ਸ੍ਰੀ ਅਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਲਈ ਭੰਗਲਾਂ ਤੋ ਅਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਹੋਈ ਰਵਾਨਾ
Publish Date: Sun, 08 Feb 2026 06:07 PM (IST)
Updated Date: Mon, 09 Feb 2026 04:06 AM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਅੱਜ ਭੰਗਲਾਂ ਤੋ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਪਹਿਲੀ ਬੱਸ ਰਵਾਨਾ ਕੀਤੀ ਗਈ। ਇਸੇ ਕੜੀ ਤਹਿਤ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸ਼ਰਧਾਲੂਆਂ ਨੂੰ ਵੱਖ ਵੱਖ ਧਾਰਮਿਕ ਅਸਥਾਨਾ ਦੇ ਦਰਸ਼ਨਾ ਲਈ ਲੈ ਜਾਣ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਹਨ। ਭੰਗਲਾਂ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾਣ ਵਾਲੀ ਬੱਸ ਦੇ ਸ਼ਰਧਾਲੂਆਂ ਨੇ ਦੱਸਿਆ ਕਿ ਜੀਵਨ ਦੇ ਜਰੂਰੀ ਰੁਝੇਵਿਆ ਕਾਰਨ ਜਾਂ ਆਰਥਿਕ ਹਲਾਤਾ ਕਾਰਨ ਅਸੀ ਦੂਰ ਦੂਰਾਂਡੇ ਦੇ ਧਾਰਮਿਕ ਅਸਥਾਨਾ ਦੇ ਦਰਸ਼ਨਾ ਤੋਂ ਵਾਝੇ ਰਹੇ ਹਾਂ। ਉਨ੍ਹਾਂ ਦੱਸਿਆ ਹੈ ਕਿ ਮੁੱਖ ਮੰਤਰੀ ਤੀਰਥ ਯਾਤਰਾ ਬਹੁਤ ਹੀ ਅਰਾਮਦਾਇਕ ਹੈ, ਯਾਤਰੀ ਦਾ ਕੋਈ ਖਰਚਾ ਨਹੀ ਹੋਵੇਗਾ। ਜਿਸ ਦੇ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਆਪਣੇ ਵਾਅਦੇ ਪੂਰੇ ਕਰਨ ਵਿਚ ਕੋਈ ਕਸਰ ਬਾਕੀ ਨਹੀ ਛੱਡੀ ਹੈ। ਇਸ ਬੱਸ ਰਾਹੀ ਸ਼ਰਧਾਲੂਆ ਨੂੰ ਰਵਾਨਾ ਕਰਨ ਮੌਕੇ ਐੱਸ.ਡੀ.ਐੱਮ ਸਚਿਨ ਪਾਠਕ, ਸੀਨੀਅਰ ਆਗੂ ਡਾ.ਸੰਜੀਵ ਗੌਤਮ, ਸ਼ਾਮ ਲਾਲ, ਸਰਪੰਚ ਜਸਵਿੰਦਰ ਸਿੰਘ, ਰਾਜਨ ਧੀਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਹਿਯੋਗੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਰਧਾਲੂਆਂ ਦਾ ਆਸ਼ੀਰਵਾਦ ਲਿਆ ਹੈ, ਯਾਤਰਾ ਲਈ ਜਾਣ ਵਾਲੇ ਸ਼ਰਧਾਲੂ ਬਹੁਤ ਹੀ ਉਤਸ਼ਾਹਿਤ ਅਤੇ ਭਾਵੁਕ ਹਨ, ਉਨ੍ਹਾਂ ਦਾ ਤੀਰਥ ਯਾਤਰਾ ਦਾ ਸੁਪਨਾ ਸਾਕਾਰ ਹੋਇਆ ਹੈ।