ਖੇੜਾ ਕਲਮੋਟ ਤੋਂ ਖੁਰਾਲਗੜ੍ਹ ਤੱਕ ਬਣੇਗੀ ਸ਼ਾਨਦਾਰ ਸੜਕ : ਬੈਂਸ
ਖੇੜਾ ਕਲਮੋਟ ਤੋਂ ਖੁਰਾਲਗੜ੍ਹ ਤੱਕ ਡੇਢ ਕਰੋੜ ਦੀ ਲਾਗਤ ਨਾਲ ਬਣੇਗੀ ਸ਼ਾਨਦਾਰ ਸੜਕ: ਹਰਜੋਤ ਸਿੰਘ ਬੈਂਸ
Publish Date: Sat, 07 Feb 2026 06:36 PM (IST)
Updated Date: Sat, 07 Feb 2026 06:38 PM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ: ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਨੰਗਲ ਸ੍ਰੀ ਆਨੰਦਪੁਰ ਸਾਹਿਬ ਤੋਂ ਖੇੜਾ ਕਲਮੋਟ , ਗੜਸ਼ੰਕਰ ਸ੍ਰੀ ਖਰਾਲਗੜ੍ਹ ਸਾਹਿਬ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਜੀ ਤੱਕ ਜਾਣ ਵਾਲੀ ਸ਼ਰਧਾਲੂਆਂ ਦੀ ਸਹੂਲਤ ਲਈ 1.50 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਸੜਕ ਬਣਾਈ ਜਾਵੇਗੀ। ਜਿਸ ਦੇ ਨਾਲ ਸ਼ਰਧਾਲੂਆਂ ਨੂੰ ਆਵਾਜਾਈ ਦੀ ਸੁਚਾਰੂ ਸਹੂਲਤ ਮਿਲੇਗੀ। ਆਪਣੇ ਹਲਕੇ ਦੇ ਦਰਿਆਵਾਂ ਨੇੜਲੇ ਇਲਾਕਿਆਂ ਦਾ ਦੌਰਾ ਕਰਨ ਮੌਕੇ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਅਤੇ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਦਰਿਆਵਾਂ ਉੱਤੇ 100 ਕਰੋੜ ਰੁਪਏ ਦੀ ਲਾਗਤ ਨਾ ਪਾਏ ਜਾ ਰਹੇ ਪੁਲਾਂ ਦਾ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਕਿ ਖੇੜੇ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਤਪ ਸਥਾਨ ਸ਼੍ਰੀ ਗੁਰੂ ਰਵਿਦਾਸ ਜੀ ਤੱਕ ਜਾਣ ਵਾਲੀ ਸੜਕ ਨੂੰ ਸ਼ਾਨਦਾਰ ਬਣਾਇਆ ਜਾਵੇਗਾ। ਜਿਸ ਉੱਤੇ 1.50 ਕਰੋੜ ਰੁਪਏ ਖਰਚ ਆਉਣਗੇ। ਉਹਨਾਂ ਨੇ ਕਿਹਾ ਕਿਹਾ ਕੀ ਸੜਕ ਦੇ ਬਣਨ ਨਾਲ ਜਿਹੜੇ ਸ਼ਰਧਾਲੂ ਵਧੇਰੇ ਪੈਂਡਾ ਤੈਅ ਕਰਕੇ ਇਸ ਪਵਿੱਤਰ ਸਥਾਨ ਤੇ ਜਾਂਦੇ ਹਨ, ਉਹਨਾਂ ਨੂੰ ਸ਼ਾਨਦਾਰ ਸੜਕ ਰਾਹੀਂ ਸਫਰ ਕਰਨ ਦੀ ਸਹੂਲਤ ਮਿਲੇਗੀ। ਉਹਨਾਂ ਨੇ ਦੱਸਿਆ ਕਿ ਇਲਾਕੇ ਵਿੱਚ ਹੋਰ ਬਹੁਤ ਸਾਰੀਆਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਕੀਤਾ ਜਾ ਰਿਹਾ ਤੇ ਸਾਰੀਆਂ ਸੜਕਾਂ ਦਾ ਨਵੀਨੀਕਰਨ ਉਪਰੰਤ ਲੋਕਾਂ ਨੂੰ ਸੁਚਾਰੂ ਆਵਾਜਾਈ ਲਈ ਖੋਲਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਪੁਲ ਅਤੇ ਪੁਲੀਆਂ ਬਣਾਏ ਜਾ ਰਹੇ ਹਨ । ਇਸ ਇਲਾਕੇ ਦੇ ਲੋਕ ਬਹੁਤ ਲੰਮੇ ਅਰਸੇ ਤੋਂ ਸੁਚਾਰੂ ਆਵਾਜਾਈ ਦੀ ਸਹੂਲਤ ਨੂੰ ਤਰਸੇ ਹੋਏ ਸਨ, ਜਿਨਾਂ ਨੂੰ ਇਸ ਸੜਕ ਦੇ ਬਣਨ ਨਾਲ ਵੱਡੀ ਸਹੂਲਤ ਮਿਲੇਗੀ।