ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰੀ ਬਜਟ ਦੀਆਂ ਸਾੜੀਆਂ ਕਾਪੀਆਂ
ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰੀ ਬਜਟ ਦੀਆਂ ਸਾੜੀਆਂ ਕਾਪੀਆਂ
Publish Date: Tue, 03 Feb 2026 05:58 PM (IST)
Updated Date: Tue, 03 Feb 2026 06:02 PM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਨਜ਼ਦੀਕੀ ਪਿੰਡ ਢੇਰ ਵਿਖੇ ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕਿਸਾਨ ਵਿਰੋਧੀ ਕੇਂਦਰੀ ਬਜਟ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾਂ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਪ੍ਰਧਾਨ ਨਰਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ ਕੀਤੇ ਰੋਸ ਪ੍ਰਦਰਸ਼ਨ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣਾ ਬਜਟ ਭਾਸ਼ਣ ਵਿਚ ਖੇਤੀਬਾੜੀ ਨੂੰ ਮੁੱਖ ਤੌਰ ’ਤੇ ਅਣਗੋਲਿਆ ਕੀਤਾ ਗਿਆ ਹੈ। ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਸਿਰਫ ਇੱਕ ਵਾਰ ਜ਼ਿਕਰ ਕੀਤਾ ਗਿਆ ਸੀ ਜਦੋਂ ਕਿ ਪੈਂਡੂ ਮਜ਼ਦੂਰਾਂ ਦਾ ਕੋਈ ਜ਼ਿਕਰ ਕੀਤਾ ਹੀ ਨਹੀਂ। ਬਜਟ ਦੇ ਅੰਕੜਿਆਂ ਵਿਚ ਵੀ ਇਹਨਾਂ ਨੂੰ ਤਵੱਜੋ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਹਫ਼ਤੇ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਦੇ ਅਨੁਸਾਰ 2025 ਵਿਚ ਖੇਤੀਬਾੜੀ ਦੀ ਔਸਤਨ ਵਿਕਾਸ ਦਰ ਵਿਚ ਗਿਰਾਵਟ ਆਈ। ਪਿਛਲੀ ਤਿਮਾਹੀ ਵਿਚ ਦਰਜ ਕੀਤੀ ਗਈ ਵਿਕਾਸ ਦਰ 3.5 ਪ੍ਰਤੀਸ਼ਤ ਸੀ ਜੋ ਕਿ ਦਹਾਕਿਆਂ ਦੀ ਔਸਤ ਵਿਕਾਸ ਦਰ 4.45% ਸੀ। ਜੋ ਕਿ ਫਸਲ ਉਤਪਾਦਨ ਵਿਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਹੈ। ਖੇਤੀਬਾੜੀ ਖੇਤਰ ਵਿਚ ਖੜੋਤ ਦੇ ਇਸ ਸੰਦਰਭ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰੀ ਬਜਟ 2026-27 ਕੁਝ ਰਾਹਤ ਅਤੇ ਗਤੀ ਪ੍ਰਦਾਨ ਕਰੇਗਾ। ਪਰ ਇਸ ਬਜਟ ਨੇ ਖੇਤੀਬਾੜੀ ਖੇਤਰ ਨਾਲ ਜੁੜੇ ਤਬਕਿਆਂ ਖਾਸ ਕਰਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਇੱਕ ਵਾਰ ਫਿਰ ਨਿਰਾਸ਼ਾ ਪੈਦਾ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵੀ ਬੀ ਜੀ ਰਾਮ ਜੀ ਸਕੀਮ ਨੂੰ 95692 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਹ ਅਲਾਟਮੈਂਟ ਵੀ ਬੀ ਜੀ ਰਾਮ ਜੀ ਪ੍ਰਤੀ ਕੇਂਦਰ ਦਾ 60 ਪ੍ਰਤੀਸ਼ਤ ਹਿੱਸਾ ਹੈ। ਰਾਜਾਂ ਨੂੰ 63794 ਕਰੋੜ ਰੁਪਏ ਤੋਂ ਵੱਧ ਦਾ ਵੱਡਾ ਬੋਝ ਝੱਲਣਾ ਪਵੇਗਾ। ਇਸ ਮੌਕੇ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਨਾਲ ਜੋ ਖੇਤੀ ਸਬੰਧੀ ਸਮਝੌਤੇ ਕੀਤੇ ਜਾ ਰਹੇ ਹਨ ਉਹ ਕਿਸਾਨੀ ਲਈ ਮੌਤ ਦੇ ਵਰੰਟ ਸਾਬਤ ਹੋਣਗੇ। ਇਸ ਮੌਕੇ ’ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਅੱਜ ਇਸ ਮੌਕੇ ’ਤੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਰਜਿੰਦਰ ਸਿੰਘ ਡੋਡ ,ਬਰਜਿੰਦਰ ਸਿੰਘ ਡੋਡ ,ਹਰਜਾਪ ਸਿੰਘ ਬਡਿਆਲ, ਡਾਕਟਰ ਰਵਿੰਦਰ ਨਾਥ, ਪ੍ਰਧਾਨ ਪ੍ਰੇਮ ਸਿੰਘ ਅਟਵਾਲ,ਵਿਜੇ ਕੁਮਾਰ ਸ਼ਰਮਾ, ਚੌਧਰੀ ਰਾਮ ਚੰਦ, ਬਲਦੇਵ ਸਿੰਘ ਭੰਗਲ, ਕੇਸਰ ਸਿੰਘ ਅਟਵਾਲ, ਨਾਨਕ ਸਿੰਘ ਢਿੱਲੋਂ, ਗੁਰਚਰਨ ਸਿੰਘ ਕੂਨਰ, ਬਲਦੇਵ ਸਿੰਘ ਅਟਵਾਲ, ਦੇਵ ਕੁਮਾਰ, ਚੋਧਰੀ ,ਚਰਨ ਸਿੰਘ ਅਟਵਾਲ, ਬਲਵੀਰ ਸਿੰਘ ਬਿਲਾ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।