ਚੰਗਰ ਦੇ ਪਿੰਡ ਚੀਕਣਾ ਵਿਖੇ ਕਰਾਇਆ ਗਿਆ ਛਿੰਝ ਮੇਲਾ
ਚੰਗਰ ਦੇ ਪਿੰਡ ਚੀਕਣਾ ਵਿਖੇ ਕਰਾਇਆ ਗਿਆ ਛਿੰਝ ਮੇਲਾ
Publish Date: Thu, 29 Jan 2026 06:02 PM (IST)
Updated Date: Fri, 30 Jan 2026 04:08 AM (IST)

ਹਰਜੋਤ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਨੇ ਪਾਰਟੀ ਵਰਕਰਾਂ ਨਾਲ ਭਰੀ ਹਾਜ਼ਰੀ, ਨਿਤਿਨ ਨੰਦਾ ਨੇ 21 ਹਜਾਰ ਰੁਪਏ ਕਮੇਟੀ ਨੂੰ ਦਿੱਤੇ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਚੀਕਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿਚ ਵੱਖ ਵੱਖ ਸੂਬਿਆਂ ਤੋਂ ਆਏ ਹੋਏ 250 ਦੇ ਕਰੀਬ ਪਹਿਲਵਾਨਾ ਨੇ ਆਪਣੀ ਕੁਸ਼ਤੀ ਦੇ ਜੋਹਰ ਵਿਖਾਏ ਅਤੇ ਪ੍ਰਬੰਧਕਾਂ ਵੱਲੋਂ ਇਹਨਾਂ ਪਹਿਲਵਾਨਾਂ ਵਿਚ ਲੱਖਾਂ ਰੁਪਏ ਇਨਾਮ ਦੇ ਤੌਰ ’ਤੇ ਵੰਡੇ ਗਏ। ਛਿੰਜ ਕਮੇਟੀ ਪਿੰਡ ਦੀ ਪੰਚਾਇਤ ਅਤੇ ਚੰਗਰ ਇਲਾਕੇ ਦੇ ਸਹਿਯੋਗੀ ਸੱਜਣਾਂ ਨਾਲ ਕਰਵਾਏ ਗਏ ਇਸ ਛਿੰਝ ਮੇਲੇ ਵਿਚ ਝੰਡੀ ਦੀ ਕੁਸ਼ਤੀ ਬੰਟੀ ਨੈਨਾਂ ਦੇਵੀ ਨੇ ਜਿੱਤੀ ਤੇ ਇਸ ਮੌਕੇ ਵੱਡੀ ਗਿਣਤੀ ਦੇ ਵਿਚ ਪਹੁੰਚ ਕੇ ਸਮਾਜ ਸੇਵੀ ਆਗੂਆਂ ਨੇ ਆਪਣੀ ਹਾਜ਼ਰੀ ਲਗਵਾਈ। ਪਿੰਡ ਵਿਚ ਸਥਿਤ ਲੱਖ ਦਾਤਾ ਪੀਰ ਦੇ ਅਸਥਾਨ ’ਤੇ ਮੱਥਾ ਟੇਕਣ ਬਾਅਦ ਪਿੰਡ ਦੇ ਖੇਡ ਮੈਦਾਨ ਵਿਚ ਛਿੰਝ ਕਰਵਾਈ ਗਈ ਜਿਸ ਵਿਚ ਵੱਖ-ਵੱਖ ਪਹਿਲਵਾਨਾਂ ਨੇ ਹਿੱਸਾ ਲੈ ਕੇ ਕੁਸ਼ਤੀ ਕੀਤੀ ਅਤੇ ਅੰਤ ਵਿਚ ਝੰਡੀ ਦੀ ਕੁਸ਼ਤੀ ਬੰਟੀ ਨੈਣਾਂ ਦੇ ਵੀ ਅਤੇ ਵਿਕਾਸ ਵਾਲਮਿਕੀ ਦੇ ਵਿਚਕਾਰ ਹੋਈ ਜਿਸ ਵਿਚ ਬੰਟੀ ਨੈਣਾਂ ਦੇਵੀ ਵਿਜੇਤਾ ਰਿਹਾ ਅਤੇ ਉਸ ਨੂੰ 17 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ, ਦੂਜੇ ਨੰਬਰ ’ਤੇ ਆਏ ਪਹਿਲਵਾਨ ਵਿਕਾਸ ਵਾਲਮੀਕੀ ਨੂੰ 15000 ਇਨਾਮ ਦੇ ਤੌਰ ’ਤੇ ਦਿੱਤੇ ਗਏ। ਇਸ ਦੌਰਾਨ ਦਰਸ਼ਕਾਂ ਵੱਲੋਂ ਪਹਿਲਵਾਨਾਂ ਨੂੰ ਹੌਸਲਾ ਅਫਜਾਈ ਦੇ ਤੌਰ ’ਤੇ ਨਗਦ ਇਨਾਮ ਵੀ ਦਿੱਤੇ ਗਏ। ਇਸ ਦੌਰਾਨ ਮੁੱਖ ਤੌਰ ’ਤੇ ਪਹੁੰਚੇ ਸਮਾਜ ਸੇਵੀ ਨਿਤਿਨ ਨੰਦਾ ਨੇ 21 ਹਜਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਆਪਣਾ ਯੋਗਦਾਨ ਦਿੱਤਾ ਇਸ ਦੌਰਾਨ ਛਿੰਝ ਕਮੇਟੀ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਜੀ ਆਇਆ ਕਿਹਾ ਗਿਆ।ਇਸ ਛਿੰਝ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਅਤੇ ਮਾਤਾ ਬਲਵਿੰਦਰ ਕੌਰ ਬੈਂਸ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਟਰੱਕ ਯੂਨੀਅਨ ਪ੍ਰਧਾਨ ਤਰਲੋਚਨ ਸਿੰਘ ਲੋਚੀ ਤੋਂ ਇਲਾਵਾ ਪਿੰਡ ਦੇ ਸਰਪੰਚ ਗੋਪਾਲ ਸਿੰਘ, ਕਮੇਟੀ ਪ੍ਰਧਾਨ ਸੁਭਾਸ਼ ਸਿੰਘ, ਬਲਬੀਰ ਸਿੰਘ ਸ਼ਾਹਪੁਰ, ਨਾਜਰ ਸਿੰਘ ਸ਼ਾਹਪੁਰ, ਬਾਲ ਕਿਸ਼ਨ, ਗਗਨਦੀਪ ਸਿੰਘ, ਤਰਸੇਮ ਸਿੰਘ, ਫੁੰਮਣ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਸ਼ਿੰਗਾਰਾ ਸਿੰਘ ਟਰਾਂਸਪੋਰਟਰ, ਆਦਿ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਟਰੱਕ ਆਪਰੇਟਰ ਅਤੇ ਪਿੰਡ ਵਾਸੀ ਛਿੰਝ ਮੇਲੇ ਦਾ ਮਜ਼ਾ ਲੁੱਟਣ ਲਈ ਪਹੁੰਚੇ ਸਨ।