ਸਾਨੂੰ ਸੰਵਿਧਾਨ ਅਨੁਸਾਰ ਚੱਲ ਜੀਵਨ ਬਣਾਉਣਾ ਚਾਹੀਦਾ ਸਰਲ : ਘਈ
ਆਦਿ ਅੰਬੇਡਕਰ ਸਮਾਜ ਵੱਲੋਂ ਤਿਰੰਗਾ ਲਹਿਰਾ ਕੇ 77ਵਾ ਗਣਤੰਤਰਤਾ ਦਿਵਸ ਮਨਾਇਆ ਗਿਆ
Publish Date: Thu, 29 Jan 2026 04:07 PM (IST)
Updated Date: Fri, 30 Jan 2026 04:02 AM (IST)

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : 77ਵੇਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ’ਤੇ ਅੱਜ ਚਰਨ ਗੰਗਾ ਸਟੇਡੀਅਮ ਵੀਆਈਪੀ ਪਾਰਕਿੰਗ ਅੰਬੇਡਕਰ ਭਵਨ ਵਿਖੇ ਆਦਿ ਅੰਬੇਡਕਰ ਸਮਾਜ ਦੇ ਪ੍ਰਧਾਨ ਰਾਜ ਘਈ ਦੀ ਅਗਵਾਈ ’ਚ ਗਣਤੰਤਰ ਦਿਵਸ ਦੇ ਸ਼ੁਭ ਮੌਕੇ ’ਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਪਿਤਾ ਸੋਹਣ ਸਿੰਘ ਬੈਂਸ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਸ਼ੁਭ ਮੌਕੇ ’ਤੇ ਸੋਹਣ ਸਿੰਘ ਬੈਂਸ ਵੱਲੋਂ ਸਾਰਿਆਂ ਨੂੰ ਹੀ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਤੰਤਰ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ 26 ਜਨਵਰੀ 1950 ਨੂੰ ਕਾਨੂੰਨੀ ਤੰਤਰ ਦੇ ਰੂਪ ਵਿਚ ਸੰਵਿਧਾਨ ਦੀ ਸਿਰਜਨਾ ਕੀਤੀ ਸੀ ਜਿਸ ਅਨੁਸਾਰ ਚੱਲ ਕੇ ਸਮੇਂ ਦੀਆਂ ਸਰਕਾਰਾਂ ਨੇ ਅੱਜ ਤੱਕ ਦੇਸ਼ ਵਿਚ ਅਮਨ ਅਤੇ ਸ਼ਾਂਤੀ ਬਹਾਲ ਰੱਖੀ। ਆਦਿ ਅੰਬੇਡਕਰ ਸਮਾਜ ਦੇ ਪ੍ਰਧਾਨ ਸੀਨੀਅਰ ਪੱਤਰਕਾਰ ਉੱਘੇ ਰੰਗਕਰਮੀ ਰਾਜ ਘਈ ਨੇ ਕਿਹਾ ਕਿ ਆਪਣੇ ਦੇਸ਼ ਦੇ ਮਹਾਨ ਅਤੇ ਵਿਸ਼ਾਲ ਸੰਵਿਧਾਨ ਦਾ ਜਿੱਥੇ ਸਾਨੂੰ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ, ਉੱਥੇ ਹੀ ਸੰਵਿਧਾਨ ਅਨੁਸਾਰ ਚੱਲ ਕੇ ਸਾਨੂੰ ਆਪਣਾ ਅਤੇ ਦੂਜਿਆਂ ਦਾ ਜੀਵਨ ਸਰਲ ਬਣਾਉਣਾ ਚਾਹੀਦਾ ਹੈ। ਆਦਿ ਅੰਬੇਡਕਰ ਸਮਾਜ ਵੱਲੋਂ ਇਸ ਮੌਕੇ ਸੋਹਣ ਸਿੰਘ ਬੈਂਸ, ਦਲੀਪ ਹੰਸ ਮੈਂਬਰ ਦਲਿਤ ਵਿਕਾਸ ਬੋਰਡ ਪੰਜਾਬ, ਡਾ. ਰਣਵੀਰ ਸਿੰਘ ਲੋਧੀਪੁਰ ਮੈਡੀਸਨ ਸਪੈਸ਼ਲਿਸਟ ਅਤੇ ਡਾ. ਅਮਰਿੰਦਰ ਸਿੰਘ ਕਲੋਤਾ ਭਾਈ ਜੈਤਾ ਜੀ ਸਿਵਲ ਹਸਪਤਾਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਜਿੰਦਰ ਗਿੱਲ ਪ੍ਰਸਿੱਧ ਦਲਿਤ ਵਿਚਾਰਕ, ਰਾਜਦੀਪ ਥੱਪਲ ਸਾਬਕਾ ਸਰਪੰਚ, ਸੁਰਜੀਤ ਪਿੰਕੀ, ਕੁਲਦੀਪ ਸਿੰਘ ਬੰਗਾ ਸੀਨੀਅਰ ਕਾਂਗਰਸੀ ਆਗੂ, ਦਰਸ਼ਨ ਸਿੰਘ ਲੈਕਚਰਾਰ, ਬਲਰਾਮ ਮਲਿਕ, ਸੰਜੀਵ ਅਟਾਲ ਅਜੇ ਘੱਗਾ, ਰਾਜਵੀਰ ਸਿੰਘ, ਰਾਜਪ੍ਰੀਤ ਕੌਰ, ਸਹਿਜਲੀਨ ਕੌਰ ਆਦਿ ਹਾਜ਼ਰ ਸਨ।