ਨਸ਼ਾ ਵੇਚਦੇ ਪਿਉ ਪੁੱਤਰ ਗ੍ਰਿਫ਼ਤਾਰ, ਚਿੱਟਾ ਬਰਾਮਦ
ਨਸ਼ਾ ਵੇਚਦੇ ਪਿਉ ਪੁੱਤਰ ਗ੍ਰਿਫਤਾਰ ਚਿੱਟਾ ਬਰਾਮਦ
Publish Date: Sun, 18 Jan 2026 04:10 PM (IST)
Updated Date: Mon, 19 Jan 2026 04:00 AM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ,
ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਚ ਚਿੱਟਾ ਵੇਚਣ ਦੇ ਦੋਸ਼ ਵਿਚ ਪੁਲਿਸ ਨੇ ਪਿਓ ਪੁੱਤ ਨੂੰ ਗ੍ਰਿਫ]ਤਾਰ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਦਾਨਿਸ਼ਵਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚੱਲ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਕਪਤਾਨ ਪੁਲਿਸ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਕਪਤਾਨ ਪੁਲਿਸ ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਪੀਪੀਐੱਸ ਦੀ ਅਗਵਾਈ ਹੇਠ ਮੁਹਿੰਮ ਤੇਜ਼ ਕੀਤੀ ਗਈ।
ਇਸ ਮੁਹਿੰਮ ਦੌਰਾਨ ਮੁੱਖ ਅਧਿਕਾਰੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਇੰਸਪੈਕਟਰ ਦਾਨਿਸ਼ਵੀਰ ਸਿੰਘ ਦੀ ਟੀਮ ਵੱਲੋਂ ਮਿਤੀ 17 ਜਨਵਰੀ ਨੂੰ ਐਸਆਈ ਰਾਕੇਸ਼ ਕੁਮਾਰ ਅਤੇ ਪੁਲਿਸ ਪਾਰਟੀ ਨੇ ਟੀ ਪੁਆਇੰਟ ਮਾਤਾ ਨੈਣਾ ਦੇਵੀ ਚੌਕ ਸ੍ਰੀ ਅਨੰਦਪੁਰ ਸਾਹਿਬ 'ਤੇ ਤਲਾਸ਼ੀ ਦੌਰਾਨ ਇੱਕ ਸ਼ੱਕੀ ਨੌਜਵਾਨ ਰਾਜੇਸ਼ ਕੋਸ਼ਲ ਪੁੱਤਰ ਜਗਦੀਸ਼ ਚੰਦ ਵਾਸੀ ਮੁਹੱਲਾ ਕੁਰਾਲੀਵਾਲਾ ਵਾਰਡ ਨੰਬਰ 5 ਨੂੰ ਕਾਬੂ ਕਰਕੇ ਉਸਦੇ ਪਾਸੋਂ 10.05 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਪੁਲਿਸ ਵੱਲੋਂ ਰਾਜੇਸ਼ ਕੋਸ਼ਲ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 22 61 85 ਅਧੀਨ ਮੁਕੱਦਮਾ ਦਰਜ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸਦਾ ਪੁੱਤਰ ਨਿਖਲ ਕੌਸ਼ਲ ਵੀ ਇਸ ਗੈਰ ਕਾਨੂੰਨੀ ਧੰਦੇ ਵਿਚ ਸ਼ਾਮਲ ਪਾਇਆ ਗਿਆ ਜਿਸਨੂੰ ਗ੍ਰਿਫ਼ਤਾਰ ਕਰਕੇ 10.08 ਗ੍ਰਾਮ ਚਿਟਾ ਬਰਾਮਦ ਕੀਤਾ ਗਿਆ। ਮੁਲਜ਼ਮਾਂ ਨੂੰ ਸਵੇਰੇ ਮਾ੍ਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।