ਅਟੱਲ ਬਿਹਾਰੀ ਵਾਜਪਾਈ ਦਾ 100 ਵਾਂ ਜਨਮ ਦਿਨ ਮਨਾਇਆ
ਅਟੱਲ ਬਿਹਾਰੀ ਵਾਜਪਾਈ ਦਾ 100 ਵਾਂ ਜਨਮ ਦਿਨ ਮਨਾਇਆ
Publish Date: Sun, 04 Jan 2026 06:42 PM (IST)
Updated Date: Mon, 05 Jan 2026 04:09 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦਾ 100 ਵਾਂ ਜਨਮ ਦਿਨ ਅੱਜ ਭਾਜਪਾ ਵਲੋਂ ਸਟਾਫ ਕਲੱਬ ਨੰਗਲ ਵਿਖੇ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਭਾਜਪਾ ਵਰਕਰਾਂ ਵਲੋਂ ਜਿਥੇ ਭਾਰੀ ਠੰਢ ਦੇ ਬਾਵਜੂਦ ਸ਼ਮੂਲੀਅਤ ਕੀਤੀ ਗਈ, ਉੱਥੇ ਹੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਭ ਤੋਂ ਪਹਿਲਾਂ ਉਨ੍ਹਾਂ ਵਲੋਂ ਵਾਜਪਾਈ ਦੀ ਤਸਵੀਰ ਮੂਹਰੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਪਰੰਤ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋਂ ਚੁੱਗ ਦਾ ਨੰਗਲ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕਰਦਿਆਂ ਇਸ ਖਿੱਤੇ ਨੂੰ ਖੁਸ਼ਹਾਲ ਬਣਾਉਣ ਲਈ ਕੇਂਦਰ ਸਰਕਾਰ ਨਾਂਲ ਸਿੱਧੇ ਤੌਰ ’ਤੇ ਜੁੜੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾ ਕੇ ਹੱਲ ਕਰਵਾਉਣ ਲਈ ਅਪੀਲ ਕੀਤੀ। ਉਪਰੰਤ ਤਰੁਣ ਚੁੱਘ ਨੇ ਆਪਣੇ ਸੰਬੋਧਨ ਵਿਚ ਭਾਜਪਾ ਵਰਕਰਾਂ ਨੂੰ ਸਵ. ਪ੍ਰਧਾਨ ਮੰਤਰੀ ਵਾਜਪਾਈ ਦੀ ਜੀਵਨ ਸ਼ੈਲੀ ਅਤੇ ਪੰਜਾਬ ਨਾਲ ਲਗਾਵ ਅਤੇ ਪੰਜਾਬ ਪ੍ਰਤੀ ਦੇਣ ਅਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਮਜਬੂੁਤੀ ਲਈ ਆਪਣੇ ਕਾਰਜਕਾਲ ਵਿਚ ਕੀਤੇ ਗਏ ਜਿਕਰਯੋਗ ਕੰਮਾਂ ਦੀਆਂ ਅਨੇਕਾਂ ਮਿਸਾਲਾਂ ਦੱਸ ਕੇ ਜਾਗਰੂਕ ਕੀਤਾ ਗਿਆ। ਚੁੱਘ ਨੇ ਕਿਹਾ ਕਿ ਵਾਜਪਾਈ ਨੇ ਹਮੇਸ਼ਾਂ ਹੀ ਰਾਸ਼ਟਰ ਨੂੰ ਪਹਿਲ ਦਿੱਤੀ। ਉੁਨਾਂ ਕਿਹਾ ਕਿ ਪੰਜਾਬ ਦੇ ਮਾਧੋਪੁਰ ਦੀ ਇੱਕ ਘਟਨਾ ਨੇ ਉਨ੍ਹਾਂ ਨੂੰ ਰਾਜਨੀਤੀ ਵੱਲ ਲਿਆਂਦਾਂ ਜਦੋਂ ਕਿ ਉਨ੍ਹਾਂ ਦਾ ਸੁਪਨਾ ਇੱਕ ਕਵੀ ਬਣਨ ਦਾ ਸੀ। ਉੁਨਾਂ ਕਿਹਾ ਕਿ ਪੰਜਾਬ ਫੇਰੀ ਦੌਰਾਨ ਉਨਾਂ ਹਮੇਸ਼ਾਂ ਦਰਬਾਰ ਸਾਹਿਬ ਮਥਾ ਟੇਕਦੇ ਸਨ ਅਤੇ ਲੰਗਰ ਵੀ ਉੱਥੇ ਹੀ ਛੱਕਦੇ ਸਨ ਅਤੇ ਹਮੇਸ਼ਾਂ ਹੀ ਲੋਕਤੰਤਰ ਦੀ ਮਜਬੂਤੀ ਲਈ ਅਤੇ ਪੰਜਾਬ ਦੀ ਮਜਬੂਤੀ ਅਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਗੱਲ ਕਰਦੇ ਸਨ। ਉਨਾਂ ਕਿਹਾ ਕਿ ਵਾਜਪਾਈ ਹੀ ਸਨ ਜਿੰਨਾਂ ਨੇ ਵਿਸ਼ਵ ਪੱਧਰੀ ਮੰਚ ’ਤੇ ਪਹਿਲੀ ਵਾਰ ਹਿੰਦੀ ਭਾਸ਼ਾ ਵਿਚ ਭਾਸ਼ਣ ਦਿੱਤਾ ਸੀ। ਚੁੱਘ ਨੇ ਕਿਹਾ ਕਾਂਗਰਸ ਨੇ 1984 ਸਿੱਖ ਕਤਲੇਆਮ ਵਿਚ ਦੇਸ਼ ਦੇ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾ ਦਿੱਤਾ ਅਤੇ ਵੋਟਰ ਲਿਸਟਾਂ ਰਾਹੀਂ ਸਿੱਖਾਂ ਦੇ ਘਰਾਂ ਦੇ ਪਤਾ ਕਰਕੇ ਉਨਾ ਨੂੰ ਮਾਰਿਆ ਗਿਆ, ਪਰ ਇਸਦੇ ਖਿਲਾਫ ਵਾਜਪਾਈ ਨੇ ਹੀ ਸਦਨ ਅੰਦਰ ਲਿਸਟ ਜਾਰੀ ਕਰਕੇ ਅਵਾਜ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਉਨਾਂ ਹਮੇਸ਼ਾਂ ਦਿਲ ਖੋਲ ਕੇ ਗ੍ਰਾਂਟਾ ਦਿੱਤੀਆਂ ਅਤੇ ਸਰਹੱਦਾਂ ’ਤੇ ਦੇਸ਼ ਵਿਰੋਧੀਆਂ ਦੇ ਕਾਰਗਿਲ ਯੁੱਧ ਦੌਰਾਨ ਦੰਦ ਵੀ ਖੱਟੇ ਕੀਤੇ ਸਨ। ਉਨਾਂ ਦੀਆਂ ਰੱਖੀਆਂ ਨੀਹਾਂ ’ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਪਰਮਿੰਦਰ ਸ਼ਰਮਾ ਹਲਕਾ ਜਨ ਪ੍ਰੀਤਨਿਧ, ਸਾਬਕਾ ਜਿਲ੍ਹਾਂ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਪ੍ਰੇਮ ਚੰਦ ਸ਼ਰਮਾ’, ਹਰਮਨਜੀਤ ਸਿੰਘ ਪ੍ਰਿੰਸ, ਦਿਨੇਸ਼ ਜੋਸ਼ੀ , ਰਤਨ ਚੰਦ ਧਨੇੜਾ, ਮੁਕੇਸ਼ ਨੱਢਾ, ਉਕਾਂਰ ਸਿੰਘ ਬੇਦੀ, ਸ਼ਾਮ ਸੁੰਦਰ ਰੰਗਾ, ਅਨਿਲ ਸ਼ਰਮਾ, ਵਿਵੇਕ ਸ਼ਰਮਾ, ਮੁਕੇਸ਼ ਰਾਏ ਸਹੋੜ, ਸਾਬਕਾ ਕੌਂਸਲਰ ਹਰੀਸ਼ ਕਪਿਲਾ, ਵਿਕਰਾਂਤ ਪਰਮਾਰ, ਡਾ. ਰਜਿੰਦਰ ਕੁਮਾਰ ਆਦਿ ਤੋਂ ਇਲਾਵਾ ਮੈਡਮ ਅਲਕਾ ਐਰੀ, ਸੁੁਭਾਸ਼ ਐਰੀ, ਦਵਿੰਦਰ ਬਹਿਲ, ਕਰਨ ਮੈਹਣ, ਐਡਵੋਕੇਟ ਰਾਕੇਸ਼ ਮੜਕਨ, ਰਜਿੰਦਰ ਹੰਸ, ਵਿਨੋਦ ਸ਼ਰਮਾ, ਕਮਲ ਘਈ, ਰਜਿੰਦਰ ਬਿੱਟਾ ਆਦਿ ਹਾਜ਼ਰ ਸਨ।