ਦਸਮੇਸ਼ ਵਿਆਹ ਪੁਰਬ ਬਸੰਤ ਪੰਚਮੀ 22 ਤੇ 23 ਜਨਵਰੀ ਨੂੰ
ਦਸਮੇਸ਼ ਵਿਆਹ ਪੁਰਬ ਬਸੰਤ ਪੰਚਮੀ 22 ’ਤੇ 23 ਜਨਵਰੀ ਨੂੰ
Publish Date: Fri, 09 Jan 2026 04:28 PM (IST)
Updated Date: Fri, 09 Jan 2026 04:30 PM (IST)

ਦਸਮੇਸ਼ ਵਿਆਹ ਪੁਰਬ ਬਸੰਤ ਪੰਚਮੀ 22 ’ਤੇ 23 ਜਨਵਰੀ ਨੂੰ ਸੁੱਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪਰ ਸਹਿਬ, ਇਲਾਕੇ ਦੇ ਨਾਲ ਪੈਂਦੀਆ ਸ਼ਿਵਾਲਿਕ ਦੀਆਂ ਖ਼ੂਬਸੂਰਤ ਪਹਾੜੀਆਂ ਦੇ ਵਿਚ ਸਥਿਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸ੍ਰੀ ਗੁਰੂ ਕਾ ਲਾਹੌਰ ਜਿੱਥੇ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ 23 ਹਾੜ ਸੰਮਤ 1734 ਈਸਵੀ ਨੂੰ ਮਾਤਾ ਜੀਤੋ ਜੀ ਨਾਲ ਆਨੰਦ ਕਾਰਜ ਕਰਵਾਏ ਸਨ। ਇਸ ਸਥਾਨ ’ਤੇ ਬਸੰਤ ਪੰਚਮੀ ਦੇ ਦਿਨ ਸੰਗਤਾਂ ਵਲੋਂ ਹਰ ਸਾਲ ਧੂਮ ਧਾਮ ਨਾਲ ਮਨਾਏ ਜਾਂਦੇ ਦਸਮੇਸ਼ ਵਿਆਹ ਪੁਰਬ ਸਮਾਗਮ ਇਸ ਵਾਰ 22 ਅਤੇ 23 ਜਨਵਰੀ ਨੂੰ ਮਨਾਏ ਜਾ ਰਹੇ ਹਨ। ਇੱਥੇ ਇਹ ਲਿਖਣਾ ਜ਼ਰੂਰੀ ਬਣਦਾ ਹੈ ਕਿ ਇਹ ਸਥਾਨ ਭਾਵੇਂ ਹਿਮਾਚਲ ਪ੍ਰਦੇਸ਼ ਦੇ ਵਿਚ ਪੈਂਦਾ ਹੈ, ਪਰ ਇਨ੍ਹਾਂ ਸਮਾਗਮਾਂ ਦੇ ਵਿਚ ਜਿਥੇ ਇਲਾਕੇ ਦੀ ਸੰਗਤ ਦਾ ਵੱਡਾ ਰੋਲ ਹੁੰਦਾ ਹੈ, ਉਥੇ ਹੀ ਦਸ਼ਮੇਸ਼ ਵਿਆਹ ਪੁਰਵ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਪੰਜਾਬ ਸਮੇਤ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀਆਂ ਹਨ । ਇੱਥੇ ਸਥਾਪਿਤ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਸਿਹਰਾ ਸਾਹਿਬ, ਗੁਰਦੁਆਰਾ ਸਾਹਿਬ ਤਰਵੈਣੀ ਸਾਹਿਬ, ਗੁਰਦੁਆਰਾ ਸਾਹਿਬ ਪੋੜ ਸਾਹਿਬ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਕਾ ਲਾਹੌਰ ਦਾ ਪ੍ਰਬੰਧ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਜਦੋਂ ਕਿ ਇਸ ਸਥਾਨ ਤੇ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਆਪਣੀ ਵੱਡੀ ਮੁੱਖ ਭੂਮਿਕਾ ਹੈ। ਰੋਜ਼ਾਨਾ ਇਸ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਆਣ ਜਾਣ ਵਾਲੀ ਸੰਗਤ ਦੇ ਲਈ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਲੋਂ ਇਸ ਸਥਾਨ ’ਤੇ 24 ਘੰਟੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਦਸਮੇਸ਼ ਵਿਆਹ ਪੁਰਬ ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਮੀਤ ਮੈਨੇਜਰ ਸੰਦੀਪ ਸਿੰਘ ਕਲੋਤਾ ਨੇ ਦੱਸਿਆ ਕਿ ਇਸ ਵਾਰ ਇਹ ਸਮਾਗਮ 22 ਅਤੇ 23 ਜਨਵਰੀ ਨੂੰ ਮਨਾਏ ਜਾ ਰਹੇ ਹਨ, ਜਿਸ ਸਬੰਧ ਦੇ ਵਿਚ 22 ਜਨਵਰੀ ਨੂੰ ਗੁਰਦੁਆਰਾ ਸਾਹਿਬ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਆਹ ਰੂਪੀ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਆਪਣੇ ਵੱਖ-ਵੱਖ ਪੜਾਵਾਂ ਮੇਨ ਬਜਾਰ, ਭਗਤ ਰਵੀਦਾਸ ਚੌਕ, ਕਲਗੀਧਰ ਮਾਰਕੀਟ, ਬੱਸ ਸਟੈਂਡ, ਅਗੰਮਪੁਰ ਚੌਕ, ਗੰਗੁਵਾਲ ਮੋੜ ਤੋਂ ਹੁੰਦਾ ਹੋਇਆ ਗੁਰਦੁਆਰਾ ਸਿਹਰਾ ਸਾਹਿਬ ਵਿਖੇ ਠਹਿਰਾ ਉਪਰੰਤ ਗੁਰਦੁਆਰਾ ਸਾਹਿਬ ਗੁਰੂ ਕਾ ਲਾਹੌਰ ਵਿਖੇ ਸਮਾਪਤ ਹੋਵੇਗਾ। ਇਸ ਤਰ੍ਹਾਂ 23 ਜਨਵਰੀ ਨੂੰ ਬਸੰਤ ਪੰਚਮੀ ਦੇ ਦਿਨ ਗੁਰੂ ਕਾ ਲਾਹੌਰ ਵਿਖੇ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ਸੌਰਾ ਨਾਲ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਵੱਲੋਂ ਬਾਬਾ ਸਤਨਾਮ ਸਿੰਘ ਜੀ ਮੁੱਖ ਪ੍ਰਬੰਧਕ ਦੀ ਸਰਪਰਸਤੀ ਹੇਠ ਸੰਗਤਾਂ ਦੇ ਸਹਿਯੋਗ ਨਾਲ ਇਸ ਸਥਾਨ ’ਤੇ ਲਗਾਏ ਜਾਂਦੇ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਅਤੇ ਹੋਰ ਪ੍ਰਬੰਧਾਂ ਦੀਆਂ ਤਿਆਰੀਆਂ ਵੀ ਜੰਗੀ ਪੱਧਰ ’ਤੇ ਆਰੰਭ ਕਰ ਦਿੱਤੀਆਂ ਗਈਆਂ ਹਨ। ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਦੇ ਸੇਵਾਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮਠਿਆਈਆਂ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜੋ ਕਿ ਕਈ ਪ੍ਰਕਾਰ ਦੇ ਭਾਤ ਭਾਤ ਦੀਆਂ ਮਠਿਆਈਆਂ ਦੇ ਲੰਗਰ ਦਸ਼ਮੇਸ਼ ਵਿਆਹ ਪੁਰਬ ਵਿਚ ਲਗਾਏ ਜਾਂਦੇ ਹਨ।