ਕੈਬਨਿਟ ਮੰਤਰੀ ਬੈਂਸ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੁਣੀਆ ਲੋਕਾਂ ਦੀਆਂ ਮੁਸ਼ਕਲਾਂ
Publish Date: Sun, 08 Feb 2026 04:42 PM (IST)
Updated Date: Mon, 09 Feb 2026 04:03 AM (IST)

ਕਿਹਾ, ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਾਡਾ ਫਰਜ਼, ਹਰ ਗ੍ਰੰਟੀ ਵਾਰੋ-ਵਾਰੀ ਹੋਵੇਗੀ ਪੂਰੀ ਪੰਜਾਬੀ ਜਾਗਰਣ ਟੀਮ, ਨੰਗਲ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਅੱਜ ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਨੰਗਲ ਬੀਬੀਐੱਮਬੀ ਕ੍ਰਿਕਟ ਗਰਾਊਡ ਨੇੜੇ ਗੁਰਦੁਆਰਾ ਘਾਟ ਸਾਹਿਬ ਦੇ ਸਾਹਮਣੇ ਵਾਲੇ ਗਰਾਂਊਡ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਅਤੇ ਬਾਕੀ ਰਹਿ ਗਏ ਮਸਲੇ ਹੱਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਅੱਜ ਨੰਗਲ ਬੀਬੀਐਮਬੀ ਕ੍ਰਿਕਟ ਗਰਾਊਡ ਨੇੜੇ ਗੁਰਦੁਆਰਾ ਘਾਟ ਸਾਹਿਬ ਦੇ ਸਾਹਮਣੇ ਵਾਲੇ ਗਰਾਊਂਡ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾ ਹੱਲ ਕਰਨ ਲਈ ਅਸੀ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਉਲੀਕਿਆ ਹੈ, ਇਸ ਤੇ ਤਹਿਤ ਪਿੰਡਾਂ ਵਿਚ ਜਾ ਕੇ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਮੁਸਕਿਲਾ ਹੱਲ ਕਰਦੇ ਹਾਂ, ਪਿੰਡਾਂ ਤੋ ਇਲਾਵਾ ਸ਼ਹਿਰਾਂ ਵਿਚ ਵੀ ਇਹ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਵਾਰੋ ਵਾਰੀ ਪੂਰੇ ਕਰਨੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀ ਲੋੜਵੰਦਾਂ ਨੂੰ ਸਾਰੀਆ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਵਚਨਬੱਧ ਹਾਂ, ਇਸ ਦੇ ਲਈ ਵਿਆਪਕ ਮੁਹਿੰਮ ਅਰੰਭ ਕੀਤੀ ਜਾਵੇਗੀ। ਹਰ ਯੋਗ ਲੋੜਵੰਦ ਤੱਕ ਭਲਾਈ ਸਕੀਮਾ ਦਾ ਲਾਭ ਪਹੁੰਚੇਗਾ, ਲਾਭਪਾਤਰੀ ਨਿਰੰਤਰ ਸਹੂਲਤਾ ਦਾ ਲਾਭ ਲੈ ਸਕਣਗੇ। ਉਨ੍ਹਾਂ ਨੇ ਜਨਤਕ ਮਿਲਣੀ ਦੌਰਾਨ ਆਏ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰ ਵਿਅਕਤੀ ਦੀ ਮੁਸਕਿਲ ਹੱਲ ਕਰਨ ਲਈ ਸਾਡੀ ਟੀਮ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਦੇ ਅਧਿਕਾਰੀ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ, 75 ਸਾਲਾ ਦੀ ਉਲਝੀ ਤਾਣੀ ਸੁਲਝਾਉਣ ਨੂੰ ਕੁਝ ਸਮਾ ਲੱਗੇਗਾ ਪ੍ਰੰਤੂ ਅਸੀ ਪੂਰੀ ਤਰਾਂ ਆਸਬੰਦ ਹਾਂ ਕਿ ਮਾਹੌਲ ਬਦਲੇਗਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਹਰ ਹੀਲੇ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ਹੋਰ ਬਹੁਤ ਸਾਰੀਆ ਜਿੰਮੇਵਾਰੀਆ ਮਿਲੀਆ ਹਨ, ਸਾਰੀਆ ਜਿੰਮੇਵਾਰੀਆਂ ਇਮਾਨਦਾਰੀ, ਮਿਹਨਤ, ਲਗਨ ਤੇ ਤਨਦੇਹੀ ਨਾਲ ਨਿਭਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾ ਤੇ ਪਿੰਡਾਂ ਦੇ ਕਈ ਮਸਲੇ ਹੱਲ ਕੀਤੇ ਜਾ ਰਹੇ ਹਨ, ਬਹੁਤ ਸਾਰੇ ਇਲਾਕਿਆਂ ਵਿਚ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਹੈ, ਜਿਸ ਨੂੰ ਪ੍ਰਮੁੱਖਤਾ ’ਤੇ ਉਪਲੱਬਧ ਕਰਵਾ ਰਹੇ ਹਾਂ। ਉਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਂਸਨ ਵਿਭਾਗ, ਲੋਕ ਨਿਰਮਾਣ ਵਿਭਾਗ, ਸਿੱਖਿਆ ਵਿਭਾਗ ਦੀਆਂ ਮੁਸ਼ਕਿਲਾਂ ਜਲਦੀ ਹੱਲ ਹੋਣ ਦਾ ਭਰੋਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਸਮਾਬੱਧ ਹਰ ਸਮੱਸਿਆ ਹੱਲ ਕਰਨ ਦੇ ਨਿਰਦੇਸ ਦਿੱਤੇ। ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ, ਪੱਮੂ ਢਿੱਲੋਂ, ਸਾਹਿਲ ਅਨੰਦਾ, ਨਿਤਿਨ ਬਾਸੋਵਾਲ, ਅੰਕੁਸ਼, ਸੁਮਿਤ ਭਾਰਤਵਾਜ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਮਨੋਜ ਰਾਣਾ, ਡਾ. ਜਤਿੰਦਰ ਤੇ ਵੱਡੀ ਗਿਣਤੀ ’ਚ ਪਤਵੰਤੇ ਹਾਜ਼ਰ ਸਨ।