ਮੁੱਖ ਮਾਰਗ ’ਤੇ ਖੜੀਆਂ ਬੱਸਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ
ਮੁੱਖ ਮਾਰਗ ’ਤੇ ਖੜੀਆਂ ਬੱਸਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ
Publish Date: Thu, 12 Feb 2026 06:22 PM (IST)
Updated Date: Thu, 12 Feb 2026 06:24 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਅੰਬ ਵਾਲਾ ਚੌਂਕ ਤੋਂ ਬੱਸਾਂ ਮੁੱਖ ਮਾਰਗ ’ਤੇ ਖੜੀਆਂ ਕਰਕੇ ਸਵਾਰੀਆਂ ਚੁਕਦੀਆਂ ਹਨ ਜਿਸ ਨਾਲ ਹਰ ਵੇਲੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਸ਼੍ਰੀ ਕੀਰਤਪੁਰ ਸਾਹਿਬ ਨੂੰ ਹਿਮਾਚਲ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਸਵਾਰੀਆਂ ਹਿਮਾਚਲ ਪ੍ਰਦੇਸ਼ ਨੂੰ ਜਾਂਦੀਆਂ ਹਨ ਜਿਸ ਨਾਲ ਬੱਸਾਂ ਵਾਲੇ ਸਵਾਰੀਆਂ ਚੁੱਕਣ ਦੀ ਹੋੜ ਵਿਚ ਬਸ ਨੂੰ ਸੜਕ ਵਿਚਕਾਰ ਹੀ ਰੋਕ ਲੈਂਦੇ ਹਨ। ਪੱਕਾ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵਾਰੀਆਂ ਸੜਕ ਵਿਚਕਾਰ ਰੁਕ ਕੇ ਹੀ ਬੱਸ ਦਾ ਇੰਤਜ਼ਾਰ ਕਰਦੀਆਂ ਹਨ। ਅਕਸਰ ਸ਼ਾਮ ਸਮੇਂ ਸਵਾਰੀਆਂ ਬੱਸਾਂ ਦੇ ਪਿੱਛੇ ਭੱਜਦੀਆਂ ਹਨ। ਦਿਨ ਸਮੇਂ ਤਾਂ ਪੁਰਾਣੇ ਬਸ ਅੱਡੇ ਤੋਂ ਸਵਾਰੀਆਂ ਨੂੰ ਬਸ ਮਿਲ ਜਾਂਦੀ ਹੈ ਪਰ ਸ਼ਾਮ ਸਮੇਂ ਚੰਡੀਗੜ੍ਹ ਤੋਂ ਆਉਣ ਵਾਲੀਆਂ ਬੱਸਾਂ ਬਾਈ ਪਾਸ ਤੋਂ ਸਿੱਧੀਆਂ ਬਿਲਾਸਪੁਰ ਤੋਂ ਮਨਾਲੀ ਜਾਂਦੀਆਂ ਹਨ ਜਿਸ ਦੇ ਭੁਲੇਖੇ ਕਈ ਸਵਾਰੀਆਂ ਪੁਰਾਣੇ ਬਸ ਅੱਡੇ ’ਤੇ ਉਤਰ ਜਾਂਦੀਆਂ ਹਨ ਅਤੇ ਫਿਰ ਉਹਨਾਂ ਨੂੰ ਬਸ ਲੈਣ ਲਈ ਅੰਬ ਵਾਲਾ ਚੌਂਕ ਜਾਣਾ ਪੈਂਦਾ ਹੈ। ਇਸ ਮਾਰਗ ’ਤੇ ਪਹਿਲਾਂ ਹੀ ਟੈਕਸੀਆਂ ਵਾਲੇ ਟਰੱਕਾਂ ਵਾਲੇ ਆਪਣੀਆਂ ਗੱਡੀਆਂ ਖੜਾ ਕੇ ਬਾਜ਼ਾਰ ਚਲੇ ਜਾਂਦੇ ਹਨ ਜਿਸ ਨਾਲ ਬਸ ਚਾਲਕਾਂ ਨੂੰ ਸੜਕ ਦੇ ਵਿਚਕਾਰ ਹੀ ਰੋਕ ਕੇ ਸਵਾਰੀਆਂ ਬਿਠਾਣੀਆਂ ਪੈਂਦੀਆਂ ਹਨ। ਇਸ ਜਗ੍ਹਾ ’ਤੇ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸੜਕ ਦੇ ਵਿਚਕਾਰ ਖੜ੍ਹ ਰਹੇ ਵਾਹਨਾਂ ’ਤੇ ਨਕੇਲ ਕੱਸੀ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਨੂੰ ਪੱਕਾ ਬੱਸ ਅੱਡਾ ਦਿੱਤਾ ਜਾਵੇ ਤਾਂ ਜੋ ਰੋਜ਼ਾਨਾ ਗੁਰਧਾਮਾ ਦੇ ਦਰਸ਼ਨਾ ਅਤੇ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।