ਸੀਪੀਆਈਐੱਮ ਦੇ ਵਰਕਰਾਂ ਨੇ ਡੋਨਾਲਡ ਟਰੰਪ ਦੀ ਫੂਕੀ ਅਰਥੀ
ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੀ ਪੀ ਆਈ ਐਮ ਦੇ ਵਰਕਰਾਂ ਨੇ ਫੂਕੀ ਅਰਥੀ
Publish Date: Sun, 04 Jan 2026 04:46 PM (IST)
Updated Date: Mon, 05 Jan 2026 04:06 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਇੱਥੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਵਰਕਰਾਂ ਨੇ ਕੇਂਦਰੀ ਕਮੇਟੀ ਦੇ ਸੱਦੇ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਸਦੀ ਪਤਨੀ ਨੂੰ ਬੀਤੀ ਦਿਨੀ ਗ੍ਰਿਫਤਾਰ ਕਰ ਲਿਆ ਹੈ ਤੇ ਵੈਨੇਜ਼ੁਏਲਾ ਤੇ ਲਗਾਤਾਰ ਹਮਲੇ ਜਾਰੀ ਕੀਤੇ ਹੋਏ ਹਨ, ਜਿਸ ਦੀ ਸੀਪੀਆਈਐੱਮ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਮਰੀਕਾ ਆਪਣੀ ਧੋਂਸ ਦੁਨੀਆਂ ਨੂੰ ਦਿਖਾ ਰਿਹਾ ਹੈ ਤੇ ਮੁਲਕਾਂ ਵਿੱਚ ਆਪਣੀਆਂ ਮੰਡੀਆਂ ਸਥਾਪਿਤ ਕਰਨੀਆਂ ਚਾਹੁੰਦਾ ਹੈ। ਜੋ ਵੀ ਦੇਸ਼ ਉਸ ਦੀ ਹੈਂਕੜਬਾਜ਼ੀ ਅੱਗੇ ਚੁੱਕਦੇ ਨਹੀਂ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਉਨ੍ਹਾਂ ਮੁਲਕਾਂ ਨੂੰ ਦਬਾ ਰਿਹਾ ਹੈ, ਜਿਸ ਦੀ ਸਪੱਸ਼ਟ ਵੈਨੇਜ਼ੁਏਲਾ ਹੈ। ਅਮਰੀਕੀ ਫੌਜਾਂ ਦੀ ਵੈਨੇਜ਼ੁਏਲਾ ਤਾਇਨਾਤੀ ਕਰਨੀ ’ਤੇ ਹਮਲੇ ਕਰਨ ਦੀ ਅੱਜ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਕਿ ਵੈਨੇਜ਼ੁਏਲਾ ਤੇ ਹਮਲਿਆਂ ਨੂੰ ਤੁਰੰਤ ਰੋਕਿਆ ਜਾਵੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੈਨੇਜ਼ੁਏਲਾ ਦੀ ਰਾਖੀ ਲਈ ਅਮਰੀਕਾ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ। ਇਸ ਮੌਕੇ ਸੀਪੀਆਈਐੱਮ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਸਕੱਤਰੇਤ ਮੈਂਬਰ ਸਤਨਾਮ ਸਿੰਘ, ਹਿਮਾਚਲ ਪ੍ਰਦੇਸ਼ ਸੀਪੀਆਈਐੱਮ ਦੇ ਸੂਬਾ ਕਮੇਟੀ ਮੈਂਬਰ ਵਿਜੇ ਸ਼ਰਮਾ, ਕੁਲਵੰਤ ਪਾਠਕ,ਸੁਖਦੇਵ ਸਿੰਘ ਗੁਰਮੇਲ ਸਿੰਘ ਬੇਲਾ, ਰਜੇਸ਼ ਕੁਮਾਰ ਤੋਂ ਇਲਾਵਾ ਹੋਰ ਵਰਕਰ ਵੀ ਹਾਜ਼ਰ ਸਨ। ਸੀਪੀਆਈ ਐੱਮ ਦੇ ਵਰਕਰਾਂ ਨੇ ਸਥਾਨਕ ਬੱਸ ਸਟੈਂਡ ਤੇ ਡੋਨਾਲਡ ਟਰੰਪ ਦੀ ਅਰਥੀ ਫੂਕ ਕੇ ਉਸ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਅਮਰੀਕਾ ਖਿਲਾਫ ਇਨਸਾਫ ਪਸੰਦ ਦੇਸ਼ਾਂ ਨੂੰ ਇਕੱਤਰ ਹੋਣ ਦਾ ਸੁਨੇਹਾ ਦਿੱਤਾ। ਆਗੂਆਂ ਨੇ ਕਿਹਾ ਕਿ ਅਮਰੀਕਾ ਸਾਮਰਾਜਵਾਦ ਦੁਨੀਆਂ ਤੇ ਆਪਣਾ ਕਬਜਾ ਕਰਨਾ ਚਾਹੁੰਦਾ ਹੈ, ਤਾਂ ਜੋ ਮੁਲਕਾਂ ਵਿਚਲੇ ਖਣਿਜ ਪਦਾਰਥਾਂ ਤੇ ਆਪਣਾ ਕਬਜ਼ਾ ਕਰ ਸਕੇ। ਆਗੂਆਂ ਨੇ ਕਿਹਾ ਕਿ ਵੈਨੇਜ਼ੁਏਲਾ ਵਿਚ ਤੇਲ,ਸੋਨਾ ਵੱਡੀ ਪੱਧਰ ਤੇ ਨਿਕਲਦਾ ਹੈ। ਜਿਸ ’ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਅੱਖ ਹੈ। ਇਹੀ ਕਾਰਨ ਹੈ ਕਿ ਵੈਨੇਜ਼ੁਏਲਾ ਨੂੰ ਤਬਾਹ ਕਰ ਰਿਹਾ ਹੈ।