ਪਾਬੰਦੀ ਦੇ ਬਾਵਜੂਦ ਨਹਿਰਾਂ ’ਚ ਨਹਾਉਣ ਉਤਰੇ ਸ਼ਰਧਾਲੂ
ਪਾਬੰਦੀ ਦੇ ਬਾਵਜੂਦ ਨਹਿਰਾਂ ਦੇ ਵਿਚ ਨਹਾਉਣ ਉਤਰੇ ਸ਼ਰਧਾਲੂ
Publish Date: Fri, 06 Mar 2026 04:26 PM (IST)
Updated Date: Fri, 06 Mar 2026 04:30 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਵੱਡੀ ਗਿਣਤੀ ਦੇ ਵਿਚ ਸ਼ਰਧਾਲੂ ਨਤਮਸਤਕ ਹੋਣ ਲਈ ਆਏ ਹੋਏ ਸਨ, ਉੱਥੇ ਜਦੋਂ ਅੱਜ ਸ਼ਰਧਾਲੂ ਵਾਪਸ ਪਰਤਣ ਲੱਗੇ ਤਾਂ ਨਜ਼ਦੀਕੀ ਨਹਿਰਾਂ ਦੇ ਵਿਚ ਉਤਰੇ ਹੋਏ ਨਜ਼ਰ ਆਏ ਇਸ ਦੌਰਾਨ ਲੋਹੰਡ ਖੱਡ ਦੇ ਕੋਲ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਅਤੇ ਭਾਖੜਾ ਨਹਿਰ ਦਾ ਸੁਮੇਲ ਹੁੰਦਾ ਹੈ, ਉੱਥੇ ਵੱਡੀ ਗਿਣਤੀ ਦੇ ਵਿਚ ਸ਼ਰਧਾਲੂ ਟਰੈਕਟਰਾਂ ਸਣੇ ਨਹਿਰਾਂ ਵਿਚ ਵੜ ਗਏ ਅਤੇ ਛੋਟੇ ਛੋਟੇ ਬੱਚਿਆਂ ਦੇ ਨਾਲ ਨਹਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਵੱਡੀ ਗਿਣਤੀ ਦੇ ਵਿਚ ਸ਼ਰਧਾਲੂ ਜਿੱਥੇ ਨਹਾਉਂਦੇ ਹੋਏ ਨਜ਼ਰ ਆਏ ਉੱਥੇ ਉਹਨਾਂ ਵੱਲੋਂ ਟਰੈਕਟਰ ਵੀ ਨਹਿਰਾਂ ਦੇ ਕਿਨਾਰਿਆਂ ’ਤੇ ਇਹ ਨੀਚੇ ਉਤਾਰ ਲੈ ਗਏ ਜਦੋਂ ਕਿ ਪੁਲਿਸ ਪ੍ਰਸ਼ਾਸਨ ਨੇ ਪਹਿਲਾਂ ਹੀ ਸਖਤੀ ਦੇ ਨਾਲ ਅਪੀਲ ਕੀਤੀ ਸੀ ਕਿ ਅਜਿਹਾ ਨਾ ਕੀਤਾ ਜਾਵੇ ਜਿਸ ਨੂੰ ਲੈ ਕੇ ਕਈ ਥਾਵਾਂ ’ਤੇ ਰਸਤੇ ਵੀ ਬੰਦ ਕੀਤੇ ਹੋਏ ਸਨ। ਪਰ ਮੌਕਾ ਦੇਖ ਕੇ ਟਰੈਕਟਰ ਚਾਲਕ ਸ਼ਰਧਾਲੂ ਨਹਿਰਾਂ ਦੇ ਕੋਲ ਉਤਰ ਗਏ ਇਸ ਦੌਰਾਨ ਲੋਕਾਂ ਨੇ ਵੀ ਮੰਗ ਕੀਤੀ ਜਦੋਂ ਇਹ ਹੁੜਦੰਗ ਮਚਾਉਣ ਵਾਲੇ ਸ਼ਰਧਾਲੂ ਨਹਿਰਾਂ ਦੇ ਵਿਚ ਬੱਚਿਆਂ ਸਣੇ ਉਤਰ ਰਹੇ ਹਨ ਉਦੋਂ ਜਿੱਥੇ ਵੱਡੇ ਹਾਦਸੇ ਹੋਣਗੇ ਰਸਤਿਆਂ ਨੂੰ ਵੀ ਤੋੜ ਰਹੇ ਹਨ। ਇਸ ਲਈ ਇਹਨਾਂ ਨੂੰ ਰੋਕਣ ਦੇ ਲਈ ਉਚਿਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ।