ਨਗਰ ਕੌਂਸਲ ਨੰਗਲ ਦਾ ਕਾਰਜਕਾਲ ਪੂਰਾ ਹੋਣ ‘ਤੇ ਵਿਦਾਇਗੀ ਪਾਰਟੀ
ਨਗਰ ਕੌਂਸਲ ਨੰਗਲ ਦਾ ਕਾਰਜਕਾਲ ਪੂਰਾ ਹੋਣ ‘ਤੇ ਕੀਤੀ ਗਈ ਵਿਦਾਇਗੀ ਪਾਰਟੀ
Publish Date: Thu, 09 Apr 2026 06:18 PM (IST)
Updated Date: Fri, 10 Apr 2026 04:12 AM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਨਗਰ ਕੌਂਸਲ ਨੰਗਲ ਦਾ ਪੰਜ ਸਾਲਾਂ ਦਾ ਕਾਰਜਕਾਲ ਸਫਲਤਾਪੂਰਵਕ ਪੂਰਾ ਹੋਣ `ਤੇ ਅੱਜ ਕੌਂਸਲ ਦਫ਼ਤਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਅਤੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮੂਹ ਅਧਿਕਾਰੀ, ਕੌਂਸਲਰ ਅਤੇ ਨਗਰ ਕੌਂਸਲ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਅਤੇ ਵੱਖ ਵੱਖ ਕੌਂਸਲਰਾਂ ਨੇ ਆਪਣੇ ਪੰਜ ਸਾਲਾਂ ਦੇ ਸਫ਼ਰ ਨੂੰ ਯਾਦ ਕਰਦਿਆਂ ਸ਼ਹਿਰ ਵਿਚ ਕਰਵਾਏ ਗਏ ਵੱਡੇ ਪ੍ਰੋਜੈਕਟਾਂ ਦਾ ਵੇਰਵਾ ਸਾਂਝਾ ਕੀਤਾ। ਇਸ ਮੌਕੇ ਕੌਂਸਲਰ ਐਡਵੋਕੇਟ ਪਰਮਜੀਤ ਪੰਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੰਜ ਸਾਲ ਨੰਗਲ ਦੇ ਵਿਕਾਸ ਲਈ ਇਤਿਹਾਸਕ ਰਹੇ ਹਨ। ਅਸੀਂ ਸ਼ਹਿਰ ਵਿਚ ਨਵਾਂ ਹਸਪਤਾਲ ਬਣਾਇਆ ਅਤੇ ਸਰਕਾਰੀ ਸਕੂਲਾਂ ਦੀਆਂ ਦੋ ਸ਼ਾਨਦਾਰ ਬਿਲਡਿੰਗਾਂ ਤਿਆਰ ਕਰਵਾਈਆਂ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਅਸੀਂ ਸਾਰਿਆਂ ਦੇ ਭਰਾ ਬਣ ਕੇ ਕੰਮ ਕੀਤਾ ਅਤੇ ਕਦੇ ਵੀ ਕਿਸੇ ਅਧਿਕਾਰੀ ‘ਤੇ ਕੋਈ ਨਜਾਇਜ਼ ਦਬਾਅ ਨਹੀਂ ਪਾਇਆ ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਮਿਲੇ ਭਰਪੂਰ ਪਿਆਰ ਅਤੇ ਸਹਿਯੋਗ ਸਦਕਾ ਹੀ ਉਹ ਇਨ੍ਹਾਂ ਕਾਰਜਾਂ ਨੂੰ ਨੇਪਰੇ ਚਾੜ੍ਹ ਸਕੇ ਹਨ।ਇਸ ਮੌਕੇ ਕੌਂਸਲਰ ਦੀਪਕ ਨੰਦਾ,ਸੁਰਿੰਦਰ ਪੰਮਾਂ, ਭਾਜਪਾ ਦੇ ਕੌੰਸਲਰ ਅਤੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਜਿਥੇ ਪੰਜ ਸਾਲਾ ਦੋਰਾਨ ਕਰਵਾਏ ਗਏ ਵਿਕਾਸ ਕਾਰਜ਼ਾ ਦਾ ਲੇਖਾ ਜੋਖਾਂ ਲੋਕਾਂ ਸਾਹਮਣੇ ਰੱਖਿਆਂ।ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਕਾਂਗਰਸੀ ਆਂਗੂ ਵਿਜੈ ਕੌਂਸਲ ਵਲੋਂ ਨਿਭਾਈ ਗਈ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਪ੍ਰਧਾਨ ਸੰਜੇ ਸਾਹਨੀ, ਵਾਈਸ ਪ੍ਰਧਾਨ ਅਨੀਤਾ ਸ਼ਰਮਾ, ਐਡਵੋਕੇਟ ਪਰਮਜੀਤ ਪੰਮਾ ,ਕੌਂਸਲਰ ਸੋਨੀਆ ਸੈਣੀ, ਵੀਨਾ ਐਰੀ,ਸਰੋਜ ਬਾਲਾ, ਇੰਦੂ ਬਾਲਾ, ਰਾਜੇਸ਼ ਚੌਧਰੀ,ਰਣਜੀਤ ਲੱਕੀ, ਅਸ਼ੋਕ ਸੈਣੀ, ਕਪੂਰ ਸਿੰਘ,ਵਿੱਦਿਆ ਸਾਗਰ, ਅਨੀਤਾ ਸ਼ਰਮਾ, ਅਸ਼ੋਕ ਪੁਰੀ,ਦੀਪਕ ਨੰਦਾ, ਸੁਨੀਲ ਕੁਮਾਰ, ਸੁਰਿੰਦਰ ਪੰਮਾ ,ਕਾਰਜ ਸਾਧਕ ਅਫਸਰ ਗੁਰਦੀਪ ਸਿੰਘ,ਐੱਸਡੀਉ ਦਲਜੀਤ ਸਿੰਘ,ਸ਼ਿਵਾਲਿਕ ਸਕੂਲ ਦੇ ਪ੍ਰਿੰਸੀਪਲ ਕੁਲਜੀਤ ਕੌਰ ਸੈਣੀ,ਪ੍ਰਿੰਸੀਪਲ ਜਗਦੀਪ ਸਿੰਘ ਦੂਆਂ, ਸਤਨਾਮ ਸਿੰਘ ਲਾਦੀ,ਟੋਨੀ ਸਹਿਗਲ,ਡਾ.ਪਾਠਕ,ਵਿਸ਼ਾਲ ਐਰੀ ਪਰਮਿੰਦਰ ਸੰਧੂ,ਅਸ਼ੋਕ ਰਾਣਾ ਅਤੇ ਹੋਰ ਕਈ ਪਤਵੰਤੇ ਸੱਜਣ ਸ਼ਾਮਲ ਸਨ।ਅੰਤ ਵਿੱਚ ਸਮੂਹ ਕੌਂਸਲਰਾਂ ਨੇ ਨਗਰ ਕੌਂਸਲ ਦੇ ਸਟਾਫ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਤਨਦੇਹੀ ਨਾਲ ਸ਼ਹਿਰ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ।