ਅਰਪਨ ਸੰਸਥਾ ਨੇ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਵੰਡੇ ਪ੍ਰਮਾਣ ਪੱਤਰ ਅਤੇ ਸਿਲਾਈ ਮਸ਼ੀਨਾਂ
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਅਰਪਨ ਸੰਸਥਾ ਵਲੋਂ ਸੋਸਵਾ ਪੰਜਾਬ ਦੀ ਮੱਦਦ ਨਾਲ ਚਲਾਏ ਜਾ ਰਹੇ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਵਿੱਚ ਕੋਰਸ ਮੁਕੰਮਲ ਕਰਨ ਵਾਲੀਆਂ ਸਿਖਿਆਰਥਣਾ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਦਿਤੀਆਂ ਗਈਆਂ। ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਬਾਬਾ ਸੁਰਿੰਦਰ ਦਾਸ ਇਤਿਹਾਸਿਕ ਧਾਰਮਿਕ ਅਸਥਾਨ ਸ਼੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਮੁੱਖ ਮਹਿਮਾਨ ਅਤੇ ਲੋਕ ਸੰਪਰਕ ਅਫਸਰ ਭਾਖੜਾ ਡੈਮ ਸਤਨਾਮ ਸਿੰਘ, ਯੰਗ ਡਾਕਟਰਜ਼ ਫਾਰ ਸੁਸਾਇਟੀ ਆਗੂ ਡਾਕਟਰ ਸੁਰਿੰਦਰ ਕੌਰ ਅਤੇ ਡਾਕਟਰ ਨਾਯੋਮੀ ਮਾਂਗਟ, ਪ੍ਰਧਾਨ ਦੋਲਤ ਰਾਮ, ਤਰਸੇਮ ਸਹੋਤਾ, ਪਰਮਿੰਦਰ ਸੰਧੂ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਪ੍ਰਿਅੰਕਾ, ਸਰਸਵਤੀ, ਰੀਮਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਇਸ ਪ੍ਰੋਗਰਾਮ ਵਿੱਚ ਮੈਡਮ ਮਧੂ, ਸਤਵੰਤ, ਨਾਮਿਕਾ ਅਤੇ ਵਿਦਿਆਰਥਣਾ ਅੰਸ਼ਿਕਾ,ਅਨੂੰ, ਦਿਕਸ਼ਾ, ਸਤਵੰਤ ਕੌਰ, ਪੂਨਮ ਆਦਿ ਨੇ ਅਰਪਨ ਸੈਂਟਰ ਦੇ ਅਪਣੇ ਤਜ਼ਰਬੇ ਸਾਂਝੇ ਕੀਤੇ। ਆਏ ਹੋਏ ਮਹਿਮਾਨਾਂ ਨੇ ਸੈਂਟਰ ਦੀਆਂ ਸਿਖਿਆਰਥਣਾਂ ਵਲੋਂ ਤਿਆਰ ਕੀਤੇ ਗਏ ਸਮਾਨ ਨੂੰ ਵੇਖਿਆ ਅਤੇ ਸਲਾਹੁਣਾ ਕੀਤੀ। ਅਰਪਨ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਅਰਪਨ ਸੰਸਥਾਂ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਹਰ ਬੈਚ ਵਿੱਚ 25 ਲੜਕੀਆਂ ਨੂੰ 6 ਮਹੀਨੇ ਦਾ ਕੌਰਸ ਮੁਕੰਮਲ ਕਰਨ ਤੋਂ ਬਾਦ ਨਵੀਂਆਂ ਸਿਲਾਈ ਮਸ਼ੀਨਾਂ ਦਿਤੀਆਂ ਜਾਂਦੀਆਂ ਹਨ। ਤਰਸੇਮ ਸਹੋਤਾ ਨੇ ਕਿਹਾ ਕਿ ਲੜਕੀਆਂ ਅਤੇ ਮਹਿਲਾਵਾਂ ਲਈ ਇਸ ਤਰਾਂ ਦੇ ਸਿਖਲਾਈ ਪ੍ਰੋਗਰਾਮਾਂ ਦੀ ਬਹੁਤ ਜਰੂਰਤ ਹੈ ਤਾਂ ਜੋ ਇਸ ਤਰਾਂ ਦੀ ਸਿਖਲਾਈ ਮੁਕੰਮਲ ਕਰਨ ਤੋਂ ਬਾਦ ਲੜਕੀਆਂ ਆਰਥਿਕ ਤੋਰ ’ਤੇ ਆਤਮ ਨਿਰਭਰ ਹੋ ਸਕਣ। ਪੂਨਮ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਕਿਸੇ ਗੱਲੋਂ ਲੜਕਿਆਂ ਨਾਲੋ ਘੱਟ ਨਹੀਂ ਹਨ ਅਤੇ ਜੇਕਰ ਉਨ੍ਹਾਂ ਨੂੰ ਕੁੱਝ ਕਰਨ ਅਤੇ ਸਿੱਖਣ ਦਾ ਮੌਕਾ ਮਿਲ਼ੇ ਤਾਂ ਉਹ ਲੜਕਿਆਂ ਨਾਲੋਂ ਵੀ ਵੱਧ ਲਗਨ ਨਾਲ ਸਿਖਦੀਆਂ ਹਨ। ਪੀਆਰਓ ਸਤਨਾਮ ਸਿੰਘ ਨੇ ਅਰਪਨ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਵਿੱਚ ਕੋਰਸ ਮੁਕੰਮਲ ਕਰ ਚੁੱਕੀਆਂ ਸੈਂਕੜ੍ਹੇ ਲੜਕੀਆਂ ਵਲੋਂ ਪਰਿਵਾਰ ਦੀ ਆਰਥਿਕ ਆਤਮ ਨਿਰਭਰਤਾ ਲਈ ਕੀਤੇ ਜਾ ਰਹੇ ਕੰਮਾ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਹ ਸਿਖਿਆਰਥਣਾ ਵੀ ਇਸ ਕਿੱਤੇ ਨੂੰ ਅਪਣਾਉਣਗੀਆਂ ਅਤੇ ਆਰਥਿਕ ਤੋਰ ’ਤੇ ਆਤਮ ਨਿਰਭਰ ਬਣ ਸਕਣਗੀਆਂ। ਉਨ੍ਹਾਂ ਨੇ ਅਰਪਨ ਸੰਸਥਾ ਵਲੋਂ ਚਲਾਏ ਜਾ ਰਹੇ ਸਮਾਜਿਕ ਕਾਰਜਾਂ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ। ਡਾ. ਸੁਰਿੰਦਰ ਕੌਰ ਨੇ ਹਾਜ਼ਰ ਮਹਿਲਾਵਾਂ ਅਤੇ ਲੜਕੀਆਂ ਨੂੰ ਬੇਨਤੀ ਕੀਤੀ ਕਿ ਅਜਿਹੀਆਂ ਸਕੀਮਾਂ ਬਾਰੇ ਜਾਣਕਾਰੀ ਜਰੂਰਤਮੰਦਾਂ ਤੱਕ ਜਰੂਰ ਪਹੁੰਚਾਣ ਤਾਂ ਜੋ ਉਹ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਸਕਣ ਜਿਸ ਨਾਲ ਸਮਾਜ ਅਤੇ ਦੇਸ਼ ਦਾ ਸਹੀ ਦਿਸ਼ਾ ਵਿੱਚ ਵਿਕਾਸ ਹੋ ਸਕੇ। ਡਾਕਟਰ ਨਿਯੋਮੀ ਨੇ ਮਹਿਲਾਵਾਂ ਨੂੰ ਸਿਹਤਮੰਦ ਰਹਿਣ ਅਤੇ ਬਿਮਾਰੀਆਂ ਦੇ ਬਚਾਓ ਸਬੰਧੀ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਾਫੀ ਲੋਕ ਆਰਥਿਕ ਪੱਖੋਂ ਗਰੀਬ ਹਨ ਅਤੇ ਕੁੱਝ ਸਮਾਜ ਵਿਰੋਧੀ ਅਨਸਰਾਂ ਵਲੋਂ ਲੋਕਾਂ ਨਾਲ ਮੈਡੀਕਲ ਸੇਵਾਵਾਂ ਦੇ ਨਾਮ ’ਤੇ ਗਲਤ ਜਾਣਕਾਰੀ ਦੇਕੇ ਲੁੱਟ ਕੀਤੀ ਜਾਂਦੀ ਹੈ ਜਿਸ ਤੋਂ ਬਚਾਉਣ ਲਈ ਜਾਗਰੁਕ ਹੋਣਾ ਜਰੂਰੀ ਹੈ। ਮੁੱਖ ਮਹਿਮਾਨ ਬਾਬਾ ਸੁਰਿੰਦਰ ਦਾਸ ਨੇ ਸਮਾਜ ਵਿੱਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਅਨਪੜ੍ਹਤਾ, ਨਸ਼ੇ, ਲੜਕੀਆਂ ਨਾਲ ਹੋ ਰਹੇ ਵਿਤਕਰੇ ਖਿਲਾਫ ਲੜਣ ਲਈ ਲੜਕੀਆਂ ਨੂੰ ਅੱਗੇ ਹੋਕੇ ਕੰਮ ਕਰਨ ਦਾ ਸੁਨੇਹਾ ਦਿਤਾ ਅਤੇ ਲੜਕੀਆਂ ਨੂੰ ਆਰਥਿਕ ਤੋਰ ’ਤੇ ਆਤਮ ਨਿਰਭਰ ਬਣਨ ਦੀ ਪ੍ਰੇਰਨਾ ਦਿਤੀ। ਇਸ ਮੌਕੇ ਸਕੱਤਰ ਤਰਸੇਮ ਚੰਦ ਬਿਕਾਨੂੰ ਰਾਮ, ਪ੍ਰਿਯੰਕਾ, ਰੀਮਾ, ਸਰਸਵਤੀ, ਮੁਸਕਾਨ, ਦਿਕਸ਼ਾ, ਰੰਜਨਾ, ਅਮ੍ਰਿਤਾ ਰਾਣੀ, ਸ਼ਵੇਤਾ, ਪੂਨਮ, ਸੁਮਨ, ਰਾਜ ਕੁਮਾਰੀ, ਸਿਮਰਨ, ਸਤਾਕਸ਼ੀ, ਸੋਨਾਲੀ, ਨੇਹਾ, ਕ੍ਰਿਸ਼ਮਾ, ਤਾਨੀਆ, ਰਤਨਜੋਤ, ਪ੍ਰੀਤੀ, ਬਲਜੀਤ, ਵੀਨਾ, ਕਿਰਨ ਦੇਵੀ, ਪ੍ਰੀਤੀ, ਮੀਰਾ, ਨਜੀਰ, ਦਿਲਜੀਤ ਕੌਰ, ਪਰਵਿੰਦਰ, ਅੰਜੂ ਬਾਲਾ, ਦਿਕਸ਼ਾ, ਖੁਸ਼ੀ ਬੇਗਮ, ਪ੍ਰਭਜੋਤ, ਬਲਵਿੰਦਰ, ਬਬਿਤਾ, ਸ਼ਰਨਜੀਤ, ਮਹਿਕਪ੍ਰੀਤ, ਦਿਲਜੀਤ ਕੌਰ, ਸਤਵੰਤ, ਹਰਦੀਪ, ਵਿਜੇਤਾ, ਸੰਤੋਸ਼, ਮੀਨਾ ਆਦਿ ਹਾਜ਼ਰ ਸਨ। ਕੈਪਸ਼ਨ: ਸਮਾਜ ਸੇਵੀ ਅਰਪਨ ਸੰਸਥਾਂ ਵਲੋਂ ਕਰਵਾਏ ਗਏ ਪ੍ਰੋਗਾਮ ਦੋਰਾਨ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦਿੰਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ।