ਡਾ. ਸਿਆਣ ਵੱਲੋਂ ਸਕੂਲ ਲਈ 37000 ਦੀ ਰਾਸ਼ੀ ਭੇਟ
ਡਾਕਟਰ ਸੋਮਨਾਥ ਸਿਆਣ ਵੱਲੋਂ 37000 ਦੀ ਰਾਸ਼ੀ ਖੇੜਾ ਸਕੂਲ ਲਈ ਭੇਂਟ
Publish Date: Sun, 04 Jan 2026 05:18 PM (IST)
Updated Date: Mon, 05 Jan 2026 04:06 AM (IST)
ਪਵਨ ਕੁਮਾਰ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਲਈ ਡਾ. ਸੋਮਨਾਥ ਸਿਆਣ(ਸਿਆਣ ਹਸਪਤਾਲ ਬਾਥੜੀ ਵਲੋਂ ਸਾਹਿਤ ਦੀ ਮਹੱਤਤਾ ਨੂੰ ਦੇਖਦੇ ਹੋਏ ਸਕੂਲ ਮੈਗਜ਼ੀਨ ਦੀ ਕੁੱਲ ਬਣਦੀ ਰਕਮ 37500/-ਰੁਪਏ ਕਾਰਜਕਾਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਧੀਮਾਨ ਨੂੰ ਭੇਟ ਕਰਦੇ ਹੋਏ ਕਿਹਾ ਕਿ ਸਕੂਲ ਵਲੋਂ ਸਲਾਨਾ ਮੈਗਜ਼ੀਨ ਕੱਢਣਾ ਬੱਚਿਆਂ ਨੂੰ ਸਾਹਿਤ ਨਾਲ ਜੋੜਨ ’ਤੇ ਲਿਖਣ ਲਈ ਪ੍ਰੇਰਨਾ ਕਰਨ ਦਾ ਉਚੇਚਾ ਉਪਰਾਲਾ ਹੈ। ਦਾਨੀ ਸੱਜਣ ਡਾ. ਸਿਆਣ ਦਾ ਕਾਰਜਕਾਰੀ ਪ੍ਰਿੰਸੀਪਲ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਰਾਜ ਪੁਰਸਕਾਰ ਵਿਜੇਤਾ ਪ੍ਰੇਮ ਧੀਮਾਨ ਨੇ ਦੱਸਿਆ ਕਿ ਡਾ. ਸਿਆਣ ਨੇ ਭਵਿੱਖ ’ਚ ਵੀ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਲੈਕਚਰਾਰ ਸੁਧੀਰ ਸਿੰਘ ਰਾਣਾ, ਲੈਕ. ਪਰਮਜੀਤ ਕੌਰ ਸੁਦੇਸ਼ ਕੁਮਾਰੀ, ਲੈਕ. ਰਾਕੇਸ਼ ਕੁਮਾਰ, ਗੁਰਵਿੰਦਰ ਸਿੰਘ, ਅਰਵਿੰਦ ਸ਼ਰਮਾ, ਮੀਤਕ ਸ਼ਰਮਾ, ਰਜੇਸ਼ ਰਾਣਾ, ਕੈਂਪਸ ਮੈਨੇਜਰ ਸੂਬੇਦਾਰ ਬਖਸ਼ੀਸ਼ ਸਿੰਘ, ਕੁਲਦੀਪ ਰਾਣਾ, ਅੰਜਨਾ ਕੁਮਾਰੀ, ਸਪਨਾ ਰਾਣਾ, ਸੁਦੇਸ਼ ਕੁਮਾਰੀ, ਪ੍ਰਿਅੰਕਾ ਤੇ ਰਮਨਦੀਪ ਕੌਰ ਹਾਜ਼ਰ ਸਨ।