ਵਿਸਾਖੀ ਮੌਕੇ ਲਗਭਗ 300 ਪੁਲਿਸ ਜਵਾਨ ਰਹਿਣਗੇ ਮੌਜੂਦ
ਵਿਸਾਖੀ ਦੇ ਮੌਕੇ ‘ਤੇ ਕੀਰਤਪੁਰ ਸਾਹਿਬ ਸੰਗਤਾਂ ਦੀ ਸਹੂਲਤਾਂਵਾਂ ਦੇ ਲਈ ਲਗਭਗ 300 ਪੁਲਿਸ ਜਵਾਨ ਰਹਿਣਗੇ ਮੌਜੂਦ
Publish Date: Sun, 12 Apr 2026 07:23 PM (IST)
Updated Date: Mon, 13 Apr 2026 04:16 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਧਾਰਮਿਕ ਨਗਰੀ ਕੀਰਤਪੁਰ ਸਾਹਿਬ ਜਿੱਥੇ ਵਿਸਾਖੀ ਦੇ ਮੌਕੇ ’ਤੇ ਗੁਰਧਾਮਾਂ ਦੇ ਵਿਚ ਵੱਡੇ ਪੱਧਰ ’ਤੇ ਸ਼ਰਧਾਲੂ ਮੱਥਾ ਟੇਕਣ ਦੇ ਲਈ ਆਉਣਗੇ, ਉੱਥੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਦੇ ਸਬੰਧ ’ਚ ਡੀਐਸਪੀ ਗੱਬਰ ਸਿੰਘ ਅਤੇ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਜਿਨ੍ਹਾਂ ਦੇ ਵਿਚ 300 ਤੋਂ ਵੱਧ ਪੁਲਿਸ ਮੁਲਾਜ਼ਮ ਵਿਸਾਖੀ ਦੇ ਦੌਰਾਨ ਆਪਣੀ ਡਿਊਟੀ ਨਿਭਾਉਣਗੇ ਸ਼ਰਧਾਲੂਆਂ ਦੇ ਲਈ ਪਾਰਕਿੰਗ ਦੀ ਸੁਵਿਧਾ ਕੀਤੀ ਗਈ ਹੈ ਅਤੇ ਦਿਸ਼ਾ ਸੂਚਕ ਬੋਰਡ ਲਗਾਏ ਗਏ ਹਨ। ਸ਼ੱਕੀ ਵਿਅਕਤੀਆਂ ਤੇ ਪੈਨੀ ਨਜ਼ਰ ਰੱਖਣ ਦੇ ਲਈ ਸੀਸੀਟੀਵੀ ਕੈਮਰਾ ਲੱਗੇ ਹੋਏ, ਇਸ ਦੌਰਾਨ ਜੇਕਰ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਕੰਮ ਕਰਦਾ ਹੋਇਆ ਨਜ਼ਰ ਆਇਆ ਤਾਂ ਉਸ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਆ ਕੇ ਮੱਥਾ ਟੇਕਣ ਅਤੇ ਟਰੈਕਟਰ ਮੋਟਰਸਾਈਕਲ ਆਦਿ ਦੇ ਨਾਲ ਸਟੰਟ ਨਾ ਕਰਨ ਕਿਉਂਕਿ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਬ ਕਤਰੇ ਅਤੇ ਨਸ਼ਾ ਸੁਦਾਗਰ ਲੋਕਾਂ ਨੂੰ ਕਿਸੇ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ। ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਉਨ੍ਹਾਂ ਦੀ ਮਦਦ ਦੇ ਲਈ ਪੰਜਾਬ ਪੁਲਿਸ ਹਮੇਸ਼ਾ ਤਿਆਰ ਹੈ। ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਸ਼ਰਧਾ ਭਾਵਨਾ ਨਾਲ ਗੁਰਧਾਮਾਂ ਦੇ ਦਰਸ਼ਨ ਕੀਤੇ ਜਾਣ ਜੇਕਰ ਕੋਈ ਸ਼ੱਕੀ ਵਿਅਕਤੀ ਮੇਲੇ ਦੌਰਾਨ ਜਾ ਕੋਈ ਜੇਬ ਕਤਰਾ ਕਿਸੇ ਯਾਤਰੂ ਦੀ ਜੇਬ ਕੱਟਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਅਪਰਾਧੀ ਨੂੰ ਤੁਰੰਤ ਫੜਿਆ ਜਾ ਸਕੇ। ਉਹਨਾਂ ਦੱਸਿਆ ਕਿ ਅੱਜ ਤੋਂ ਪੁਲਿਸ ਅਧਿਕਾਰੀ ਆਪਣੀਆਂ ਆਪਣੀਆਂ ਡਿਊਟੀਆਂ ’ਤੇ ਹਾਜ਼ਰ ਹੋ ਚੁੱਕੇ ਹਨ। ਪੁਲਿਸ ਸੰਗਤ ਦੀ ਹਿਫਾਜ਼ਤ ਲਈ 24 ਘੰਟੇ ਤਿਆਰ ਹੈ।