਉਥੇ ਦੇਸ਼ ਦੀ ਅਰਥ ਵਿਵਸਥਾ ਵੀ ਮਜਬੂਤ ਹੋਵੇਗੀ।ਇਸ ਮੌਕੇ ਆਏ ਮਹਿਮਾਨਾ ਅਤੇ ਸਥਾਨਕ ਲੋਕਾਂ ਦਾ ਧੰਨਵਾਦ ਕਰਦਿਆਂ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਰੋਜ਼ਗਾਰ ਮਹੁੱਈਆਂ ਕਰਵਾਉਣ ਲਈ ਐੱਨਐੱਫਐੱਨ ਵਿਸਥਾਰ ਅਤੇ ਬੀਬੀਐੱਮਬੀ ਵਿੱਚ ਪੰਜਾਬ ਕੋਟੇ ਦੀਆਂ ਖਾਲੀ ਪੋਸਟਾ ਨੂੰ ਭਰਨ ਦੀ ਲੋੜ ਹੈ। ਸ਼ਰਮਾ ਨੇ ਕਿਹਾ ਕਿ ਇਸ ਮੇਲੇ ਦਾ ਮਕਸਦ ਲੋਕਾਂ ਨੂੰ ਸਵਦੇਸ਼ੀ ਖਰੀਦਣ ਵੱਲ ਅਕਰਸ਼ਿਤ ਕਰਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਤੋਂ ਵੱਧ ਸਵਦੇਸ਼ੀ ਨੂੰ ਖਰੀਦਣ। ਇਸ ਮੌਕੇ ਸਵਦੇਸ਼ੀ ਜਾਗਰਣ ਮੰਚ ਦੇ ਸਹ ਸੰਚਾਲਕ ਰਾਜੇਸ਼ ਗੋਇਲ,ਸਵਦੇਸ਼ੀ ਜਾਗਰਣ ਮੰਚ ਦੇ ਉਤਰੀ ਜ਼ੋਨ ਦੇ ਸੰਗਠਨ ਮੰਤਰੀ ਵਿਨੈ ਸ਼ਰਮਾ, ਸੂਬਾ ਕੋਆਰਡੀਨੇਟਰ ਨੇਹਾ ਤੇਜਪਾਲ, ਡਾ, ਪਰਮਿੰਦਰ ਸ਼ਰਮਾ, ਭਾਜਪਾ ਆਗੂ ਜਤਿੰਦਰ ਸਿੰਘ ਅਠਵਾਲ, ਮੁਕੇਸ਼ ਨੱਡਾ, ਹਰਮਨਜੀਤ ਸਿੰਘ ਪ੍ਰਿੰਸ, ਸੰਜੀਵ ਸ਼ਰਮਾ ਪਟਵਾਰੀ, ਕਰਨ ਮਹੈਣ, ਅਰੁਨ ਬੇਰੀ, ਰਾਜਨ ਸ਼ਰਮਾ, ਦਿਨੇਸ਼, ਦਵਿੰਦਰ ਗਾਧੀ, ਰਮਨ ਸ਼ਰਮਾ, ਰੰਜਨਾ ਬਜਾਜ ਆਦਿ ਹਾਜ਼ਰ ਸਨ।