‘ਆਪ’ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਤਿਆਰ : ਗਫੂਰ ਮੁਹੰਮਦ ਭਾਰਜ
ਆਮ ਆਦਮੀ ਪਾਰਟੀ ਨਗਰ ਕੌਂਸਲ ਨਗਰ ਪੰਚਾਇਤ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ: ਗਫੂਰ ਮੁਹੰਮਦ ਭਾਰਜ
Publish Date: Thu, 09 Apr 2026 05:26 PM (IST)
Updated Date: Fri, 10 Apr 2026 04:09 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸੂਬੇ ਅੰਦਰ ਨਗਰ ਕੌਂਸਲ ਨਗਰ ਪੰਚਾਇਤ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ, ਸਰਕਾਰ ਵੱਲੋਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਕੰਮ ਕਾਜ ਲਈ ਪ੍ਰਸ਼ਾਸਨਿਕ ਅਧਿਕਾਰੀ ਲਗਾਏ ਗਏ ਹਨ, ਉਮੀਦ ਹੈ ਕਿ ਜਲਦ ਹੀ ਨਗਰ ਕੌਂਸਲਾਂ ’ਤੇ ਨਗਰ ਪੰਚਾਇਤ ਦੀਆਂ ਚੋਣਾਂ ਆ ਜਾਣ। ਇਸ ਸਬੰਧੀ ਆਮ ਆਦਮੀ ਪਾਰਟੀ ਸ਼੍ਰੀ ਕੀਰਤਪੁਰ ਸਾਹਿਬ ਦੀ ਟੀਮ ਚੇਅਰਮੈਨ, ਹਲਕਾ ਸੰਗਠਨ ਇੰਚਾਰਜ ਕਮਿੱਕਰ ਸਿੰਘ ਡਾਢੀ ਦੀ ਅਗਵਾਈ ਹੇਠ ਪੂਰੀ ਤਿਆਰੀ ਦੇ ਨਾਲ ਨਗਰ ਪੰਚਾਇਤ ਚੋਣਾਂ ਵਿਚ ਉਤਰੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਗਫੂਰ ਮੁਹੰਮਦ, ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਭਾਰਜ, ਯੂਥ ਆਗੂ ਰਜਿੰਦਰ ਸੈਣੀ ਨੇ ਦੱਸਿਆ ਕੀ ਬੇਸ਼ੱਕ ਇਹ ਵੋਟਾਂ ਉਮੀਦਵਾਰ ਦੇ ਵਿਹਾਰ ਕੰਮਾਂ ਅਤੇ ਚਿਹਰੇ ਨੂੰ ਪੈਂਦੀਆਂ ਹਨ, ਪਰ ਅਸੀਂ ਭਗਵੰਤ ਮਾਨ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਚਾਰ ਸਾਲ ਕੀਤੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਲੋਕਾਂ ਵਿਚ ਲੈ ਕੇ ਜਾਵਾਂਗੇ ਅਤੇ ਕੰਮ ਦੇ ਆਧਾਰ ‘ਤੇ ਵੋਟਾਂ ਮੰਗਾਂਗੇ। ਉਹਨਾਂ ਕਿਹਾ ਕਿ ਬੇਸ਼ੱਕ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਜਿੱਤਣ ਦੇ ਸਮਰੱਥ ਹੈ, ਪਰ ਹਰਜੋਤ ਸਿੰਘ ਬੈਂਸ ਜਿਸ ਨੂੰ ਵੀ ਸਹੀ ਸਮਝ ਕੇ ਟਿਕਟ ਦਿੰਦੇ ਹਨ, ਉਸ ਉਮੀਦਵਾਰ ਦਾ ਸਾਰੀ ਟੀਮ ਪੂਰ ਜੋਰ ਸਮਰਥਨ ਕਰੇਗੀ ਅਤੇ ਉਸਨੂੰ ਵੱਧ ਤੋਂ ਵੱਧ ਵੋਟਾਂ ਜਿਤਾ ਕੇ ਨਗਰ ਕੌਂਸਲ ਵਿਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾਵਾਂਗੇ। ਉਨ੍ਹਾਂ ਕਿਹਾ ਕਿ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਕਿਸੇ ਦੀ ਆਲੋਚਨਾ ਕਰਕੇ ਸਮਾਂ ਬਰਬਾਦ ਕਰਨ ਦੀ ਬਜਾਏ ਸਾਡੇ ਵੱਲੋਂ ਕੀਤੇ ਕੰਮਾਂ ਨੂੰ ਲੋਕਾਂ ਵਿਚ ਲੈ ਕੇ ਜਾਇਆ ਜਾਵੇ। ਗਫੂਰ ਮੁਹੰਮਦ ਨੇ ਕਿਹਾ ਕਿ ਵਿਰੋਧੀ ਉਮੀਦਵਾਰ ਕੋਈ ਵੀ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡਾ ਮੁੱਖ ਮਕਸਦ ਜਿੱਤਣਾ ਹੈ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਪੰਚਾਇਤ ਵਿਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾ ਕੇ ਸ਼ਹਿਰ ਦਾ ਵਿਕਾਸ ਕਰਨਾ ਹੈ। ਉਹਨਾਂ ਦੱਸਿਆ ਕਿ ਸ਼ਹਿਰ ਦੇ ਲੋਕਾਂ ਵਿਚ ਆਪ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਜਾਵਾਂਗੇ ਅਤੇ ਸ਼ਹਿਰ ਦੇ ਲੋਕ ਕੰਮ ਨੂੰ ਵੋਟਾਂ ਜਰੂਰ ਪਾਉਣਗੇ। ਇਸ ਦੌਰਾਨ ਗੁਰਪ੍ਰੀਤ ਸਿੰਘ ਅਰੋੜਾ, ਚੇਅਰਮੈਨ ਕੱਮਿਕਰ ਸਿੰਘ ਡਾਢੀ, ਸਰਬਜੀਤ ਸਿੰਘ ਭਟੋਲੀ, ਜਸਵੀਰ ਸਿੰਘ ਰਾਣਾ, ਪ੍ਰਕਾਸ਼ ਕੌਰ, ਰਜਿੰਦਰ ਸੈਣੀ, ਕੁਲਵੰਤ ਸਿੰਘ, ਜਸਵਿੰਦਰ ਸਿੰਘ ਵਿੱਕੀ, ਯੂਨੀਸ ਖਾਨ, ਗੁਰਮੁਖ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।