ਲਕਸ਼ਮੀ ਨਰਾਇਣ ਮੰਦਿਰ ਵਿਖੇ 4 ਕਰੋੜ ਨਾਲ ਲਾਇਆ ਡੰਗਾ
ਨੰਗਲ ਦੇ ਲਕਸ਼ਮੀ ਨਰਾਇਣ ਮੰਦਿਰ ਵਿਖੇ 4 ਕਰੋੜ ਦੀ ਲਾਗਤ ਨਾਲ ਲਗਾਇਆਂ ਡੰਗਾ
Publish Date: Thu, 05 Feb 2026 07:01 PM (IST)
Updated Date: Thu, 05 Feb 2026 07:05 PM (IST)

ਗੁਰਨਾਮ ਭੱਲੜੀ, ਪੰਜਾਬੀ ਜਾਗਰਣ ਨੰਗਲ : ਬੀਤੇ ਸਾਲ ਭਾਰੀ ਬਰਸਾਤਾ ਕਾਰਣ ਭਾਖੜਾ ਡੈਮ ਤੋ ਛੱਡੇ ਗਏ ਵਾਧੂ ਕਾਰਣ , ਸਤਲੁਜ ਦਰਿਆਂ ਵਿਚ ਆਏ ਭਾਰੀ ਹੜ੍ਹਾ ਕਾਰਣ ਨੁਕਸਾਨੇ ਗਏ ਨੰਗਲ ਦੇ ਪ੍ਰਸ਼ਿੱਧ ਲਕਸ਼ਮੀ ਨਰਾਇਣ ਮੰਦਿਰ ਦਾ ਡੰਗੇ ਲਗਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਰਵੀਦਾਸ ਅਯੁੂਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ.ਸੰਜੀਵ ਗੌਤਮ ਨੇ ਦੱਸਿਆਂ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਸ਼ੇਸ਼ ਯਤਨਾ ਨਾਲ ਉਕਤ ਡੰਗੇ ਦਾ ਕੰਮ 10 ਫਰਵਰੀ ਤੋਂ ਪਹਿਲਾ -ਪਹਿਲਾ ਸ਼ੁਰੂ ਹੋ ਜਾਵੇਗਾ।ਜ਼ਿਕਰਯੋਗ ਹੈ ਕਿ ਭਾਰੀ ਬਰਸਾਤ ਕਾਰਣ ਜਿਥੇ ਮੰਦਿਰ ਦੇ ਨਾਲ ਲਗਦੇ ਡੰਗੇ ਦੇ ਵਹਿ ਜਾਣ ਕਾਰਣ ਮੰਦਿਰ ਦੀ ਇਮਾਰਤ ਲਈ ਵੱਡਾ ਖਤਰਾ ਪੈਦਾ ਹੋ ਗਿਆ ਸੀ।ਮੰਦਿਰ ਦੀ ਇਮਾਰਤ ਨੂੰ ਬਚਾਉਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨਿੱਜੀ ਤੌਰ ’ਤੇ ਸੰਗਤਾਂ ਦੀ ਮਦਦ ਨਾਲ ਲਗਾਤਾਰ ਸੇਵਾ ਕਰਕੇ ਆਰਜੀ ਤੌਰ ’ਤੇ ਡੰਗਾ ਲਗਾਉਣ ਲਈ ਕਾਫੀ ਮਸ਼ੱਕਤ ਕੀਤੀ ਗਈ ਸੀ।ਡਾ.ਸੰਜੀਵ ਗੌਤਮ ਨੇ ਦੱਸਿਆਂ ਕਿ ਲਕਸ਼ਮੀ ਨਰਾਇਣ ਮੰਦਿਰ ਤੋਂ ਗੁਰਦੁਆਰਾ ਸ਼੍ਰੀ ਘਾਟ ਸਾਹਿਬ ਤੱਕ ਡੰਗਾ ਲਗਾਉਣ ਲਈ ਪੰਜਾਬ ਸਰਕਾਰ ਵਲੋਂ ਲੋੜੀਦੇ ਫੰਡ ਜਾਰੀ ਕਰ ਦਿੱਤੇ ਗਏ ਹਨ।ਇਸ ਮੌਕੇ ਸਨਾਤਮ ਧਰਮ ਸਭਾ ਦੇ ਪ੍ਰਧਾਨ ਰਾਮੇਸ਼ ਗੁਲਾਟੀ ,ਬ੍ਰਾਹਮਣ ਵੈੱਲਫੇਅਰ ਬੋਰਡ ਦੇ ਮੈਂਬਰ ਸੁਮਿਤ ਅੰਗਨੀ ਸੰਦਲ, ਗੁਰਜਿੰਦਰ ਸਿੰਘ ਸ਼ੌਕਰ, ਨਰਿੰਦਰ ਸਿੰਘ ਨਿੰਦੀ, ਸਾਗਰ ਸੋਭਤੀ, ਰਵਿੰਦਰ ਮਲੋਹਤਰਾਂ, ਪੰਡਿਤ ਪ੍ਰਕਾਸ਼ ਚੰਦ, ਸੁਧੀਰ ਕੁਮਾਰ, ਰਵੀਕਾਂਤ, ਨਵੀਨ ਛਾਬੜਾ, ਭੂਸ਼ਨ ਭੱਲਾ, ਮਨਮੋਹਣ ਸ਼ਰਮਾ, ਵਿਜੈ ਸ਼ਰਮਾ, ਯੁਧਵੀਰ ਪਰਮਾਰ, ਮਦਨ ਗੋਪਾਲ, ਗਿਆਨ ਇੰਦਰ ਜੈਰਥ ਆਦਿ ਹਾਜ਼ਰ ਸਨ।