ਸ਼੍ਰੀ ਸਨਾਤਨ ਧਰਮ ਹਾਈ ਸਕੂਲ ’ਚ ਮਨਾਈ ਬਸੰਤ ਪੰਚਮੀ
ਸ਼੍ਰੀ ਸਨਾਤਨ ਧਰਮ ਹਾਈ ਸਕੂਲ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Publish Date: Sun, 25 Jan 2026 04:50 PM (IST)
Updated Date: Mon, 26 Jan 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨੰਗਲ : ਸ਼ਰੀ ਸਨਾਤਮ ਧਰਮ ਹਾਈ ਸਕੂਲ ਵਿਖੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਪ੍ਰੇਮ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਕੂਲ ਵਿਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਅੱਜ ਦਾ ਇਹ ਬਸੰਤ ਪੰਚਮੀ ਦਾ ਤਿਉਹਾਰ ਭਗਵਾਨ ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਵੱਲੋਂ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਹਵਨ ਯੱਗ ਕਰਵਾ ਕੇ ਕੀਤਾ ਗਿਆ। ਇਸ ਮੌਕੇ ਪੰਡਿਤ ਸੁਨੀਲ ਵੱਲੋਂ ਹਵਨ ਯੱਗ ਅਤੇ ਮੰਤਰਾਂ ਦਾ ਉਚਾਰਨ ਕੀਤਾ ਗਿਆ। ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਸਰਸਵਤੀ ਮਾਤਾ ਦੀ ਪੂਜਾ ਕੀਤੀ ਗਈ। ਸਕੂਲ ਦੀ ਅਧਿਆਪਕਾ ਆਰਤੀ ਸ਼ਰਮਾ ਨੇ ਬਸੰਤ ਪੰਚਮੀ ਦੇ ਤਿਉਹਾਰ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਕੁਮਾਰੀ ਕੰਚਨ ਨੇ ਵੀਰ ਹਕੀਕਤ ਰਾਏ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਬਸੰਤ ਪੰਚਮੀ ਦੇ ਤਿਉਹਾਰ ਨਾਲ ਸੰਬੰਧਿਤ ਕਵਿਤਾਵਾਂ ਪੜ੍ਹੀਆਂ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੰਜੀਵ ਗੌਤਮ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਪੰਜਾਬ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਚੰਗੀ ਸਿੱਖਿਆ ਗ੍ਰਹਿਣ ਕਰਨ ਅਤੇ ਆਪਣੇ ਜੀਵਨ ਵਿਚ ਸਫਲ ਹੋਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਭਗਵਾਨ ਸ੍ਰੀ ਪਰਸ਼ੂ ਰਾਮ ਬ੍ਰਾਹਮਣ ਸਭਾ ਮੁੱਖ ਮੈਂਬਰ ਵਿਨੇ ਪ੍ਰਤਾਪ ਸ਼ਰਮਾ, ਮਦਨ ਗੋਪਾਲ ਸ਼ਰਮਾ , ਸੁਧੀਰੀ ਸ਼ਰਮਾ, ਹਰਨੇਕ ਕਾਲੀਆ, ਸਤਪਾਲ ਸੱਤੀ ਨੇ ਵੀ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਵਿਚ ਮੁੱਖ ਮਹਿਮਾਨ ਵਜੋਂ ਪਧਾਰੇ ਬ੍ਰਾਹਮਣ ਕਲਿਆਣ ਬੋਰਡ ਪੰਜਾਬ ਸੁਮਿਤ ਅਗਨੀ ਸੰਦਲ ਨੇ ਵੀ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਉਹਨਾਂ ਵਿਦਿਆਰਥੀਆਂ ਨੂੰ ਇਨਾਮ ਦਿੱਤੇ। ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਸਿੱਖਿਆ ਸਲਾਹਕਾਰ ਸੁਧੀਰ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਟੇਜ ਦਾ ਸੰਚਾਲਨ ਜੋਤੀ ਜਸਵਾਲ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦਾ ਅਧਿਆਪਕ ਵਰਗ ਵਨੀਤਾ, ਹਰਛਾਇਆ ਰਾਣੀ, ਆਰਤੀ, ਪਰਮਿੰਦਰ, ਪੂਨਮ ਸੁਰਿੰਦਰ ਕੌਰ, ਨੇਹਾ, ਰਾਣੀ,ਸਵੇਤਾ,ਹਿਮਾਨੀ,ਪੂਨਮ ਨੇਹਾ, ਆਂਚਲ, ਕੰਚਨ, ਮਮਤਾ, ਸੁਨੀਤਾ, ਸੰਗੀਤਾ ਹਾਜ਼ਰ ਸਨ।