ਚਾਇਨਾ ਡੋਰ ਦੇ ਖਿਲਾਫ ਪ੍ਰਸ਼ਾਸ਼ਨ ਹੋਇਆ ਸਖ਼ਤ
ਚਾਇਨਾ ਡੋਰ ਦੇ ਖਿਲਾਫ ਪ੍ਰਸ਼ਾਸ਼ਨ ਹੋਇਆ ਸਖਤ
Publish Date: Thu, 15 Jan 2026 05:57 PM (IST)
Updated Date: Thu, 15 Jan 2026 06:00 PM (IST)
ਸਾ੍ਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨੰਗਲ : ਇਲਾਕੇ ਵਿੱਚ ਚਾਇਨਾ ਡੋਰ ਦੀ ਵਿਕਰੀ ਨੂੰ ਰੋਕਣ ਦੇ ਲਈ ਪ੍ਰਸ਼ਾ਼ਸਨ ਪੱਬਾਂ ਭਾਰ ਹੋਇਆ ਪਿਆ ਹੈ ਅਤੇ ਲਗਾਤਾਰ ਦੁਕਾਨਾਂ ਤੇ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ । ਐਸ.ਡੀ.ਐਮ. ਨੰਗਲ ਸਚਿਨ ਪਾਠਕ ਦੇ ਦਿਸ਼ਾਂ ਨਿਰਦੇਸ਼ਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਸ.ਡੀ.ਓ. ਹਿਮਾਨੀ ਅਤੇ ਸੁਪਰਡੰਟ ਮਿਉਂਸੀਪਲ ਕੌਸਲ ਨੰਗਲ ਮੁਕੇਸ਼ ਸ਼ਰਮਾਂ ਦੀ ਅਗਵਾਈ ਵਿੱਚ ਦੂਜੇ ਦਿਨ ਵੀ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਚਾਇਨਾਂ ਡੋਰ ਦੇ ਖਿਲਾਫ਼ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ। ਇਸੇ ਦੋਰਾਨ ਨੰਗਲ ਪੁਲਿਸ ਵਲੋਂ ਵੀ ਵੱਡੀ ਸਫਲਤਾ ਹਾਂਸਲ ਕਰਦੇ ਹੋਏ 63 ਗੱਟੇ ਚਾਇਨਾ ਡੋਰ ਫੜ੍ਹਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਚ.ਓ. ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰਾਮ ਕੁਮਾਰ ਏ.ਐਸ.ਆਈ. ਵਲੋਂ ਮੁਹੱਲਾ ਰਾਜ ਨਗਰ ਦੇ ਰੋਸ਼ਨ ਪੁਤਰ ਪ੍ਰਕਾਸ਼ ਕੋਲੋ 63 ਗੱਟੇ ਚਾਇਨਾ ਡੋਰ ਦੇ ਬਰਾਮਦ ਕੀਤੇ ਗਏ ਹਨ ,ਜਿਸ ਤੇ ਮੁੱਕਦਮਾਂ ਨੰਬਰ 11 ਦਰਜ਼ ਕੀਤਾ ਗਿਆ ਹੈ।